ਨਵੀਂ ਦਿੱਲੀ: ਭਾਰਤੀ ਕਪਤਾਨ ਵਿਰਾਟ ਕੋਹਲੀ ਸਿਰਫ਼ ਕ੍ਰਿਕੇਟ ਦੇ ਮੈਦਾਨ ਵਿੱਚ ਹੀ ਨਹੀਂ, ਸਗੋਂ ਵਪਾਰ ਦੇ ਮਾਮਲੇ ਵਿੱਚ ਵੀ ਸੁਪਰਹਿੱਟ ਹਨ। ਬੱਲੇਬਾਜ਼ੀ ਤੇ ਕਪਤਾਨੀ ਦੇ ਕਈ ਰਿਕਾਰਡ ਆਪਣੇ ਨਾਂਅ ਕਰਨ ਵਾਲੇ ਕੋਹਲੀ ਨੇ 'ਭਾਰਤੀ ਸੈਲੀਬ੍ਰਿਟੀ ਬ੍ਰਾਂਡ ਵੈਲਿਊ' ਦੇ ਮਾਮਲੇ ਵਿੱਚ ਦਿੱਗਜ ਕਲਾਕਾਰਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਤੇ ਉਹ ਲਗਾਤਾਰ ਤੀਸਰੇ ਵਾਰ ਪਹਿਲੇ ਨੰਬਰ ਉੱਤੇ ਬਣੇ ਹੋਏ ਹਨ।
ਹੋਰ ਪੜ੍ਹੋ: Hamilton ODI : ਨਿਊਜ਼ੀਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ, ਟੇਲਰ ਨੇ ਲਾਇਆ ਸੈਂਕੜਾ
ਮੀਡੀਆ ਰਿਪੋਰਟ ਮੁਤਾਬਕ, ਵਿਰਾਟ ਦੀ ਬ੍ਰਾਂਡ ਵੈਲਿਊ 237.5 ਮੀਲੀਅਨ ਯੂ.ਐਸ ਡਾਲਰ ਤੱਕ ਪਹੁੰਚ ਗਈ। ਦਿਲਚਸਪ ਗੱਲ ਇਹ ਹੈ ਕਿ ਉਪ-ਕਪਤਾਨ ਰੋਹਿਤ ਸ਼ਰਮਾ ਤੋਂ 10 ਗੁਣਾ ਜ਼ਿਆਦਾ ਵਿਰਾਟ ਦੀ ਬ੍ਰਾਂਡ ਵੈਲਿਊ ਹੈ। ਵਿਰਾਟ ਤੋਂ ਸਲਮਾਨ, ਸ਼ਾਹਰੁਖ, ਦੀਪਿਕਾ, ਅਕਸ਼ੇ ਕੁਮਾਰ, ਰਣਬੀਰ ਸਿੰਘ ਵਰਗੇ ਕਲਾਕਾਰ ਪਿੱਛੇ ਹਨ।
ਜੇ ਗੱਲ ਕਰੀਏ ਟਾਪ ਲਿਸਟ ਦੀ ਤਾਂ ਇਸ ਲਿਸਟ ਵਿੱਚ ਕ੍ਰਿਕੇਟ ਦੇ ਪਿਤਾ ਕਹੇ ਜਾਣ ਵਾਲੇ ਸਚਿਨ ਤੇਂਦੂਲਕਰ, ਸਾਬਕਾ ਕਪਤਾਨ ਐਮਐਸ ਧੋਨੀ, ਰੋਹਿਤ ਸ਼ਰਮਾ ਵੀ ਸ਼ਾਮਲ ਹਨ। ਟੀ-20 ਸੀਰੀਜ਼ ਦੇ ਬਾਅਜ ਵਨ-ਡੇਅ ਵਿੱਚ ਭਾਰਤ ਫਿਲਹਾਲ 1-0 ਤੋਂ ਪਿੱਛੇ ਹੈ। ਪਹਿਲੇ ਵਨ-ਡੇਅ ਵਿੱਚ ਭਾਰਤੀ ਕਪਤਾਨ ਇਸ ਸਮੇਂ ਟੀਮ ਦੇ ਨਾਲ ਨਿਊਜ਼ੀਲੈਂਡ ਦੌਰੇ ਉੱਤੇ ਹਨ। ਇਸ ਦੌਰੇ ਉੱਤੇ ਭਾਰਤ ਨੇ ਕੀਵਾ ਟੀਮ ਨੂੰ ਟੀ-20 ਸੀਰੀਜ਼ ਵਿੱਚ 5-0 ਨਾਲ ਮਾਤ ਦਿੱਤੀ ਸੀ।