ਫ਼ਿਰੋਜ਼ਪੁਰ: ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਸਟਾਰ ਆਲਰਾਊਂਡਰ ਯੁਵਰਾਜ ਸਿੰਘ ਦਾ ਬੁੱਤ ਫ਼ਿਰੋਜ਼ਪੁਰ ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਦੇ ਮੈਦਾਨ 'ਚ ਬਣਿਆ ਹੈ। ਇੱਕ ਸਥਾਨਕ ਸਿਆਨਤਦਾਨ ਵੱਲੋਂ ਨਵੇਂ ਸਾਲ ਮੌਕੇ ਇਸ ਦੀ ਘੁੰਢ ਚੁਕਾਈ ਕੀਤੀ ਗਈ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਵਿਰਾਟ ਕੋਹਲੀ, ਗੋਤਮ ਗੰਭੀਰ ਅਤੇ ਐੱਮਐੱਸ ਧੋਨੀ ਦੇ ਨਾਂਅ ਉੱਤੇ ਸਟੇਡੀਅਮ ਦੇ ਸਟੈਂਡ ਦਾ ਨਾਂਅ ਰੱਖਿਆ ਗਿਆ ਸੀ ਪਰ ਇਹ ਕ੍ਰਿਕੇਟਰ ਦਾ ਬੁੱਤ ਕੁਝ ਨਵਾਂ ਹੈ।
ਹੋਰ ਪੜ੍ਹੋ: 2020 ਓਲੰਪਿਕ ਵਿੱਚ ਬੈਡਮਿੰਟਨ ਖਿਡਾਰੀਆਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ: ਗੋਪੀਚੰਦ
ਸਾਲ 2013 ਵਿੱਚ ਸਚਿਨ ਤੇਂਦੂਲਕਰ ਦਾ ਬੁੱਤ ਬਿਹਾਰ ਵਿੱਚ ਬਣਾਇਆ ਗਿਆ ਸੀ। ਉਸ ਦੇ ਬਾਅਦ ਤੋਂ 2020 ਵਿੱਚ ਯੁਵਰਾਜ ਸਿੰਘ ਦੇ ਬੁੱਤ ਦੀ ਘੁੰਢ ਚੁਕਾਈ ਕੀਤੀ ਗਈ ਹੈ। ਦੱਸਣਯੋਗ ਹੈ ਕਿ ਟੀ-20 ਅਤੇ ਵਨ-ਡੇ ਕ੍ਰਿਕੇਟ ਵਿੱਚ ਯੁਵਰਾਜ ਸਿੰਘ ਨੂੰ ਕੋਈ ਹਰਾ ਨਹੀਂ ਸਕਿਆ ਸੀ। ਉਨ੍ਹਾਂ ਨੇ ਆਪਣੀ ਖੇਡ ਤੋਂ ਖ਼ੁਦ ਨੂੰ ਸਾਬਤ ਕੀਤਾ ਸੀ।
ਯੁਵੀ ਦੇ ਸਟੇਟਸ ਦੀ ਗੱਲ ਕਰੀਏ ਤਾਂ ਉਹ ਸ਼ਾਨਦਾਰ ਹੈ ਹੀ, ਪਰ ਉਸ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਕਿਉਂਕਿ ਜਦ ਵੀ ਟੀਮ ਨੂੰ ਉਨ੍ਹਾਂ ਦੀ ਜ਼ਰੂਰਤ ਹੁੰਦੀ ਤਾਂ ਉਹ ਚੰਗਾ ਪ੍ਰਦਰਸ਼ਨ ਕਰ ਆਪਣੀ ਟੀਮ ਨੂੰ ਜਿੱਤ ਦਵਾਉਂਦੇ ਸਨ। ਸਾਲ 2007 ਵਿਸ਼ਵ ਟੀ-20 ਵਿੱਚ ਉਨ੍ਹਾਂ ਨੇ ਇੰਗਲੈਂਡ ਦੇ ਖ਼ਿਲਾਫ਼ 6 ਗੇਂਦਾ ਉੱਤੇ 6 ਛੱਕੇ ਮਾਰੇ ਸਨ। ਉਹ ਟੂਰਨਾਮੈਂਟ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ ਸੀ।
ਹੋਰ ਪੜ੍ਹੋ: ਟੇਬਲ ਟੈਨਿਸ: ਅੰਡਰ-21 ਵਰਗ ਵਿੱਚ ਭਾਰਤ ਦੇ ਮਾਨਵ ਬਣੇ ਨੰਬਰ-1
ਇਨ੍ਹਾਂ ਹੀ ਨਹੀਂ ਸਾਲ 2011 ਵਿੱਚ ਹੋਏ ਵਿਸ਼ਵ ਕੱਪ ਵਿੱਚ ਉਨ੍ਹਾਂ ਨੇ ਕੁਲ 362 ਦੌੜਾਂ ਬਣਾਈਆ ਸਨ ਅਤੇ 15 ਵਿਕੇਟਾਂ ਲਈਆ ਸਨ। ਇਸੇ ਕਾਰਨ ਉਹ ਮੈਨ ਆਫ਼ ਦ ਟੂਰਨਾਮੈਂਟ ਬਣੇ ਸਨ।