ਮੋਹਾਲੀ: ਭਾਰਤ ਦੀ ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਅੱਜ ਤੋਂ ਸ਼ੁਰੂ ਹੋ ਰਹੀ ਹੈ। ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਕੁਲਦੀਪ ਯਾਦਵ ਅਤੇ ਹਾਰਦਿਕ ਪੰਡਯਾ ਨੂੰ ਪਹਿਲੇ ਦੋ ਮੈਚਾਂ ਲਈ ਆਰਾਮ ਦਿੱਤਾ ਗਿਆ ਹੈ। ਇਸ ਨਾਲ ਟੀਮ ਨੂੰ ਬਾਕੀ ਖਿਡਾਰੀਆਂ ਦਾ ਮੁਲਾਂਕਣ ਕਰਨ ਦਾ ਮੌਕਾ ਮਿਲੇਗਾ। ਵਿਸ਼ਵ ਕੱਪ 2023 ਤੋਂ ਪਹਿਲਾਂ ਮੇਗਾ ਈਵੈਂਟ ਤੋਂ ਪਹਿਲਾਂ ਦੋਵਾਂ ਟੀਮਾਂ ਕੋਲ ਆਪਣੀਆਂ ਤਿਆਰੀਆਂ ਅਤੇ ਰਣਨੀਤੀਆਂ 'ਚ ਸੁਧਾਰ ਕਰਨ ਦਾ ਸੁਨਹਿਰੀ ਮੌਕਾ ਹੈ। (India vs Australia ODI series)
ਭਾਰਤ ਨੇ ਏਸ਼ੀਆ ਕੱਪ 'ਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਪੂਰੀ ਟੀਮ ਦਮਦਾਰ ਫਾਰਮ 'ਚ ਹੈ ਪਰ ਕੁਝ ਅਜਿਹੇ ਖੇਤਰ ਹਨ, ਜਿੱਥੇ ਉਹ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ। ਅਕਸ਼ਰ ਪਟੇਲ ਸੱਟ ਕਾਰਨ ਬਾਹਰ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਵੀਚੰਦਰਨ ਅਸ਼ਵਿਨ ਅਤੇ ਵਾਸ਼ਿੰਗਟਨ ਸੁੰਦਰ ਦੀ ਆਫ ਸਪਿਨ ਜੋੜੀ 'ਚੋਂ ਉਸ ਦੀ ਜਗ੍ਹਾ ਬਿਹਤਰ ਵਿਕਲਪ ਕੌਣ ਹੋਵੇਗਾ। ਬੱਲੇਬਾਜ਼ੀ ਦੇ ਮੋਰਚੇ 'ਤੇ ਆਸਟ੍ਰੇਲੀਆ ਦੇ ਖਿਲਾਫ ਸੀਰੀਜ਼ 'ਚ ਸ਼੍ਰੇਅਸ ਅਈਅਰ ਅਤੇ ਸੂਰਿਆਕੁਮਾਰ ਯਾਦਵ ਨੂੰ ਆਪਣੀ ਛਾਪ ਛੱਡਣ ਦਾ ਮੌਕਾ ਮਿਲੇਗਾ।
-
🗣️🗣️ 'We want to play good cricket in the series.'
— BCCI (@BCCI) September 21, 2023 " class="align-text-top noRightClick twitterSection" data="
Hear what #TeamIndia Head Coach Rahul Dravid had to say ahead of the #INDvAUS ODI series opener 🏟️ pic.twitter.com/6oJtl02x0C
">🗣️🗣️ 'We want to play good cricket in the series.'
— BCCI (@BCCI) September 21, 2023
Hear what #TeamIndia Head Coach Rahul Dravid had to say ahead of the #INDvAUS ODI series opener 🏟️ pic.twitter.com/6oJtl02x0C🗣️🗣️ 'We want to play good cricket in the series.'
— BCCI (@BCCI) September 21, 2023
Hear what #TeamIndia Head Coach Rahul Dravid had to say ahead of the #INDvAUS ODI series opener 🏟️ pic.twitter.com/6oJtl02x0C
ਏਸ਼ੀਆ ਕੱਪ ਦੌਰਾਨ ਅਈਅਰ ਸੱਟ ਕਾਰਨ ਬਾਹਰ ਹੋ ਗਿਆ ਸੀ। ਅਜਿਹੇ 'ਚ ਉਨ੍ਹਾਂ ਦੀ ਫਿਟਨੈੱਸ 'ਤੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ ਜਦਕਿ ਸੂਰਿਆ ਨੇ ਅਜੇ ਤੱਕ ਵਨਡੇ 'ਚ ਆਪਣੀ ਫਾਰਮ ਨੂੰ ਸਾਬਤ ਨਹੀਂ ਕੀਤਾ ਹੈ। ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ 'ਚ ਈਸ਼ਾਨ ਕਿਸ਼ਨ, ਸ਼ੁਭਮਨ ਗਿੱਲ ਨਾਲ ਓਪਨਿੰਗ ਕਰ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਟੀਮ ਪ੍ਰਬੰਧਨ ਮੁਹੰਮਦ ਸਿਰਾਜ ਨੂੰ ਆਰਾਮ ਦਿੰਦਾ ਹੈ ਤਾਂ ਮੁਹੰਮਦ ਸ਼ਮੀ ਦੇ ਖੇਡਣ ਦੀ ਸੰਭਾਵਨਾ ਹੈ।
ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਆਸਟ੍ਰੇਲੀਆ: ਦੂਜੇ ਪਾਸੇ ਆਸਟ੍ਰੇਲੀਆ ਦੱਖਣੀ ਅਫਰੀਕਾ ਤੋਂ ਸੀਰੀਜ਼ 3-2 ਨਾਲ ਹਾਰਨ ਤੋਂ ਬਾਅਦ ਆਈ ਹੈ। ਟੀਮ ਦੇ ਕਈ ਖਿਡਾਰੀ ਜ਼ਖਮੀ ਹੋਏ ਹਨ। ਇਸ ਕਰਕੇ ਇਸ ਚੈਂਪੀਅਨ ਟੀਮ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਆਸਟ੍ਰੇਲੀਆ ਲਈ ਚੰਗੀ ਖਬਰ ਇਹ ਹੈ ਕਿ ਕਪਤਾਨ ਪੈਟ ਕਮਿੰਸ ਅਤੇ ਸਟੀਵ ਸਮਿਥ ਸ਼ੁੱਕਰਵਾਰ ਨੂੰ ਮੈਦਾਨ 'ਤੇ ਉਤਰਨ ਲਈ ਫਿੱਟ ਹਨ ਪਰ ਮਿਸ਼ੇਲ ਸਟਾਰਕ ਅਤੇ ਗਲੇਨ ਮੈਕਸਵੈੱਲ ਪਹਿਲੇ ਮੈਚ ਦਾ ਹਿੱਸਾ ਨਹੀਂ ਹੋਣਗੇ। ਇਸ ਤੋਂ ਇਲਾਵਾ ਸੀਨ ਐਬੋਟ, ਨਾਥਨ ਐਲਿਸ, ਸਪੈਂਸਰ ਜਾਨਸਨ ਅਤੇ ਐਸ਼ਟਨ ਐਗਰ ਵੀ ਸਮੱਸਿਆਵਾਂ ਨਾਲ ਜੂਝ ਰਹੇ ਹਨ।
-
Excitement Levels High 📈
— BCCI (@BCCI) September 21, 2023 " class="align-text-top noRightClick twitterSection" data="
CAN. NOT. WAIT for #INDvAUS to begin ⏳#TeamIndia pic.twitter.com/g9GsKird7y
">Excitement Levels High 📈
— BCCI (@BCCI) September 21, 2023
CAN. NOT. WAIT for #INDvAUS to begin ⏳#TeamIndia pic.twitter.com/g9GsKird7yExcitement Levels High 📈
— BCCI (@BCCI) September 21, 2023
CAN. NOT. WAIT for #INDvAUS to begin ⏳#TeamIndia pic.twitter.com/g9GsKird7y
ਟ੍ਰੈਵਿਸ ਹੈੱਡ ਦੇ ਖੱਬੇ ਹੱਥ ਵਿੱਚ ਫਰੈਕਚਰ ਕਾਰਨ ਵਿਸ਼ਵ ਕੱਪ 2023 ਤੋਂ ਬਾਹਰ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਮਾਰਨਸ ਲਾਬੂਸ਼ੇਨ ਅਤੇ ਟਿਮ ਡੇਵਿਡ ਨੂੰ ਬਦਲਵੇਂ ਖਿਡਾਰੀਆਂ ਦੇ ਤੌਰ 'ਤੇ ਆਪਣੀ 50 ਓਵਰਾਂ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਨ ਦਾ ਹੋਰ ਮੌਕਾ ਮਿਲੇਗਾ। ਕਮਿੰਸ ਅਤੇ ਸਮਿਥ ਦੀ ਵਾਪਸੀ ਨਾਲ ਆਸਟਰੇਲੀਆ ਮਜ਼ਬੂਤ ਹੋਇਆ ਹੈ, ਜੋ ਵਿਸ਼ਵ ਕੱਪ ਦੀ ਤਿਆਰੀ ਲਈ ਭਾਰਤ ਬਨਾਮ ਆਸਟਰੇਲੀਆ ਵਨਡੇ ਸੀਰੀਜ਼ ਨੂੰ ਇੱਕ ਆਦਰਸ਼ ਪਲੇਟਫਾਰਮ ਮੰਨਦੇ ਹਨ। ਜਿੱਥੇ ਉਨ੍ਹਾਂ ਦੇ ਸ਼ੁਰੂਆਤੀ ਮੈਚ ਦਾ ਵਿਰੋਧੀ ਵੀ ਭਾਰਤ ਹੈ। ਦੱਖਣੀ ਅਫਰੀਕਾ 'ਚ ਲਗਾਤਾਰ ਦੌੜਾਂ ਦੇਣ ਤੋਂ ਬਾਅਦ ਜੋਸ਼ ਹੇਜ਼ਲਵੁੱਡ, ਐਡਮ ਜ਼ੈਂਪਾ ਅਤੇ ਮਾਰਕਸ ਸਟੋਇਨਿਸ ਮੋਹਾਲੀ ਦੀ ਸਮਤਲ ਪਿੱਚ 'ਤੇ ਆਪਣੀ ਚੋਟੀ ਦੀ ਵਨਡੇ ਫਾਰਮ 'ਚ ਵਾਪਸੀ ਕਰਨ ਦਾ ਟੀਚਾ ਰੱਖਣਗੇ।
- ICC World Cup 2023 : ਵਿਸ਼ਵ ਕੱਪ 'ਚ ਤ੍ਰੇਲ ਅਤੇ ਟਾਸ ਦੀ ਭੂਮਿਕਾ ਲਈ ਆਈਸੀਸੀ ਦਾ ਖ਼ਾਸ ਪਲਾਨ, ਪਿੱਚ 'ਤੇ ਛੱਡਿਆ ਜਾਵੇਗਾ ਘਾਹ
- INDIA VS PAKISTAN MATCH: ਟੀ-20 ਵਿਸ਼ਵ ਕੱਪ 2024 'ਚ ਨਿਊ ਯਾਰਕ ਕਰੇਗਾ ਭਾਰਤ-ਪਕਾਸਤਾਨ ਹਾਈਵੋਲਟੇਜ ਮੁਕਾਬਲੇ ਦੀ ਮੇਜ਼ਬਾਨੀ
- ICC ODI World Cup 2023 Trophy: ਰਾਮੋਜੀ ਫਿਲਮ ਸਿਟੀ 'ਚ ਬਹੁਤ ਧੂਮਧਾਮ ਨਾਲ ਪ੍ਰਦਰਸ਼ਿਤ ਕੀਤੀ ਗਈ ਵਿਸ਼ਵ ਕੱਪ ਟਰਾਫੀ, ਜਾਣੋ ਕਿਵੇਂ ਰਿਹਾ ਪ੍ਰੋਗਰਾਮ
ਦੋਵੇਂ ਟੀਮਾਂ ਦਾ ਵੇਰਵਾ:-
ਭਾਰਤ: ਕੇਐੱਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਰਵਿੰਦਰ ਜਡੇਜਾ (ਉਪ-ਕਪਤਾਨ), ਰੁਤੁਰਾਜ ਗਾਇਕਵਾੜ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ਾਰਦੁਲ ਠਾਕੁਰ, ਵਾਸ਼ਿੰਗਟਨ ਸੁੰਦਰ, ਰਵਿਨਚੰਦਰਨ ਅਸ਼ਵਿਨ , ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਨਾ।
ਆਸਟ੍ਰੇਲੀਆ: ਪੈਟ ਕਮਿੰਸ (ਕਪਤਾਨ), ਸੀਨ ਐਬੋਟ, ਐਲੇਕਸ ਕੈਰੀ (ਵਿਕਟਕੀਪਰ), ਨਾਥਨ ਐਲਿਸ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਜੋਸ਼ ਇੰਗਲਿਸ, ਸਪੈਂਸਰ ਜੌਹਨਸਨ, ਮਾਰਨਸ ਲੈਬੁਸ਼ਗਨ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਤਨਵੀਰ ਸੰਘਾ, ਮੈਟ ਸ਼ਾਰਟ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮਾਰਕਸ ਸਟੋਇਨਿਸ, ਡੇਵਿਡ ਵਾਰਨਰ ਅਤੇ ਐਡਮ ਜ਼ੈਂਪਾ।