ਦੁਬਈ: ਦਿੱਲੀ ਕੈਪੀਟਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ 175 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਚੇਨੱਈ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 131 ਦੌੜਾਂ ਹੀ ਬਣਾ ਸਕੀ।
-
That's that from Match 7 as the @DelhiCapitals win by 44 runs and register their second consecutive victory.#Dream11IPL #CSKvDC pic.twitter.com/kBrwKOP8sz
— IndianPremierLeague (@IPL) September 25, 2020 " class="align-text-top noRightClick twitterSection" data="
">That's that from Match 7 as the @DelhiCapitals win by 44 runs and register their second consecutive victory.#Dream11IPL #CSKvDC pic.twitter.com/kBrwKOP8sz
— IndianPremierLeague (@IPL) September 25, 2020That's that from Match 7 as the @DelhiCapitals win by 44 runs and register their second consecutive victory.#Dream11IPL #CSKvDC pic.twitter.com/kBrwKOP8sz
— IndianPremierLeague (@IPL) September 25, 2020
ਚੇਨੱਈ ਲਈ ਫਾਫ ਡੂ ਪਲੇਸਿਸ ਨੇ 35 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ। ਅਖ਼ੀਰ ਵਿੱਚ ਮਹਿੰਦਰ ਸਿੰਘ ਨੇ ਨੇ 12 ਗੇਂਦਾਂ ਵਿੱਚ 15 ਦੌੜਾਂ ਬਣਾਈਆਂ। ਦਿੱਲੀ ਲਈ ਪ੍ਰਿਥਵੀ ਸ਼ਾਅ ਨੇ 43 ਗੇਂਦਾਂ 'ਤੇ 9 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 64 ਦੌੜਾਂ ਦੀ ਪਾਰੀ ਖੇਡੀ। ਸ਼ਿਖਰ ਧਵਨ ਨੇ 35 ਦੌੜਾਂ ਬਣਾਈਆਂ। ਰਿਸ਼ਬ ਪੰਤ ਨੇ ਨਾਬਾਦ 37 ਦੌੜਾਂ ਦਾ ਯੋਗਦਾਨ ਪਾਇਆ।
ਚੇਨੱਈ ਲਈ ਪੀਯੂਸ਼ ਚਾਵਲਾ ਨੇ ਦੋ ਵਿਕਟਾਂ ਲਈਆਂ। ਸੈਮ ਕਰਨ ਨੂੰ ਇੱਕ ਸਫ਼ਲਤਾ ਮਿਲੀ। ਦਿੱਲੀ ਦੀ ਇਹ ਦੋ ਮੈਚਾਂ ਵਿੱਚ ਦੂਜੀ ਜਿੱਤ ਹੈ, ਜਦਕਿ ਚੇਨੱਈ ਨੂੰ ਤਿੰਨ ਮੈਚਾਂ ਵਿੱਚ ਦੂਜੀ ਹਾਰ ਮਿਲੀ ਹੈ।