ਹੈਦਰਾਬਾਦ ਡੈਸਕ: ਇੰਨੀ ਦਿਨੀਂ ਭਾਰਤੀ ਕ੍ਰਿਕਟ ਟੀਮ ਦੇ ਪ੍ਰਸ਼ੰਸਕਾਂ ਵਿੱਚ ICC ਵਰਲਡ ਕੱਪ ਦਾ ਖੁਮਾਰ ਚੜ੍ਹਿਆ ਹੋਇਆ ਹੈ। ਭਾਰਤ ਇਸ ਵਾਰ ਵਰਲਡ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਮੌਕੇ ਭਾਰਤੀ ਕ੍ਰਿਕਟਰ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਅੱਜ ਅਸੀਂ ਉਨ੍ਹਾਂ ਦੀ ਜਰਸੀ ਨੂੰ ਲੈ ਕੇ ਇੱਕ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ। ਅਕਸਰ ਦੇਖਿਆ ਜਾਂਦਾ ਹੈ ਕਿ ਖਿਡਾਰੀਆਂ ਦੀ ਜਰਸੀ ਪਿੱਛੇ ਨੰਬਰ ਲਿਖਿਆ ਹੁੰਦਾ ਹੈ। ਇਹ ਨੰਬਰ ਖਿਡਾਰੀ ਨੂੰ ਵੱਖਰੀ ਪਛਾਣ ਵੀ ਦਿੰਦਾ ਹੈ। ਭਾਰਤ ਟੀਮ ਵਲੋਂ ਕੋਹਲੀ 18 ਨੰਬਰ, ਧੋਨੀ 7 ਨੰਬਰ ਅਤੇ ਰੋਹਿਤ ਸ਼ਰਮਾ 45 ਨੰਬਰ ਦੀ ਟੀ-ਸ਼ਰਟ ਪਾਉਂਦੇ ਹਨ।
ਖਿਡਾਰੀ ਖੁਦ ਕਰਦੇ ਚੋਣ: ਭਾਰਤ ਸਣੇ ਹੋਰ ਦੇਸ਼ਾਂ ਦੇ ਖਿਡਾਰੀ ਅਪਣੀ ਟੀ-ਸ਼ਰਟ ਦਾ ਨੰਬਰ ਖੁਦ ਚੁਣਦੇ ਹਨ। ਇਸ ਲਈ ਅੰਤਰਰਾਸ਼ਟਰੀ ਪੱਧਰ ਉੱਤੇ ਕਿਸੇ ਵੀ ਤਰ੍ਹਾਂ ਦੇ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਹਨ।
ਆਓ, ਜਾਣਦੇ ਹਾਂ ਹੁਣ ਤੱਕ ਕਿਸ ਖਿਡਾਰੀ ਨੇ ਕਿਹੜੇ ਨੰਬਰ ਦੀ ਜਰਸੀ ਚੁਣੀ ਅਤੇ ਕੀ ਕਾਰਨ ਰਿਹਾ-
ਸਚਿਨ ਤੇਂਦੁਲਕਰ (Sachin Tendulkar): ਸਚਿਨ ਤੇਂਦੁਲਕਰ ਦੀ ਟੀ-ਸ਼ਰਟ ਦਾ ਨੰਬਰ 10 ਸੀ, ਜਿਸ ਨੂੰ ਉਨ੍ਹਾਂ ਨੇ ਖੁਦ ਚੁਣਿਆ ਸੀ ਅਤੇ ਇਹ ਉਨ੍ਹਾਂ ਦਾ ਬਹੁਤ ਲੱਕੀ ਨੰਬਰ ਸਾਬਤ ਹੋਇਆ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਸਰਨੇਮ ਉੱਤੇ 10 ਆਉਂਦਾ ਹੈ, ਇਸ ਲਈ ਉਨ੍ਹਾਂ ਨੇ ਆਪਣੀ ਟੀ-ਸ਼ਰਟ ਲਈ 10 ਨੰਬਰ ਚੁਣਿਆ ਸੀ।
ਜਦੋਂ ਤੇਂਦੁਲਕਰ ਨੇ ਕ੍ਰਿਕਟ ਤੋਂ ਸੰਨਿਆਸ ਲਿਆ, ਤਾਂ ਬੀਸੀਸੀਆਈ ਨੇ ਕਿਹਾ ਕਿ ਭਾਰਤ ਵਿੱਚ ਕੋਈ ਹੋਰ ਤੇਂਦੁਲਕਰ ਪੈਦਾ ਨਹੀਂ ਹੋ ਸਕਦਾ, ਇਸ ਲਈ 10 ਨੰਬਰ ਵਾਲੀ ਟੀ-ਸ਼ਰਟ ਨੂੰ ਵੀ ਰਿਟਾਇਰ ਕੀਤਾ ਜਾਵੇਗਾ। ਮਤਲਬ ਕਿ ਹੁਣ ਕੋਈ ਵੀ ਭਾਰਤੀ ਖਿਡਾਰੀ 10 ਨੰਬਰ ਦੀ ਟੀ-ਸ਼ਰਟ ਪਹਿਨ ਕੇ ਨਜ਼ਰ ਨਹੀਂ ਆਵੇਗਾ, ਹਾਲਾਂਕਿ ਸ਼ਾਰਦੁਲ ਠਾਕੁਰ 10 ਨੰਬਰ ਦੀ ਟੀ-ਸ਼ਰਟ ਪਹਿਨਦਾ ਸੀ ਅਤੇ ਹੁਣ ਸ਼ਾਰਦੁਲ ਨੇ ਵੀ ਇਸ ਨੂੰ ਪਾਉਣਾ ਛੱਡ ਦਿੱਤਾ ਹੈ।
ਵਿਰਾਟ ਕੋਹਲੀ (Viral Kohli) : ਵਿਰਾਟ ਕੋਹਲੀ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਕਿ ਉਹ 18 ਨੰਬਰ ਦੀ ਟੀ-ਸ਼ਰਟ ਪਹਿਨ ਕੇ ਖੁਦ ਨੂੰ ਖੁਸ਼ਕਿਸਮਤ ਮੰਨਦੇ ਹਨ। ਇਹ ਇਸ ਲਈ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਦਾ 18 ਦਸੰਬਰ 2006 ਨੂੰ ਦਿਹਾਂਤ ਹੋ ਗਿਆ ਸੀ। ਇਕ ਇੰਟਰਵਿਊ 'ਚ ਟੀਮ ਇੰਡੀਆ ਦੇ ਕਪਤਾਨ ਨੇ ਕਿਹਾ ਸੀ ਕਿ 18 ਨੰਬਰ ਦੀ ਟੀ-ਸ਼ਰਟ ਪਾਉਣ ਤੋਂ ਬਾਅਦ ਉਨ੍ਹਾਂ ਨੂੰ ਲੱਗਦਾ ਹੈ ਜਿਵੇਂ ਉਨ੍ਹਾਂ ਦੇ ਪਿਤਾ ਉਨ੍ਹਾਂ ਦੇ ਆਲੇ-ਦੁਆਲੇ ਹਨ। ਕੋਹਲੀ ਆਪਣੇ ਅੰਡਰ-19 ਦਿਨਾਂ ਤੋਂ ਇਹ 18 ਨੰਬਰ ਦੀ ਟੀ-ਸ਼ਰਟ ਪਹਿਨ ਰਹੇ ਹਨ।
ਮਹਿੰਦਰ ਸਿੰਘ ਧੋਨੀ (Mahendra Singh Dhoni): ਧੋਨੀ ਦਾ ਜਨਮਦਿਨ 7 ਜੁਲਾਈ ਨੂੰ ਹੁੰਦਾ ਹੈ। ਇਸੇ ਲਈ ਧੋਨੀ ਨੇ ਆਪਣੀ ਟੀ-ਸ਼ਰਟ ਲਈ ਨੰਬਰ 7 ਚੁਣਿਆ ਹੈ। ਧੋਨੀ ਨੂੰ ਫੁੱਟਬਾਲ ਬਹੁਤ ਪਸੰਦ ਹੈ ਅਤੇ ਉਨ੍ਹਾਂ ਦੇ ਪਸੰਦੀਦਾ ਖਿਡਾਰੀ ਰੋਨਾਲਡੋ ਦੀ ਟੀ-ਸ਼ਰਟ ਦਾ ਨੰਬਰ ਵੀ 7 ਹੀ ਸੀ।
ਰੋਹਿਤ ਸ਼ਰਮਾ (Rohit Sharma) : ਰੋਹਿਤ ਸ਼ਰਮਾ ਦੀ ਟੀ-ਸ਼ਰਟ ਦਾ ਨੰਬਰ 45 ਹੈ ਅਤੇ ਇਹ ਨੰਬਰ ਉਨ੍ਹਾਂ ਦੀ ਮਾਂ ਨੇ ਚੁਣਿਆ ਸੀ। ਦਰਅਸਲ ਰੋਹਿਤ 9 ਨੂੰ ਆਪਣਾ ਲੱਕੀ ਨੰਬਰ ਮੰਨਦਾ ਹੈ, ਪਰ ਇਹ ਨੰਬਰ ਟੀਮ 'ਚ ਪਾਰਥਿਵ ਪਟੇਲ ਨੂੰ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਇਸ ਲਈ, ਆਪਣੀ ਮਾਂ ਦੀ ਸਲਾਹ 'ਤੇ, ਰੋਹਿਤ ਨੇ 4+5=9 ਚੁਣਿਆ ਹੈ। ਦਰਅਸਲ, ਰੋਹਿਤ ਲਈ ਇਹ ਅੰਕੜਾ ਲਕੀ ਸਾਬਤ ਹੋਇਆ ਹੈ, ਕਿਉਂਕਿ ਇਸ ਸਮੇਂ ਉਹ ਭਾਰਤੀ ਟੀਮ ਦੀ ਰੀੜ੍ਹ ਦੀ ਹੱਡੀ ਬਣ ਚੁੱਕੇ ਹਨ।
ਹਾਰਦਿਕ ਪੰਡਯਾ (Hardik Pandya) : ਟੀਮ ਇੰਡੀਆ ਦੇ ਆਲਰਾਊਂਡਰ ਖਿਡਾਰੀ ਪੰਡਯਾ ਦੀ ਟੀ-ਸ਼ਰਟ ਦਾ ਨੰਬਰ 228 ਹੈ। ਅਸਲ 'ਚ ਹਾਰਦਿਕ ਪੰਡਯਾ ਵਡੋਦਰਾ ਲਈ ਅੰਡਰ-16 ਮੈਚ ਖੇਡ ਰਹੇ ਸਨ। ਇਸ ਮੈਚ 'ਚ ਉਨ੍ਹਾਂ ਨੇ 228 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਵੱਡੀ ਜਿੱਤ ਦਿਵਾਈ। ਉਦੋਂ ਤੋਂ ਹਾਰਦਿਕ ਕੋਲ ਟੀ-ਸ਼ਰਟ ਨੰਬਰ 228 ਸੀ। ਪਰ, ਹੁਣ ਉਨ੍ਹਾਂ ਦੀ ਟੀ-ਸ਼ਰਟ ਦਾ ਨੰਬਰ 33 ਹੈ।
ਇਸ ਤੋਂ ਇਲਾਵਾ, ਇਹ ਵੀ ਖਿਡਾਰੀ ਹੀ ਤੈਅ ਕਰਦਾ ਹੈ ਕਿ ਉਹ ਆਪਣੀ ਟੀ-ਸ਼ਰਟ 'ਤੇ ਕਿਹੜਾ ਨਾਮ ਲਿਖਣਾ ਚਾਹੁੰਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਦਿਨੇਸ਼ ਕਾਰਤਿਕ ਨੇ ਆਪਣੀ ਜਰਸੀ 'ਤੇ ਡੀ.ਕੇ. ਲਿਖਵਾਇਆ ਹੈ, ਕਿਸੇ ਨੇ ਅਪਣਾ ਸਰਨੇਮ ਜਾਂ ਕਿਸੇ ਨੇ ਅਪਣਾ ਨਾਮ ਲਿਖਵਾਇਆ ਹੈ।