ਲੰਡਨ: ਭਾਰਤ ਨੇ ਮਹਿਲਾ ਟੀ 20 ਤਿਕੋਣੀ ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਭਾਰਤ ਨੇ ਪਹਿਲਾ ਮੈਚ ਜਿੱਤ ਲਿਆ ਹੈ, ਭਾਰਤ ਦਾ ਅਗਲਾ ਮੁਕਾਬਲਾ ਵੈਸਟਇੰਡੀਜ਼ ਨਾਲ ਹੋਵੇਗਾ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅਗਲੇ ਮਹੀਨੇ ਦੱਖਣੀ ਅਫਰੀਕਾ ਵਿੱਚ ਟੀ-20 ਵਿਸ਼ਵ ਕੱਪ ਖੇਡਣਾ ਹੈ। ਇਸ ਤੋਂ ਪਹਿਲਾਂ ਮਹਿਲਾ ਟੀਮ ਤਿਕੋਣੀ ਸੀਰੀਜ਼ ਖੇਡ ਰਹੀ ਹੈ। ਭਾਰਤੀ ਟੀਮ ਨੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ।
ਭਾਰਤ ਨੇ 69 ਦੌੜਾਂ 'ਤੇ ਪੰਜ ਵਿਕਟਾਂ ਗੁਆ ਦਿੱਤੀਆਂ: ਸਮ੍ਰਿਤੀ ਮੰਧਾਨਾ ਦੀ ਕਪਤਾਨੀ ਵਾਲੀ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਬੱਲੇਬਾਜ਼ ਅਮਨਜੋਤ ਕੌਰ ਨੇ ਦੱਖਣੀ ਅਫਰੀਕਾ ਖਿਲਾਫ ਮੈਚ 'ਚ ਡੈਬਿਊ ਕੀਤਾ। ਉਸ ਨੇ 30 ਗੇਂਦਾਂ 'ਤੇ 41 ਦੌੜਾਂ ਦੀ ਅਜੇਤੂ ਪਾਰੀ ਖੇਡੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 11.4 ਓਵਰਾਂ 'ਚ 5 ਵਿਕਟਾਂ ਗੁਆ ਕੇ 69 ਦੌੜਾਂ ਬਣਾ ਲਈਆਂ ਸਨ। 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਈ ਅਮਨਜੋਤ ਕੌਰ ਨੇ ਸਬਰ ਨਾਲ ਕੰਮ ਕੀਤਾ ਅਤੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ।
ਯਸਤਿਕਾ ਭਾਟੀਆ ਨੇ 34 ਦੌੜਾਂ ਬਣਾਈਆਂ: ਅਮਨਜੋਤ ਕੌਰ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਦਾ ਸਕੋਰ 6 ਵਿਕਟਾਂ 'ਤੇ 147 ਦੌੜਾਂ ਤੱਕ ਪਹੁੰਚ ਗਿਆ। ਅਮਨਜੋਤ ਤੋਂ ਇਲਾਵਾ ਓਪਨਰ ਅਤੇ ਵਿਕਟਕੀਪਰ ਯਸਤਿਕਾ ਭਾਟੀਆ ਨੇ 34 ਗੇਂਦਾਂ 'ਤੇ 35 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਦੀਪਤੀ ਸ਼ਰਮਾ ਨੇ 23 ਗੇਂਦਾਂ 'ਤੇ 33 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਤੋਂ ਬਾਅਦ 148 ਦੌੜਾਂ ਦੇ ਟੀਚੇ ਦੇ ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ 9 ਵਿਕਟਾਂ 'ਤੇ 120 ਦੌੜਾਂ ਹੀ ਬਣਾ ਸਕੀ।
ਇਹ ਵੀ ਪੜ੍ਹੋ: India Beat South Africa : ਭਾਰਤ ਨੇ 2023 ਦੀ ਸਮਰ ਸੀਰੀਜ਼ ਜਿੱਤੀ
ਦੇਵਿਕਾ-ਦੀਪਤੀ ਦੇ ਸਾਹਮਣੇ ਟਿਕ ਨਾ ਸਕੀ ਦੱਖਣੀ ਅਫਰੀਕਾ : ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਦੀਪਤੀ ਸ਼ਰਮਾ ਨੇ ਗੇਂਦਬਾਜ਼ੀ 'ਚ ਵੀ ਕਮਾਲ ਕਰ ਦਿੱਤਾ। ਆਫ ਸਪਿਨਰ ਦੀਪਤੀ ਨੇ 4 ਓਵਰਾਂ 'ਚ 30 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਸ ਤੋਂ ਇਲਾਵਾ ਲੈੱਗ ਸਪਿੰਨਰ ਦੇਵਿਕਾ ਵੈਧ ਨੇ 3 ਓਵਰਾਂ 'ਚ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਭਾਰਤ ਦਾ ਅਗਲਾ ਮੁਕਾਬਲਾ 23 ਜਨਵਰੀ ਨੂੰ ਵੈਸਟਇੰਡੀਜ਼ ਨਾਲ ਹੋਵੇਗਾ। ਭਾਰਤੀ ਟੀਮ ਨੂੰ ਪਹਿਲੇ ਮੈਚ 'ਚ ਅਮਨਜੋਤ ਕੌਰ ਵਰਗੀ ਚੰਗੀ ਬੱਲੇਬਾਜ਼ ਮਿਲ ਗਈ ਹੈ, ਜਿਸ ਕਾਰਨ ਸਮ੍ਰਿਤੀ ਮੰਧਾਨਾ ਦੀ ਟੀਮ ਨੂੰ ਮਜ਼ਬੂਤੀ ਮਿਲੀ ਹੈ।