ETV Bharat / sports

GG vs RCB Match: ਗੁਜਰਾਤ ਅਤੇ ਰਾਇਲ ਵਿਚਾਲੇ ਫਸਵਾਂ ਮੁਕਾਬਲਾ ਅੱਜ, ਦੋਵਾਂ ਟੀਮਾਂ ਨੂੰ ਜਿੱਤ ਦੀ ਲੋੜ

ਗੁਜਰਾਤ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਅੱਜ ਰੋਮਾਂਚਕ ਮੈਚ ਦੇਖਣ ਨੂੰ ਮਿਲ ਸਕਦਾ ਹੈ। ਦੋਵੇਂ ਟੀਮਾਂ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਸ਼ਾਮ 7:30 ਵਜੇ ਆਹਮੋ-ਸਾਹਮਣੇ ਹੋਣਗੀਆਂ।

author img

By

Published : Mar 8, 2023, 8:28 AM IST

GG vs RCB Match Wpl Today Fixtures Brabourne Stadium

ਮੁੰਬਈ: WPL ਦਾ ਛੇਵਾਂ ਮੈਚ ਅੱਜ ਗੁਜਰਾਤ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਸਨੇਹ ਰਾਣਾ ਦੀ ਅਗਵਾਈ ਵਾਲੀ ਗੁਜਰਾਤ ਜਾਇੰਟਸ (ਜੀਜੀ) ਦਾ ਮੁਕਾਬਲਾ ਸਮ੍ਰਿਤੀ ਮੰਧਾਨਾ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨਾਲ ਹੋਵੇਗਾ। ਗੁਜਰਾਤ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਆਪਣੇ ਦੋਵੇਂ ਮੈਚ ਹਾਰ ਚੁੱਕੇ ਹਨ। ਅੱਜ ਦਾ ਮੈਚ ਜਿੱਤਣ ਲਈ ਦੋਵੇਂ ਟੀਮਾਂ ਦੇ ਖਿਡਾਰੀ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁਣਗੇ।

ਇਹ ਵੀ ਪੜੋ: Team India Holi celebration: ਭਾਰਤੀ ਕ੍ਰਿਕਟ ਟੀਮ ਨੇ ਖੇਡੀ ਹੋਲੀ, ਰੰਗ ਬਰਸੇ ਗੀਤ 'ਤੇ ਨੱਚੇ ਖਿਡਾਰੀ, ਰੋਹਿਤ ਨੇ ਵਿਰਾਟ 'ਤੇ ਲਾਇਆ ਗੁਲਾਲ

ਦੋਵੇਂ ਟੀਮਾਂ ਹਾਰੀਆਂ 2-2 ਮੈਚ: ਗੁਜਰਾਤ ਦੇ ਖਿਡਾਰੀ ਬੇਥ ਮੂਨੀ ਅੱਜ ਦੇ ਮੈਚ ਵਿੱਚ ਖੇਡਣਗੇ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। 4 ਮਾਰਚ ਨੂੰ ਮੁੰਬਈ ਇੰਡੀਅਨਜ਼ ਖਿਲਾਫ ਖੇਡੇ ਗਏ ਮੈਚ ਦੌਰਾਨ ਮੂਨੀ ਦੇ ਗੋਡੇ 'ਤੇ ਸੱਟ ਲੱਗ ਗਈ ਸੀ। ਗੁਜਰਾਤ ਜਾਇੰਟਸ ਦੀ ਟੀਮ ਉਹ ਮੈਚ ਹਾਰ ਗਈ ਸੀ। 5 ਮਾਰਚ ਨੂੰ ਸਨੇਹ ਰਾਣਾ ਦੀ ਕਪਤਾਨੀ ਹੇਠ ਗੁਜਰਾਤ ਜਾਇੰਟਸ ਟੀਮ ਦਾ ਸਾਹਮਣਾ ਯੂਪੀ ਵਾਰੀਅਰਜ਼ ਨਾਲ ਹੋਇਆ। ਇਸ ਮੈਚ ਵਿੱਚ ਵੀ ਜਾਇੰਟਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਮੁੰਬਈ ਇੰਡੀਅਨਜ਼ ਪਹਿਲੇ ਅੰਕ ਉੱਤੇ: ਅੰਕ ਸੂਚੀ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਚੌਥੇ ਅਤੇ ਗੁਜਰਾਤ ਜਾਇੰਟਸ ਪੰਜਵੇਂ ਸਥਾਨ 'ਤੇ ਹੈ। ਇਸ ਦੇ ਨਾਲ ਹੀ ਮੁੰਬਈ ਇੰਡੀਅਨਜ਼ ਆਪਣੇ ਦੋਵੇਂ ਮੈਚ ਜਿੱਤ ਕੇ ਚਾਰ ਅੰਕਾਂ ਨਾਲ ਪਹਿਲੇ ਨੰਬਰ 'ਤੇ ਹੈ। ਦਿੱਲੀ ਕੈਪੀਟਲਸ ਨੇ ਵੀ ਦੋਵੇਂ ਮੈਚ ਜਿੱਤੇ ਹਨ ਅਤੇ ਚਾਰ ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਯੂਪੀ ਵਾਰੀਅਰਜ਼ ਦੋ ਵਿੱਚੋਂ ਇੱਕ ਮੈਚ ਜਿੱਤ ਕੇ 2 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ।

ਰਾਇਲ ਚੈਲੰਜਰਜ਼ ਬੰਗਲੌਰ ਦੀ ਸੰਭਾਵਿਤ ਟੀਮ: 1 ਸਮ੍ਰਿਤੀ ਮੰਧਾਨਾ (ਸੀ), 2 ਸੋਫੀ ਡੇਵਿਨ/ਡੇਨ ਵੈਨ ਨਿਕੇਰਕ, 3 ਦਿਸ਼ਾ ਕੈਸੈਟ, 4 ਐਲੀਜ਼ ਪੇਰੀ, 5 ਹੀਥਰ ਨਾਈਟ, 6 ਰਿਚਾ ਘੋਸ਼ (ਡਬਲਯੂਕੇ), 7 ਕਨਿਕਾ ਆਹੂਜਾ, 8 ਸ਼੍ਰੇਅੰਕਾ ਪਾਟਿਲ, 9 ਰੇਣੁਕਾ ਸਿੰਘ, 10 ਮੇਗਨ ਸ਼ੂਟ, 11 ਸਹਾਨਾ ਪਵਾਰ/ਪ੍ਰੀਤੀ ਬੋਸ।

ਪਿਛਲੇ ਮੈਚ ਵਿੱਚ ਦਿੱਲੀ ਕੈਪੀਟਲਸ ਦੀ ਲਗਾਤਾਰ ਦੂਜੀ ਜਿੱਤ: ਕਪਤਾਨ ਮੇਗ ਲੈਨਿੰਗ ਦੀ 70 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਦਿੱਲੀ ਕੈਪੀਟਲਜ਼ ਨੇ 211 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਜਵਾਬ 'ਚ ਯੂਪੀ ਵਾਰੀਅਰਜ਼ ਦੀ ਟੀਮ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ ਸਿਰਫ 169 ਦੌੜਾਂ ਹੀ ਬਣਾ ਸਕੀ ਅਤੇ 42 ਦੌੜਾਂ ਨਾਲ ਮੈਚ ਹਾਰ ਗਈ। ਦਿੱਲੀ ਦੇ ਬੱਲੇਬਾਜ਼ ਮੈਕਗ੍ਰਾ ਨੇ ਸਭ ਤੋਂ ਵੱਧ ਨਾਬਾਦ 90 ਦੌੜਾਂ ਬਣਾਈਆਂ ਸਨ।

ਇਹ ਵੀ ਪੜੋ: Parthiv Patel Statement: WPL 'ਚ ਪਰਪਲ ਟੋਪੀ ਧਾਰਕ ਇਸ ਖਿਡਾਰੀ ਨੂੰ ਜਲਦ ਹੀ ਮਿਲੇਗੀ ਭਾਰਤ ਦੀ ਨੀਲੀ ਟੋਪੀ

ETV Bharat Logo

Copyright © 2024 Ushodaya Enterprises Pvt. Ltd., All Rights Reserved.