ਚੇਨਈ: ਦੋ ਵਾਰ ਦੀ ਆਈ.ਪੀ.ਐਲ ਚੈਂਪੀਅਨ ਅਤੇ ਸਨਰਾਈਜ਼ਰਜ਼ ਹੈਦਰਬਾਦ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਮੰਗਲਵਾਰ ਨੂੰ ਪੁਰਾਣੇ ਵਿਰੋਧੀ ਮੁੰਬਈ ਇੰਡੀਅਨਜ਼ ਵਿਰੁੱਧ ਆਪਣੀ ਲੈਅ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਮੈਦਾਨ 'ਚ ਉੱਤਰੇਗੀ। ਪਿਛਲੇ ਦੋ ਸੀਜ਼ਨਾਂ 'ਚ ਪਲੇਅ ਆਫ 'ਚ ਵੀ ਆਪਣੀ ਥਾਂ ਨਾ ਬਣਾ ਸਕਣ ਵਾਲੀ ਕੇ. ਕੇ. ਆਰ. ਨੇ ਐਤਵਾਰ ਨੂੰ ਆਪਣੇ ਪਹਿਲੇ ਮੈਚ 'ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾਇਆ ਸੀ।
ਇਸ ਵਾਰ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੂੰ ਸ਼ਾਮਲ ਕਰਕੇ ਕੇ.ਕੇ.ਆਰ. ਨੇ ਮੱਧਕੈਮ ਨੂੰ ਮਜ਼ਬੂਤ ਕੀਤਾ ਹੈ। ਰਾਣਾ ਦੀ ਹਮਲਾਵਰਤਾ ਦਾ ਪੂਰਾ ਨਜ਼ਾਰਾ ਐਤਵਾਰ ਨੂੰ ਹੋਏ ਮੈਚ 'ਚ ਦੇਖਣ ਨੂੰ ਮਿਲਿਆ, ਜਦੋਂ ਰਾਸ਼ਿਦ ਖਾਨ ਵਲੋਂ ਦਿੱਤੇ ਗਏ ਦੋਹਰੇ ਝਟਕਿਆਂ ਤੋਂ ਬਾਅਦ ਵੀ ਕੇ.ਕੇ.ਆਰ. ਨੇ ਦਬਾਅ ਬਣਾਈ ਰੱਖਿਆ। ਜਿਸ 'ਚ ਰਾਣਾ ਅਤੇ ਕਾਰਤਿਕ ਦੀ ਜੋੜੀ ਨੇ ਟੀਮ ਲਈ ਚੰਗਾ ਟੀਚਾ ਖੜਾ ਕੀਤਾ। ਇਸ ਦੇ ਨਾਲ ਹੀ ਕੇ.ਕੇ.ਆਰ. ਵਲੋਂ ਪੰਜ ਵਾਰ ਦੀ ਚੈਂਪੀਅਨ ਮੁੰਬਈ ਤੋਂ ਆਪਣ ਪੁਰਾਣਾ ਹਿਸਾਬ ਬਰਾਬਰ ਕਰਨ ਦੇ ਇਰਾਦੇ ਹੋਣਗੇ। ਮੁੰਬਈ ਵਿਰੁੱਧ ਪਿਛਲੇ 12 ਮੈਚਾਂ ਵਿੱਚੋਂ ਕੇ.ਕੇ.ਆਰ. ਨੇ ਸਿਰਫ਼ ਇੱਕ ਹੀ ਮੈਚ ਜਿੱਤਿਆ ਹੈ।
ਇਸ ਦੇ ਨਾਲ ਹੀ ਮੁਕਾਬਲਾ ਮੋਰਗਨ ਅਤੇ ਰੋਹਿਤ ਸ਼ਰਮਾ ਦੀ ਕਪਤਾਨੀ ਦਾ ਵੀ ਹੋਵੇਗਾ। ਆਪਣੇ ਪਹਿਲੇ ਮੈਚ 'ਚ ਮੁੰਬਈ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਤੋਂ ਹਾਰ ਦਾ ਸਾਹਿਮਣਾ ਕਰਨਾ ਪਿਆ ਸੀ, ਜਿਸ ਕਾਰਨ ਟੀਮ ਹੁਣ ਜਿੱਤ ਦੇ ਰਾਹ 'ਤੇ ਆਉਣਾ ਚਾਹੇਗੀ। ਉਥੇ ਹੀ ਜਸਪ੍ਰੀਤ ਬੁਮਰਾਹ ਅਤੇ ਟ੍ਰੇਂਟ ਬੋਲਟ ਵਰਗੇ ਗੇਂਦਬਾਜ਼ਾਂ ਦੇ ਸਾਹਮਣੇ ਖੁੱਲ੍ਹ ਕੇ ਖੇਡਣਾ ਕੇ.ਕੇ.ਆਰ. ਦੇ ਬੱਲੇਬਾਜ਼ਾਂ ਲਈ ਵੱਡੀ ਚੁਣੌਤੀ ਹੋਵੇਗੀ।