ਸ਼ਾਰਜਾਹ: ਕਿੰਗਜ਼ ਇਲੈਵਨ ਪੰਜਾਬ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਐਡੀਸ਼ਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਹ ਪਹਿਲਾ ਮੈਚ ਵਿੱਚ ਹਾਰ ਗਿਆ ਸੀ ਪਰ ਦੂਜੇ ਮੈਚ ਵਿੱਚ ਟੀਮ ਨੇ ਜ਼ਬਰਦਸਤ ਵਾਪਸੀ ਕਰਦਿਆਂ ਜਿੱਤ ਹਾਸਲ ਕੀਤੀ ਅਤੇ ਹੁਣ ਤੀਜੇ ਮੈਚ ਵਿੱਚ ਉਨ੍ਹਾਂ ਨੂੰ ਐਤਵਾਰ ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਦਾ ਸਾਹਮਣਾ ਕਰਨਾ ਪਏਗਾ, ਜੋ ਪਹਿਲੇ ਮੈਚ ਵਿੱਚ ਜਿੱਤ ਤੋਂ ਬਾਅਦ ਆਤਮ ਵਿਸ਼ਵਾਸ ਤੋਂ ਭਰੀ ਹੋਈ ਹੈ।
ਮਿਡਲ ਆਰਡਰ ਵਿੱਚ ਹੋ ਸਕਦੀ ਤਬਦੀਲੀ
ਦਿੱਲੀ ਅਤੇ ਪੰਜਾਬ ਦਾ ਮੈਚ ਸੁਪਰ ਓਵਰ ਵਿੱਚ ਚਲਾ ਗਿਆ ਸੀ ਅਤੇ ਦਿੱਲੀ ਜਿੱਤਣ ਵਿੱਚ ਸਫ਼ਲ ਰਹੀ ਸੀ। ਦੂਜੇ ਮੈਚ ਵਿੱਚ ਪੰਜਾਬ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਮਾਤ ਦਿੱਤੀ। ਇਸ ਮੈਚ ਵਿੱਚ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਉਨ੍ਹਾਂ ਨੇ ਟੀਮ ਨੂੰ 200 ਤੋਂ ਪਾਰ ਪਹੁੰਚਾਉਣ ਲਈ 132 ਦੌੜਾਂ ਦੀ ਨਾਟਆਊਟ ਪਾਰੀ ਖੇਡੀ। ਇਸ ਤੋਂ ਬਾਅਦ ਗੇਂਦਬਾਜ਼ਾਂ ਨੇ ਚੈਲੇਂਜਰਜ਼ ਦੇ ਮਜ਼ਬੂਤ ਬੱਲੇਬਾਜ਼ੀ ਕ੍ਰਮ ਨੂੰ ਸਿਰਫ਼ 109 ਦੌੜਾਂ 'ਤੇ .ਢੇਰ ਕਰ ਦਿੱਤਾ।
ਬੈਂਗਲੁਰੂ ਖ਼ਿਲਾਫ਼ ਟੀਮ ਦੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਚੱਲੀ ਸੀ। ਟੀਮ ਪ੍ਰਬੰਧਨ ਨੂੰ ਇਹ ਵੀ ਉਮੀਦ ਹੋਵੇਗੀ ਕਿ ਰਾਜਸਥਾਨ ਖਿਲਾਫ਼ ਮੈਚ ਵਿੱਚ, ਇਹ ਟੀਮ ਉਸੇ ਤਰ੍ਹਾਂ ਦਾ ਸਾਂਝਾ ਪ੍ਰਦਰਸ਼ਨ ਕਰੇਗੀ ਜਿਸ ਤਰ੍ਹਾਂ ਉਨ੍ਹਾਂ ਨੇ ਬੰਗਲੌਰ ਖ਼ਿਲਾਫ਼ ਕੀਤਾ ਸੀ।
ਜੇ ਟੀਮ ਲਈ ਕੋਈ ਚਿੰਤਾ ਹੈ, ਤਾਂ ਉਹ ਹੈ ਨਿਕੋਲਸ ਪੂਰਨ ਅਤੇ ਗਲੈਨ ਮੈਕਸਵੈਲ ਦਾ ਮਿਡਲ ਆਰਡਰ ਵਿੱਚ ਨਾ ਚੱਲਣਾ।ਦੋਵੇਂ ਹੁਣ ਤੱਕ ਬੱਲੇ ਨਾਲ ਕੁਝ ਖਾਸ ਨਹੀਂ ਕਰ ਸਕੇ ਹਨ। ਅਜਿਹੀ ਵਿੱਚ ਤਬਦੀਲੀ ਦੀ ਸੰਭਾਵਨਾ ਹੈ ਜੋ ਟੀਮ ਪ੍ਰਬੰਧਨ ਕਰ ਸਕਦਾ ਹੈ। ਕਰੁਣ ਨਾਇਰ ਵੀ ਜ਼ਿਆਦਾ ਪ੍ਰਭਾਵ ਨਹੀਂ ਛੱਡ ਪਾਏ। ਪਹਿਲੇ ਮੈਚ ਵਿੱਚ ਉਹ ਜਲਦ ਹੀ ਆਊਟ ਹੋ ਗਏ ਸਨ। ਦੂਜੇ ਮੈਚ ਵਿੱਚ ਉਨ੍ਹਾਂ ਨੇ ਆਖਿਰ ਵਿੱਚ ਕੁਝ ਚੰਗੇ ਸ਼ਾਟ ਲਗਾ ਕੇ ਰਾਹੁਲ ਦਾ ਸਾਥ ਦਿੱਤਾ।
ਗੇਂਦਬਾਜ਼ੀ ਵਿੱਚ ਟੀਮ ਦਾ ਹੁਣ ਤੱਕ ਦਾ ਬਿਹਤਰ ਪ੍ਰਦਰਸ਼ਨ
ਹੁਣ ਤੱਕ ਦੋਵੇਂ ਮੈਚਾਂ ਵਿੱਚ ਪੰਜਾਬ ਦੀ ਗੇਂਦਬਾਜ਼ੀ ਚੰਗੀ ਰਹੀ ਹੈ। ਮੁਹੰਮਦ ਸ਼ਮੀ ਨੇ ਤੇਜ਼ ਗੇਂਦਬਾਜ਼ੀ ਵਿੱਚ ਟੀਮ ਦੀ ਚੰਗੀ ਅਗਵਾਈ ਕੀਤੀ ਹੈ।ਇੱਥੇ, ਸ਼ੈਲਡਨ ਕੋਟਰੇਲ ਨੇ ਦੋਵਾਂ ਮੈਚਾਂ ਵਿੱਚ ਉਨ੍ਹਾਂ ਦਾ ਵਧੀਆ ਸਮਰਥਨ ਕੀਤਾ।ਪਿਛਲੇ ਮੈਚ ਵਿੱਚ ਜਿੰਮੀ ਨੀਸ਼ਮ ਨੂੰ ਸਿਰਫ ਦੋ ਓਵਰ ਸੁੱਟਣ ਦਾ ਮੌਕਾ ਮਿਲਿਆ, ਪਰ ਉਸ ਵਿੱਚ ਉਨ੍ਹਾਂ ਦੀ ਭੂਮਿਕਾ ਅਹਿਮ ਸੀ।
ਸਪਿਨ ਵਿੱਚ ਰਵੀ ਬਿਸ਼ਨੋਈ ਟੀਮ ਦੇ ਨਵੇਂ ਸਿਤਾਰੇ ਬਣਦੇ ਦਿਖਾਈ ਦੇ ਰਹੇ ਹਨ।ਬੈਂਰਲੁਰੂ ਖ਼ਿਲਾਫ਼ ਵਿਸ਼ੇਸ਼ ਰਣਨੀਤੀ ਤਹਿਤ ਕੋਚ ਅਨਿਲ ਕੁੰਬਲੇ ਨੇ ਦੋ ਲੈੱਗ ਸਪਿਨਰਾਂ ਦੀ ਨੀਤੀ ਅਪਣਾਈ ਅਤੇ ਬਿਸ਼ਨੋਈ ਦੇ ਨਾਲ ਮੁਰੂਗਨ ਅਸ਼ਵਿਨ ਨੂੰ ਵੀ ਮੈਦਾਨ ਵਿੱਚ ਉਤਾਰਿਆ। ਉਨ੍ਹਾਂ ਦੀ ਰਣਨੀਤੀ ਨੇ ਕੰਮ ਕੀਤਾ। ਹੁਣ ਵੇਖਣਾ ਹੋਵੇਗਾ ਕਿ ਉਹ ਰਾਜਸਥਾਨ ਦੇ ਖਿਲਾਫ਼ ਇਸ ਨੂੰ ਕਾਇਮ ਰੱਖਦੇ ਹਨ ਜਾਂ ਬਦਲਾਅ ਕਰਦੇ ਹਨ।
ਸੰਜੂ ਅਤੇ ਸਮਿੱਥ ਦੀ ਹੋਵੇਗੀ ਜ਼ਿੰਮੇਵਾਰੀ
ਪੰਜਾਬ ਦੇ ਗੇਂਦਬਾਜ਼ਾਂ ਨੂੰ ਕਿਸੇ ਵੀ ਸਥਿਤੀ ਵਿੱਚ ਰਾਜਸਥਾਨ ਨੂੰ ਹਾਸ਼ੀਏ 'ਤੇ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਪਹਿਲੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕੀਤਾ ਸੀ।ਜੇ ਰਾਜਸਥਾਨ ਦਾ ਪਿਛਲਾ ਮੈਚ ਵੇਖਿਆ ਜਾਵੇ ਤਾਂ ਸੰਜੂ ਸੈਮਸਨ ਅਤੇ ਕਪਤਾਨ ਸਟੀਵ ਸਮਿਥ ਦਾ ਬੱਲਾ ਜੰਮ ਕੇ ਬੋਲਿਆ ਸੀ, ਪਰ ਇਨ੍ਹਾਂ ਦੋਵਾਂ ਤੋਂ ਪਹਿਲਾਂ ਅਤੇ ਬਾਅਦ ਕੋਈ ਹੋਰ ਬੱਲੇਬਾਜ਼ ਦੌੜਾਂ ਨਹੀਂ ਬਣਾ ਸਕਿਆ।
ਨੌਜਵਾਨ ਯਸ਼ਸਵੀ ਜੈਸਵਾਲ ਆਪਣੇ ਪਹਿਲੇ ਮੈਚ ਵਿੱਚ ਜਲਦ ਹੀ ਆਊਟ ਹੋ ਗਏ ਸਨ। ਰੋਬਿਨ ਉਥੱਪਾ, ਡੇਵਿਡ ਮਿਲਰ ਨੇ ਵੀ ਨਿਰਾਸ਼ ਕੀਤਾ ਸੀ।ਸਥਿਤੀ ਇਹ ਸੀ ਕਿ ਜੇ ਜੋਫਰਾ ਆਰਚਰ ਆਖਰੀ ਓਵਰ ਵਿੱਚ ਚਾਰ ਛੱਕੇ ਨਾ ਮਾਰਦੇ ਤਾਂ ਟੀਮ ਸੰਜੂ ਅਤੇ ਸਮਿਥ ਦੀ ਸ਼ੁਰੂਆਤ ਨੂੰ ਬਰਬਾਦ ਕਰਦਿਆਂ 200 ਦੌੜਾਂ ਨਹੀਂ ਬਣਾ ਪਾਉਂਦੀਉਨ੍ਹਾਂ ਨੂੰ ਪੰਜਾਬ ਦੇ ਸੰਤੁਲਿਤ ਗੇਂਦਬਾਜ਼ੀ ਸਾਹਮਣੇ ਹੋਰ ਚੌਕਸ ਰਹਿਣਾ ਪਏਗਾ।
ਗੇਂਦਬਾਜ਼ੀ ਵਿੱਚ ਵੀ ਟੀਮ ਲਈ ਚਿੰਤਾ ਹੈ। ਆਰਚਰ ਨੂੰ ਛੱਡ ਕੇ ਪਹਿਲੇ ਮੈਚ ਵਿੱਚ ਕੋਈ ਹੋਰ ਗੇਂਦਬਾਜ਼ ਪ੍ਰਭਾਵਸ਼ਾਲੀ ਨਹੀਂ ਸੀ। ਰਾਹੁਲ ਤੇਵਤੀਆ ਨੇ ਮਹੱਤਵਪੂਰਨ ਸਮੇਂ 'ਤੇ ਵਿਕਟ ਲਿਆ ਸੀ ਅਤੇ ਟੀਮ ਦੀ ਜਿੱਤ ਨੂੰ ਪੱਕਾ ਕੀਤਾ ਸੀ, ਪਰ ਉਹ ਮਹਿੰਗਾ ਵੀ ਸਨ। ਜੈਦੇਵ ਉਨਾਦਕਟ, ਟੌਮ ਕਰਨ, ਸ਼੍ਰੇਅਸ ਗੋਪਾਲ ਦੀ ਵੀ ਇਹੋ ਸਥਿਤੀ ਸੀ। ਇਨ੍ਹਾਂ ਸਾਰਿਆਂ ਨੂੰ ਪੰਜਾਬ ਦੇ ਬੱਲੇਬਾਜ਼ਾਂ ਖਿਲਾਫ਼ ਠਹਿਰਾਓ ਨਾਲ ਗੇਂਦਬਾਜ਼ੀ ਕਰਨ ਦੀ ਲੋੜ ਹੋਵੇਗੀ।
ਟੀਮਾਂ (ਸੰਭਵਾਵਨਾ): -
ਰਾਜਸਥਾਨ ਰਾਇਲਜ਼: ਸਟੀਵ ਸਮਿਥ(ਕਪਤਾਨ), ਅੰਕਿਤ ਰਾਜਪੂਤ, ਬੇਨ ਸਟੋਕਸ, ਜੋਫਰਾ ਆਰਚਰ, ਜੋਸ ਬਟਲਰ, ਮਹੀਪਾਲ ਲੋਮਰ, ਮਨਨ ਵੋਹਰਾ, ਮਯੰਕ ਮਾਰਕੰਡੇ, ਰਾਹੁਲ ਤੇਵਤੀਆ, ਰਿਆਨ ਪਰਾਗ, ਸੰਜੂ ਸੈਮਸਨ, ਸ਼ਸ਼ਾਂਕ ਸਿੰਘ, ਸ਼੍ਰੇਅਸ ਗੋਪਾਲ, ਵਰੁਣ ਆਰੋਨ, ਰੋਬਿਨ ਉਥੱਪਾ,ਜੈਦੇਵ ਉਨਾਦਕਤ, ਯਸ਼ਸਵੀ ਜੈਸਵਾਲ, ਅਨੁਜ ਰਾਵਤ, ਆਕਾਸ਼ ਸਿੰਘ, ਕਾਰਤਿਕ ਤਿਆਗੀ, ਡੇਵਿਡ ਮਿਲਰ, ਓਸ਼ਾਨੇ ਥੌਮਸ, ਅਨਿਰੁਧ ਜੋਸ਼ੀ, ਐਂਡਰਿਊ ਟਾਈ, ਟੌਮ ਕਰਨ
ਕਿੰਗਜ਼ ਇਲੈਵਨ ਪੰਜਾਬ:
ਲੋਕੇਸ਼ ਰਾਹੁਲ(ਕਪਤਾਨ), ਮਯੰਕ ਅਗਰਵਾਲ, ਕਰੁਣ ਨਾਇਰ, ਸਰਫਰਾਜ਼ ਖਾਨ, ਗਲੇਨ ਮੈਕਸਵੈਲ, ਨਿਕੋਲਸ ਪੂਰਨ, ਕ੍ਰਿਸ਼ਨਾੱਪਾ ਗੌਤਮ, ਕ੍ਰਿਸ ਜੌਰਡਨ, ਸ਼ੈਲਡਨ ਕੋਟਰੇਲ, ਰਵੀ ਬਿਸ਼ਨੋਈ, ਮੁਹੰਮਦ ਸ਼ਮੀ, ਮੁਰੂਗਨ ਅਸ਼ਵਿਨ, ਅਰਸ਼ਦੀਪ ਸਿੰਘ, ਕ੍ਰਿਸ ਗੇਲ, ਮਨਦੀਪ ਸਿੰਘ, ਹਰਡਸ ਵਿਜੋਲੇਨ, ਦੀਪਕ ਹੁੱਡਾ, ਹਰਪ੍ਰੀਤ ਬਰਾੜ, ਮੁਜੀਬ ਉਰ ਰਹਿਮਾਨ, ਦਰਸ਼ਨ ਨਾਲਕੰਡੇ, ਜਿੰਮੀ ਨੀਸ਼ਾਮ, ਈਸ਼ਾਨ ਪੋਰੇਲ, ਸਿਮਰਨ ਸਿੰਘ, ਜਗਦੀਸ਼ ਸੁੱਚਿਤ, ਤੇਜਿੰਦਰ ਸਿੰਘ