ਬੈਂਗਲੁਰੂ: ਵਿਸ਼ਵ ਕੱਪ 2023 ਵਿੱਚ ਭਾਰਤੀ ਟੀਮ ਨੇ ਗਰੁੱਪ ਪੜਾਅ ਦੇ ਆਪਣੇ ਆਖ਼ਰੀ ਮੈਚ ਵਿੱਚ ਨੀਦਰਲੈਂਡ ਖ਼ਿਲਾਫ਼ 160 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। 410 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨੀਦਰਲੈਂਡ ਦੀ ਟੀਮ ਸਿਰਫ਼ 250 ਦੌੜਾਂ 'ਤੇ ਹੀ ਸਿਮਟ ਗਈ। ਨੀਦਰਲੈਂਡ ਦਾ ਕੋਈ ਵੀ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਅਰਧ ਸੈਂਕੜਾ ਨਹੀਂ ਬਣਾ ਸਕਿਆ। ਭਾਰਤੀ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਗਰੁੱਪ ਪੜਾਅ ਦੇ ਮੈਚ ਵੀ ਜਿੱਤੇ ਹਨ।
-
When the "Decision is pending" & you get the groundsmen for the BIG reveal 👌🏻🫡
— BCCI (@BCCI) November 13, 2023 " class="align-text-top noRightClick twitterSection" data="
Heartwarming & innovative from #TeamIndia in this edition of the Best fielder award🏅 #CWC23 | #MenInBlue | #INDvNED
WATCH 🎥🔽 - By @28anand
">When the "Decision is pending" & you get the groundsmen for the BIG reveal 👌🏻🫡
— BCCI (@BCCI) November 13, 2023
Heartwarming & innovative from #TeamIndia in this edition of the Best fielder award🏅 #CWC23 | #MenInBlue | #INDvNED
WATCH 🎥🔽 - By @28anandWhen the "Decision is pending" & you get the groundsmen for the BIG reveal 👌🏻🫡
— BCCI (@BCCI) November 13, 2023
Heartwarming & innovative from #TeamIndia in this edition of the Best fielder award🏅 #CWC23 | #MenInBlue | #INDvNED
WATCH 🎥🔽 - By @28anand
ਸੂਰਿਯਾ ਕੁਮਾਰ ਯਾਦਵ ਦੇ ਨਾਮ ਐਲਾਨੇ ਜਾਣ 'ਤੇ ਖੁਸ਼ ਹੋਏ ਖਿਡਾਰੀ: ਭਾਰਤ ਦੇ ਮੈਚ ਤੋਂ ਬਾਅਦ ਜੇਕਰ ਦਰਸ਼ਕ ਕਿਸੇ ਚੀਜ਼ ਦਾ ਇੰਤਜ਼ਾਰ ਕਰਦੇ ਹਨ, ਤਾਂ ਉਹ ਹੈ ਫੀਲਡਰ ਆਫ ਦਾ ਮੈਚ ਐਵਾਰਡ ਅਤੇ ਇਹ ਐਵਾਰਡ ਭਾਰਤੀ ਫੀਲਡਿੰਗ ਕੋਚ ਵੱਲੋਂ ਸਰਵੋਤਮ ਫੀਲਡਿੰਗ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਨੀਦਰਲੈਂਡ ਦੇ ਖਿਲਾਫ ਮੈਚ ਦੇ ਸਰਵੋਤਮ ਫੀਲਡਰ ਦਾ ਪੁਰਸਕਾਰ ਸੂਰਿਆਕੁਮਾਰ ਯਾਦਵ ਨੂੰ ਦਿੱਤਾ ਗਿਆ। ਜਿਵੇਂ ਹੀ ਇਸ ਪੁਰਸਕਾਰ ਦਾ ਐਲਾਨ ਕੀਤਾ ਗਿਆ। ਸਾਰੇ ਖਿਡਾਰੀਆਂ ਨੇ ਸੂਰਿਆ ਨੂੰ ਜੱਫੀ ਪਾ ਕੇ ਤਾੜੀਆਂ ਮਾਰੀਆਂ।
-
Suryakumar Yadav took a picture with the staff of Chinnaswamy as they announced the winner for best fielder of the day.
— Johns. (@CricCrazyJohns) November 13, 2023 " class="align-text-top noRightClick twitterSection" data="
- A lovely gesture by Sky......!!!! pic.twitter.com/cEOGecJmTj
">Suryakumar Yadav took a picture with the staff of Chinnaswamy as they announced the winner for best fielder of the day.
— Johns. (@CricCrazyJohns) November 13, 2023
- A lovely gesture by Sky......!!!! pic.twitter.com/cEOGecJmTjSuryakumar Yadav took a picture with the staff of Chinnaswamy as they announced the winner for best fielder of the day.
— Johns. (@CricCrazyJohns) November 13, 2023
- A lovely gesture by Sky......!!!! pic.twitter.com/cEOGecJmTj
ਫੀਲਡਿੰਗ ਆਫ ਦਾ ਮੈਚ ਫੀਲਡਰਜ਼ ਐਵਾਰਡ ਦਾ ਐਲਾਨ ਹਰ ਵਾਰ ਵੱਖਰੇ ਤਰੀਕੇ ਨਾਲ ਕੀਤਾ ਜਾਂਦਾ ਹੈ। ਕਈ ਵਾਰ ਇਸ ਦਾ ਐਲਾਨ ਫਲਾਇੰਗ ਕੈਮਰੇ ਰਾਹੀਂ ਕੀਤਾ ਜਾਂਦਾ ਹੈ ਅਤੇ ਕਦੇ ਪਲੇਅਰ ਰਾਹੀਂ ਐਲਾਨ ਕੀਤਾ ਜਾਂਦਾ ਹੈ। ਇਸ ਵਾਰ ਇਹ ਐਲਾਨ ਐਮ ਚਿੰਨਾਸਵਾਮੀ ਦੇ ਗਰਾਊਂਡ ਸਟਾਫ ਨੇ ਕੀਤਾ। ਇਸ ਤੋਂ ਬਾਅਦ ਸੂਰਿਆਕੁਮਾਰ ਯਾਦਵ ਨੇ ਸਟਾਫ ਨਾਲ ਫੋਟੋ ਕਲਿੱਕ ਕਰਵਾਈ।
ਟਾਪ ਸਕੋਰਰ : ਜੇਕਰ ਵਿਸ਼ਵ ਕੱਪ 2023 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਟਾਪ 5 ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਐਡਮ ਜ਼ਾਂਪਾ 22 ਵਿਕਟਾਂ ਲੈ ਕੇ ਪਹਿਲੇ ਨੰਬਰ 'ਤੇ ਹਨ। ਇਸ ਦੇ ਨਾਲ ਹੀ ਸ਼੍ਰੀਲੰਕਾ ਦਾ ਦਿਲਸ਼ਾਨ ਮਧੂਸ਼ੰਕਾ 21 ਵਿਕਟਾਂ ਲੈ ਕੇ ਦੂਜੇ ਸਥਾਨ 'ਤੇ ਹੈ। ਅਫਰੀਕਾ ਦੇ ਗੇਰਾਲਡ ਕੋਟਜੇ (18), ਪਾਕਿਸਤਾਨ ਦੇ ਸ਼ਾਹੀਨ ਸ਼ਾਹ ਅਫਰੀਦੀ (18) ਅਤੇ ਅਫਰੀਕਾ ਦੇ ਮਾਰਕੋ ਜਾਨਸਨ (17) ਵਿਕਟਾਂ ਦੇ ਨਾਲ ਚੋਟੀ ਦੇ 5 ਵਿੱਚ ਹਨ।
-
Surya Kumar Yadav won the best fielder award medal 🏅 in the Netherlands match. pic.twitter.com/NQrp0tU8jV
— Johns. (@CricCrazyJohns) November 13, 2023 " class="align-text-top noRightClick twitterSection" data="
">Surya Kumar Yadav won the best fielder award medal 🏅 in the Netherlands match. pic.twitter.com/NQrp0tU8jV
— Johns. (@CricCrazyJohns) November 13, 2023Surya Kumar Yadav won the best fielder award medal 🏅 in the Netherlands match. pic.twitter.com/NQrp0tU8jV
— Johns. (@CricCrazyJohns) November 13, 2023
ਦੱਸ ਦੇਈਏ ਕਿ ਇਸ ਮੈਚ 'ਚ ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ ਅਤੇ ਰੋਹਿਤ ਸ਼ਰਮਾ ਨੇ ਦਰਸ਼ਕਾਂ ਦੀ ਮੰਗ 'ਤੇ ਗੇਂਦਬਾਜ਼ੀ ਕੀਤੀ। ਇੰਨਾ ਹੀ ਨਹੀਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਵੀ ਇਕ-ਇਕ ਵਿਕਟ ਲਈ। ਹੁਣ ਭਾਰਤ ਦਾ ਸੈਮੀਫਾਈਨਲ ਮੈਚ 15 ਨਵੰਬਰ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ। ਇਸ ਤੋਂ ਬਾਅਦ ਦੂਜਾ ਸੈਮੀਫਾਈਨਲ ਮੈਚ 16 ਨਵੰਬਰ ਨੂੰ ਆਸਟਰੇਲੀਆ ਬਨਾਮ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ।