ਜੋਹਾਨਸਬਰਗ : ਕੇਐੱਲ ਰਾਹੁਲ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਅੱਜ ਦੁਪਹਿਰ 1:30 ਵਜੇ ਤੋਂ ਏਡੇਨ ਮਾਰਕਰਮ ਦੀ ਅਗਵਾਈ ਵਾਲੀ ਦੱਖਣੀ ਅਫਰੀਕਾ ਨਾਲ ਭਿੜਨ ਲਈ ਤਿਆਰ ਹੈ। ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਜੋਹਾਨਸਬਰਗ ਦੇ ਨਿਊ ਵਾਂਡਰਰਸ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਤੀਜੇ ਟੀ-20 'ਚ ਦੱਖਣੀ ਅਫਰੀਕਾ ਦੀ ਟੀਮ ਨੂੰ 106 ਦੌੜਾਂ ਨਾਲ ਹਰਾ ਕੇ ਟੀ-20 ਸੀਰੀਜ਼ 1-1 ਨਾਲ ਬਰਾਬਰ ਕਰਨ 'ਚ ਸਫਲਤਾ ਹਾਸਲ ਕੀਤੀ ਸੀ। ਟੀ-20 ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਜਦਕਿ ਦੂਜਾ ਮੈਚ ਪ੍ਰੋਟੀਆਜ਼ ਨੇ ਜਿੱਤਿਆ ਸੀ।
ਭਾਰਤ ਬਨਾਮ ਦੱਖਣੀ ਅਫਰੀਕਾ ਆਹਮੋ-ਸਾਹਮਣੇ: ਭਾਰਤ ਖਿਲਾਫ ਖੇਡੇ ਗਏ 91 ਵਨਡੇ ਮੈਚਾਂ 'ਚੋਂ ਦੱਖਣੀ ਅਫਰੀਕਾ ਨੇ 50 ਮੈਚ ਜਿੱਤੇ ਹਨ, ਜਦਕਿ ਭਾਰਤ ਨੇ 38 ਮੈਚ ਜਿੱਤੇ ਹਨ। ਤਿੰਨ ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਇਨ੍ਹਾਂ ਖਿਡਾਰੀਆਂ 'ਤੇ ਰਹੇਗੀ ਪ੍ਰਸ਼ੰਸਕਾਂ ਦੀ ਨਜ਼ਰ: ਭਾਰਤ ਦੇ ਕੇਐਲ ਰਾਹੁਲ, ਸ਼੍ਰੇਅਸ ਅਈਅਰ, ਰੁਤੁਰਾਜ ਗਾਇਕਵਾੜ, ਕੁਲਦੀਪ ਯਾਦਵ, ਅਕਸ਼ਰ ਪਟੇਲ, ਯੁਜਵੇਂਦਰ ਚਾਹਲ ਪ੍ਰਸ਼ੰਸਕਾਂ ਦੀ ਨਜ਼ਰ ਰਹੇਗੀ, ਜਦਕਿ ਦੱਖਣੀ ਅਫ਼ਰੀਕਾ ਦੀ ਟੀਮ 'ਚ ਰੂਸੀ ਵੈਨ ਡੇਰ ਡੁਸਨ, ਰੀਜ਼ਾ ਹੈਂਡਰਿਕਸ, ਏਡਨ ਮਾਰਕਰਮ, ਹੇਨਰਿਕ ਕਲਾਸਨ, ਡੇਵਿਡ ਮਿਲਰ, ਕੇਸ਼ਵ ਮਹਾਰਾਜ 'ਤੇ ਨਜ਼ਰ ਰਹੇਗੀ।
ਦੋਵੇਂ ਟੀਮਾਂ ਦੇ ਪਲੇਇੰਗ-11 ਖਿਡਾਰੀ:
ਭਾਰਤ: ਰੁਤੁਰਾਜ ਗਾਇਕਵਾੜ, ਸਾਈ ਸੁਦਰਸ਼ਨ, ਤਿਲਕ ਵਰਮਾ, ਰਜਤ ਪਾਟੀਦਾਰ, ਰਿੰਕੂ ਸਿੰਘ, ਸ਼੍ਰੇਅਸ ਅਈਅਰ, ਕੇ.ਐੱਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਮੁਕੇਸ਼ ਕੁਮਾਰ, ਅਵੇਸ਼ ਖਾਨ, ਅਰਸ਼ਦੀਪ ਸਿੰਘ ਅਤੇ ਦੀਪਕ ਚਾਹਰ।
ਦੱਖਣੀ ਅਫਰੀਕਾ: ਏਡੇਨ ਮਾਰਕਰਮ (ਕਪਤਾਨ), ਓਟਨੀਲ ਬਾਰਟਮੈਨ, ਨੰਦਰੇ ਬਰਗਰ, ਟੋਨੀ ਡੀ ਜੋਰਜੀ, ਰੀਜ਼ਾ ਹੈਂਡਰਿਕਸ, ਹੇਨਰਿਚ ਕਲਾਸੇਨ, ਕੇਸ਼ਵ ਮਹਾਰਾਜ, ਮਿਹਾਲੀ ਮਪੋਂਗਵਾਨਾ, ਡੇਵਿਡ ਮਿਲਰ, ਵਿਆਨ ਮੁਲਡਰ, ਐਂਡੀਲੇ ਫੇਹਲੁਕਵਾਯੋ, ਤਬਰੇਜ਼ ਸ਼ਮਸੀ, ਰਾਸੀ ਵੈਨਰੇਸੇਨ ਕੇਡਰ ਅਤੇ ਲਿਜ਼ਾਦ ਵਿਲੀਅਮਜ਼।
ਲਾਈਵ ਟੈਲੀਕਾਸਟ ਕਦੋਂ ਅਤੇ ਕਿੱਥੇ ਹੋਵੇਗਾ: ਪਹਿਲਾ ਵਨਡੇ ਜੋਹਾਨਸਬਰਗ ਦੇ ਨਿਊ ਵਾਂਡਰਰਜ਼ ਸਟੇਡੀਅਮ ਵਿੱਚ ਹੋਵੇਗਾ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਵਨਡੇ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਤੋਂ ਡਿਜ਼ਨੀ ਪਲੱਸ ਹੌਟਸਟਾਰ ਐਪ ਅਤੇ ਵੈੱਬਸਾਈਟ 'ਤੇ ਦੇਖਿਆ ਜਾ ਸਕਦਾ ਹੈ।
ਭਾਰਤ ਦਾ ਦੱਖਣੀ ਅਫਰੀਕਾ ਦੌਰਾ 2023: ਇਸ ਦੱਖਣੀ ਅਫਰੀਕਾ ਦੌਰੇ ਵਿੱਚ ਭਾਰਤ ਨੂੰ ਤਿੰਨ ਟੀ-20 ਅੰਤਰਰਾਸ਼ਟਰੀ, ਤਿੰਨ ਇੱਕ ਰੋਜ਼ਾ ਅਤੇ ਦੋ ਟੈਸਟ ਮੈਚ ਖੇਡਣੇ ਹਨ।