ਨਵੀਂ ਦਿੱਲੀ— ਭਾਰਤ ਨੇ ਐਤਵਾਰ ਨੂੰ ਬਾਰਡਰ ਗਾਵਸਕਰ ਟਰਾਫੀ ਦੇ ਦੂਜੇ ਟੈਸਟ ਮੈਚ 'ਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਚਾਰ ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਨੇ 115 ਦੌੜਾਂ ਦਾ ਟੀਚਾ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਚੇਤੇਸ਼ਵਰ ਪੁਜਾਰਾ 31 ਦੌੜਾਂ ਬਣਾ ਕੇ ਅਜੇਤੂ ਰਹੇ। ਰੋਹਿਤ ਸ਼ਰਮਾ ਨੇ ਵੀ 20 ਗੇਂਦਾਂ ਵਿੱਚ 31 ਦੌੜਾਂ ਬਣਾਈਆਂ।
-
Spirit of Cricket 👏🏻👏🏻
— BCCI (@BCCI) February 19, 2023 " class="align-text-top noRightClick twitterSection" data="
Pat Cummins 🤝 Cheteshwar Pujara
What a special gesture that was! 🇮🇳🇦🇺#TeamIndia | #INDvAUS pic.twitter.com/3MNcxfhoIQ
">Spirit of Cricket 👏🏻👏🏻
— BCCI (@BCCI) February 19, 2023
Pat Cummins 🤝 Cheteshwar Pujara
What a special gesture that was! 🇮🇳🇦🇺#TeamIndia | #INDvAUS pic.twitter.com/3MNcxfhoIQSpirit of Cricket 👏🏻👏🏻
— BCCI (@BCCI) February 19, 2023
Pat Cummins 🤝 Cheteshwar Pujara
What a special gesture that was! 🇮🇳🇦🇺#TeamIndia | #INDvAUS pic.twitter.com/3MNcxfhoIQ
ਇਹ ਮੈਚ ਭਾਰਤੀ ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਲਈ ਇਕ ਵੱਡਾ ਟੈਸਟ ਮੈਚ ਸੀ। ਚੇਤੇਸ਼ਵਰ ਪੁਜਾਰਾ ਦੇ ਕਰੀਅਰ ਦਾ ਇਹ 100ਵਾਂ ਟੈਸਟ ਮੈਚ ਸੀ। ਇਸ ਖਾਸ ਮੌਕੇ 'ਤੇ ਸਾਬਕਾ ਦਿੱਗਜ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ ਨੇ ਪੁਜਾਰਾ ਨੂੰ ਤੋਹਫੇ ਵਜੋਂ ਇੱਕ ਵਿਸ਼ੇਸ਼ ਕੈਪ ਦਿੱਤੀ ਹੈ। ਇਸ ਮੌਕੇ ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਪੁਜਾਰਾ ਨੂੰ ਟੀਮ ਦੀ ਹਸਤਾਖਰਿਤ ਜਰਸੀ ਤੋਹਫੇ ਵਜੋਂ ਦਿੱਤੀ। ਭਾਰਤੀ ਕ੍ਰਿਕਟ ਬੋਰਡ (BCCI) ਨੇ ਕਮਿੰਸ ਅਤੇ ਪੁਜਾਰਾ ਦੀ ਤਸਵੀਰ ਟਵੀਟ ਕੀਤੀ ਹੈ।
ਮੈਚ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕੰਗਾਰੂ ਟੀਮ ਪਹਿਲੀ ਪਾਰੀ 'ਚ 263 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਆਸਟ੍ਰੇਲੀਆ ਲਈ ਉਸਮਾਨ ਖਵਾਜਾ ਨੇ 125 ਗੇਂਦਾਂ 'ਚ ਸਭ ਤੋਂ ਵੱਧ 81 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਪੀਟਰ ਹੈਂਡਸਕੌਂਬ ਨੇ 72 ਦੌੜਾਂ ਦੀ ਅਜੇਤੂ ਪਾਰੀ ਖੇਡੀ। ਡੇਵਿਡ ਵਾਰਨਰ 15, ਮਾਰਨਸ ਲੈਬੁਸ਼ੇਨ 18, ਸਟੀਵ ਸਮਿਥ ਜ਼ੀਰੋ, ਟ੍ਰੈਵਿਸ ਹੈੱਡ 12, ਐਲੇਕਸ ਕੈਰੀ ਜ਼ੀਰੋ, ਪੈਟ ਕਮਿੰਸ 33 ਦੌੜਾਂ ਬਣਾ ਸਕੇ।
ਭਾਰਤ ਨੇ ਪਹਿਲੀ ਪਾਰੀ ਵਿੱਚ 262 ਦੌੜਾਂ ਬਣਾਈਆਂ ਸਨ। ਅਕਸ਼ਰ ਪਟੇਲ ਨੇ 74 ਅਤੇ ਵਿਰਾਟ ਕੋਹਲੀ ਨੇ 44 ਦੌੜਾਂ ਦਾ ਯੋਗਦਾਨ ਦਿੱਤਾ। ਆਸਟ੍ਰੇਲੀਆ ਦੀ ਦੂਜੀ ਪਾਰੀ 113 ਦੌੜਾਂ 'ਤੇ ਸਮਾਪਤ ਹੋ ਗਈ।
ਇਹ ਵੀ ਪੜ੍ਹੋ: IND vs AUS: ਆਸਟ੍ਰੇਲੀਆ ਖਿਲਾਫ ਆਖਰੀ ਦੋ ਟੈਸਟ ਅਤੇ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ