ਨਵੀਂ ਦਿੱਲੀ: IPL 2020 ਦੀ ਸ਼ੁਰੂਆਤ ਹੋ ਚੁੱਕੀ ਹੈ। ਦੂਜੇ ਮੈਚ 'ਚ ਕਿੰਗਸ ਇਲੈਵਨ ਪੰਜਾਬ ਤੇ ਦਿੱਲੀ ਕੈਪੀਟਲਸ ਵਿਚਕਾਰ ਮੈਚ ਖੇਡਿਆ ਜਾ ਰਿਹਾ ਹੈ। ਪੰਜਾਬ ਦੀ ਟੀਮ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਇੰਡੀਅਨ ਪ੍ਰੀਮੀਅਰ ਲੀਗ ਦਾ ਦੂਜਾ ਮੈਚ ਦੁਬਈ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ।
ਦੋਵਾਂ ਟੀਮਾਂ ਵਿੱਚ ਆਈਪੀਐਲ 'ਚ ਹੁਣ ਤੱਕ 24 ਮੈਚ ਹੋ ਚੁੱਕੇ ਹਨ ਜਿਸ ਵਿੱਚ ਪੰਜਾਬ ਨੇ 14 ਮੈਚਾਂ ਵਿੱਚ ਤੇ ਦਿੱਲੀ ਦੀ ਟੀਮ 10 ਮੈਚਾਂ ਵਿੱਚ ਹੀ ਜਿੱਤ ਹਾਸਲ ਕਰ ਪਾਈ ਹੈ। ਕਿੰਗਜ਼ ਇਲੈਵਨ ਪੰਜਾਬ ਦੀ ਕਪਤਾਨੀ ਕੇ.ਐਲ ਰਾਹੁਲ ਕਰਨ ਜਾ ਰਹੇ ਹਨ, ਜਦਕਿ ਸ਼੍ਰੇਅਸ ਅਈਅਰ ਦਿੱਲੀ ਟੀਮ ਦੇ ਕਪਤਾਨ ਹਨ।
ਦਿੱਲੀ ਦੀ ਟੀਮ ਆਪਣੇ ਪਿਛਲੇ ਸਾਲ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਕਾਇਮ ਰੱਖਣ ਲਈ ਮੈਦਾਨ ਵਿਚ ਉੱਤਰੇਗੀ। ਦੂਜੇ ਪਾਸੇ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਅਜੇ ਤੱਕ ਆਈਪੀਐਲ 'ਚ ਚੈਂਪੀਅਨ ਨਹੀਂ ਬਣ ਸਕੀ ਹੈ। ਦਿੱਲੀ ਦੀ ਟੀਮ ਦੇ ਕੋਚ ਰਿੱਕੀ ਪੋਂਟਿੰਗ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਮੈਚ ਤੋਂ ਪਹਿਲਾਂ ਦਿੱਲੀ ਕੈਪੀਟਲਸ ਕੋਲ ਚੰਗੀ ਯੋਜਨਾ ਹੈ।