ਦੁਬਈ: ਕਪਤਾਨ ਇਯੋਨ ਮੋਰਗਨ ਦੀ ਤਾਬੜਤੋੜ ਪਾਰੀ ਤੇ ਪੈਟ ਕਮਿਸ ਦੀ ਤੁਫਾਨੀ ਗੇਂਦਬਾਜ਼ੀ ਨੇ ਕੋਲਕਾਤਾ ਨਾਇਟ ਰਾਇਡਰਜ਼ ਨੂੰ ਰਾਜਸਥਾਨ ਨੂੰ ਕਰੋ ਜਾਂ ਮਰੋ ਦੇ ਇੱਕ ਤਰਫ਼ਾ ਮੁਕਾਬਲੇ 'ਚ 60 ਦੌੜਾਂ ਤੋਂ ਮਾਤ ਦਿੱਤੀ। ਕੋਲਕਾਤਾ ਨੇ ਵਿਰੋਧੀ ਟੀਮ ਰਾਜਸਥਾਨ ਨੂੰ ਹਰਾ ਕੇ ਟੂਰਨਾਮੇਂਟ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਕੋਲਕਾਤਾ ਦੇ 192 ਦੌੜਾਂ ਦੇ ਟੀਚੇ ਦਾ ਪੀਛਾ ਕਰਦੇ ਹੋਏ ਰਾਇਲਜ਼ ਦੀ ਟੀਮ 131 ਦੌੜਾਂ ਹੀ ਬਣਾ ਸੱਕੀ।
ਕੋਲਕਾਤਾ ਨਾਇਟ ਰਾਇਡਰਜ਼ ਟੀਮ ਦਾ ਸਾਨਦਾਰ ਪ੍ਰਦਰਸ਼ਨ
ਨਾਇਟ ਰਾਇਡਰਜ਼ ਦੇ ਕਪਤਾਨ ਮੋਰਗਨ ਨੇ 35 ਗੇਂਦਾ 'ਚ 6 ਛੱਕੇ ਤੇ 5 ਚੌਕੇ ਦੀ ਮਦਦ ਨਾਲ ਨਾਬਾਦ 68 ਦੌੜਾਂ ਦੀ ਪਾਰੀ ਖੇਡੀ, ਜਿਸ ਮਦਦ ਨਾਲ ਟੀਮ 7 ਵਿਕੇਟ 'ਤੇ ਨੁਕਸਾਨ 'ਤੇ 192 ਦੌੜਾਂ ਦਾ ਟੀਚਾ ਦਿੱਤਾ। ਰਾਹੁਲ ਤ੍ਰਿਪਾਠੀ ਅਤੇ ਸ਼ੁਭਮਨ ਗਿੱਲ ਨੇ ਵੀ ਪਹਿਲੇ ਓਵਰ 'ਚ ਝਟਕਾ ਲੱਗਣ ਤੋਂ ਬਾਅਦ ਦੂਸਰੇ ਵਿਕੇਟ 72 ਦੌੜਾਂ ਜੋੜ ਕੇ ਟੀਮ ਨੂੰ ਸ਼ਾਨਦਾਰ ਮੰਚ ਮੁੱਹਇਆ ਕਰਵਾਇਆ। ਨਾਇਟ ਰਾਇਡਰਜ਼ ਦੇ ਬੱਲ਼ੇਬਾਜ਼ਾਂ ਨੇ ਅਖ਼ੀਰ 'ਚ ਤਾਬੜਤੋੜ ਬੱਲੇਬਾਜ਼ੀ ਕੀਤੀ ਜਿਸ ਨਾਲ ਉਹ 91 ਦੌੜਾਂ ਜੋੜਨ 'ਚ ਸਫ਼ਲ ਰਹੇ।
-
#KKR win by 60 runs to keep their hopes alive in #Dream11IPL 2020. pic.twitter.com/aISfVK98zJ
— IndianPremierLeague (@IPL) November 1, 2020 " class="align-text-top noRightClick twitterSection" data="
">#KKR win by 60 runs to keep their hopes alive in #Dream11IPL 2020. pic.twitter.com/aISfVK98zJ
— IndianPremierLeague (@IPL) November 1, 2020#KKR win by 60 runs to keep their hopes alive in #Dream11IPL 2020. pic.twitter.com/aISfVK98zJ
— IndianPremierLeague (@IPL) November 1, 2020
ਰਾਜਸਥਾਨ ਰਾਇਲਜ਼ ਦਾ ਪ੍ਰਦਰਸ਼ਨ
ਕੋਲਕਤਾ ਵੱਲੋਂ ਦੇ ਦਿੱਤੇ ਵਿਸ਼ਾਲ ਟੀਚੇ ਦਾ ਪੀਛਾ ਕਰਦੀਆਂ ਰਾਜਸਥਾਨ ਰਾਇਲਜ਼ ਦੀ ਟੀਮ ਦੀ ਸ਼ੁਰੂਆਤ ਬੇਹਦ ਮਾੜੀ ਰਹੀ। ਰਾਜਸਥਾਨ ਵੱਲ਼ੋਂ ਜੋਸ ਬਟਲਰ 35 ਦੌੜਾਂ ਤੇ ਰਾਹੁਲ ਤੇਵਤਿਆ 31 ਦੌੜਾਂ ਦੀ ਜੋੜ ਸਕੇ।
ਇਸ ਮੈਚ ਤੋਂ ਬਾਅਦ ਅੱਠਵੇਂ ਤੇ ਅਖ਼ੀਰ ਨੰਬਰ 'ਤੇ ਚੱਲ ਰਹੀ ਨਾਇਟ ਰਾਇਡਰਜ਼ ਦੀ ਟੀਮ 14 ਮੈਚਾਂ 'ਚ 14 ਅੰਕ ਨਾਲ ਚੌਥੇ ਸਥਨ 'ਤੇ ਪਹੁੰਚ ਗਈ ਅਤੇ ਰਾਜਸਥਾਨ ਰਾਇਲਜ਼ ਦੀ ਟੀਮ 14 ਮੈਚਾਂ 'ਚ 12 ਅੰਕ ਹੀ ਜੁੱਟੇ ਕੇ ਬਾਹਰ ਹੋ ਗਈ।