ਨਵੀਂ ਦਿੱਲੀ : ਭਾਰਤ ਵਿੱਚ ਵੀ ਕੋਵਿਡ-19 ਦੇ 80 ਤੋਂ ਜ਼ਿਆਦਾ ਸਕਾਰਾਤਮਕ ਮਾਮਲੇ ਹਨ ਅਤੇ 2 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਜਿਸ ਦੇ ਕਾਰਨ ਦੱਖਣੀ ਅਫ਼ਰੀਕਾ ਵਿਰੁੱਧ ਇੱਕ ਰੋਜ਼ਾ ਲੜੀ ਅਤੇ ਇੰਡੀਅਨ ਪ੍ਰੀਮਿਅਰ ਲੀਗ ਸਮੇਤ ਸਾਰੇ ਖੇਡ ਮੁਕਾਬਲੇ ਮੁਲਤਵੀ ਕਰ ਦਿੱਤੇ ਗਏ ਹਨ।
ਕੋਹਲੀ ਨੇ ਟਵੀਟ ਕੀਤਾ ਕਿ ਮਜ਼ਬੂਤ ਬਣੇ ਰਹਿਣ ਅਤੇ ਸਾਰੇ ਜ਼ਰੂਰੀ ਕਦਮ ਚੁੱਕ ਕੇ ਕੋਵਿਡ-19 ਤੋਂ ਬਚੋ। ਸੁਰੱਖਿਅਤ ਰਹੋ, ਸਾਵਧਾਨ ਰਹੋ ਅਤੇ ਸਭ ਤੋਂ ਅਹਿਮ ਗੱਲ ਹੈ ਕਿ ਇਲਾਜ਼ ਤੋਂ ਬਿਹਤਰ ਹੈ ਬਚਾਅ ਕਰਨਾ। ਸਾਰੇ ਆਪਣਾ ਖਿਆਲ ਰੱਖੋ।
-
Let's stay strong and fight the #COVID19 outbreak by taking all precautionary measures. Stay safe, be vigilant and most importantly remember, prevention is better than cure. Please take care everyone.
— Virat Kohli (@imVkohli) March 14, 2020 " class="align-text-top noRightClick twitterSection" data="
">Let's stay strong and fight the #COVID19 outbreak by taking all precautionary measures. Stay safe, be vigilant and most importantly remember, prevention is better than cure. Please take care everyone.
— Virat Kohli (@imVkohli) March 14, 2020Let's stay strong and fight the #COVID19 outbreak by taking all precautionary measures. Stay safe, be vigilant and most importantly remember, prevention is better than cure. Please take care everyone.
— Virat Kohli (@imVkohli) March 14, 2020
ਭਾਰਤ ਅਤੇ ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮਾਂ ਦੇ ਵਿਚਕਾਰ ਜਾਰੀ 3 ਮੈਚਾਂ ਦੀ ਇੱਕ ਰੋਜ਼ਾ ਲੜੀ ਰੱਦ ਕਰ ਦਿੱਤੀ ਗਈ ਹੈ। 3 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਧਰਮਸ਼ਾਲਾ ਵਿੱਚ ਖੇਡਿਆ ਜਾਣਾ ਸੀ ਪਰ ਮੀਂਹ ਦੇ ਕਾਰਨ ਇਹ ਮੈਚ ਨਹੀਂ ਹੋ ਸਕਿਆ ਸੀ।
ਕੋਰੋਨਾ ਵਾਇਰਸ ਦੇ ਕਾਰਨ 5500 ਲੋਕਾਂ ਦੀ ਜਾਨ ਗਈ
ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਹੁਣ ਤੱਕ 100 ਤੋਂ ਜ਼ਿਆਦਾ ਦੇਸ਼ਾਂ ਵਿੱਚ ਫ਼ੈਲ ਚੁੱਕਿਆ ਹੈ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਵੱਲੋਂ ਇਸ ਨੂੰ ਇੱਕ ਮਹਾਂਮਾਰੀ ਐਲਾਨਿਆ ਗਿਆ ਹੈ। ਕੋਰੋਨਾ ਵਾਇਰਸ ਤੇਜ਼ੀ ਨਾਲ ਦੁਨੀਆਂ ਵਿੱਚ ਫ਼ੈਲ ਰਿਹਾ ਹੈ। ਲਗਭਗ 1.5 ਲੱਖ ਲੋਕ ਇਸ ਦੀ ਲਪੇਟ ਵਿੱਚ ਆ ਗਏ ਹਨ ਅਤੇ ਹੁਣ ਤੱਕ ਲਗਭਗ 5500 ਲੋਕ ਇਸ ਦੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।
ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਲ-ਨਾਲ ਟੀਮ ਦੇ ਕਈ ਖਿਡਾਰੀ ਮਾਸਕ ਲਗਾ ਕੇ ਲਖਨਊ ਦੇ ਅਮੌਸੀ ਹਵਾਈ ਅੱਡੇ ਉੱਤੇ ਨਜ਼ਰ ਆਏ ਸਨ।