ਸ਼ਾਰਜਾਹ: ਕੋਲਕਾਤਾ ਨਾਈਟ ਰਾਈਡਰਜ਼ ਦੇ ਕੈਰੇਬੀਅਨ ਆਲਰਾਊਂਡਰ ਆਂਦਰੇ ਰਸਲ ਨੇ ਟੀ -20 ਕ੍ਰਿਕਟ ਵਿੱਚ 300 ਵਿਕਟਾਂ ਪੂਰੀਆਂ ਕੀਤੀਆਂ ਹਨ। ਰਸਲ ਨੇ ਸੋਮਵਾਰ ਨੂੰ ਦੇਵਦੱਤ ਪਡਿਕਲ ਨੂੰ ਆਊਟ ਕਰਨ ਦੇ ਨਾਲ ਰਾਇਲ ਚੈਲੇਂਜਰਜ਼ ਬੈਂਗਲੁਰੂ ਖ਼ਿਲਾਫ਼ ਆਈਪੀਐਲ 13 ਦੇ ਮੁਕਾਬਲੇ ਵਿੱਚ ਆਪਣਾ 300ਵਾਂ ਵਿਕਟ ਪੂਰਾ ਕੀਤਾ। ਰਸਲ ਟੀ -20 ਫ਼ਾਰਮੈਟ ਵਿੱਚ 300 ਵਿਕਟਾਂ ਲੈਣ ਵਾਲੇ ਵਿਸ਼ਵ ਦੇ 10ਵੇਂ ਗੇਂਦਬਾਜ਼ ਹਨ। ਉਸ ਨੇ ਇਹ ਰਿਕਾਰਡ 337ਵੇਂ ਟੀ -20 ਮੈਚ ਵਿੱਚ ਬਣਾਇਆ ਹੈ।
ਵੈਸਟਇੰਡੀਜ਼ ਦੇ ਡਵੇਨ ਬ੍ਰਾਵੋ 509 ਵਿਕਟਾਂ ਨਾਲ ਪਹਿਲੇ ਪਹਿਲੇ ਸਥਾਨ 'ਤੇ ਹਨ ਜਦਕਿ ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੂਜੇ ਸਥਾਨ 'ਤੇ ਹਨ। ਇਸ ਤੋਂ ਇਲਾਵਾ ਵਿੰਡੀਜ਼ ਦੇ ਸੁਨੀਲ ਨਾਰਾਇਣ (390 ਵਿਕਟਾਂ), ਦੱਖਣੀ ਅਫ਼ਰੀਕਾ ਦੇ ਇਮਰਾਨ ਤਾਹਿਰ (380), ਪਾਕਿਸਤਾਨ ਦੇ ਸੋਹੇਲ ਤਨਵੀਰ (362), ਬੰਗਲਾਦੇਸ਼ ਦੇ ਸ਼ਾਕਿਬ ਅਲ-ਹਸਨ (354), ਪਾਕਿਸਤਾਨ ਦੇ ਸ਼ਾਹਿਦ ਅਫ਼ਰੀਦੀ (339), ਅਫ਼ਗਾਨਿਸਤਾਨ ਦੇ ਰਾਸ਼ਿਦ ਖ਼ਾਨ ਸ਼ਾਮਿਲ ਹਨ। (317) ਅਤੇ ਪਾਕਿਸਤਾਨ ਦੇ ਵਹਾਬ ਰਿਆਜ਼ (304) ਵੀ ਇਸ ਸੂਚੀ ਵਿੱਚ ਸ਼ਾਮਿਲ ਹਨ।
ਰਸਲ ਨੇ ਬੰਗਲੌਰ ਖਿਲਾਫ਼ 4 ਓਵਰਾਂ ਵਿੱਚ 51 ਦੌੜਾਂ ਦੇ ਕੇ ਇੱਕ ਵਿਕਟ ਲਈ ਸੀ। ਰਸਲ ਨੇ ਆਈਪੀਐਲ ਦੇ 71 ਮੈਚਾਂ ਵਿੱਚ 27.36 ਦੀ ਔਸਤ ਨਾਲ 61 ਵਿਕਟਾਂ ਹਾਸਿਲ ਕੀਤੀਆਂ ਹਨ। ਕੋਲਕਾਤਾ ਨੂੰ ਇਸ ਮੈਚ ਵਿੱਚ ਬੈਂਗਲੁਰੂ ਦੇ ਹੱਥੋਂ 82 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।