ਨਵੀਂ ਦਿੱਲੀ: ਇਸ ਸਾਲ ਫੇਸਬੁੱਕ 'ਤੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨਾਲ ਜੁੜੀ ਚਰਚਾ ਦੌਰਾਨ ਮੁੰਬਈ ਇੰਡੀਅਨਜ਼ ਟੀਮ ਦੀ ਸਭ ਤੋਂ ਵੱਧ ਚਰਚਾ ਹੋਈ। ਉੱਥੇ ਹੀ ਰਾਇਲ ਚੈਲੇਂਜਰਜ਼ ਬੈਂਗਲੋਰ ਦੇ ਕਪਤਾਨ ਵਿਰਾਟ ਕੋਹਲੀ ਬਾਰੇ ਵੀ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਲਿੱਖਿਆ ਗਿਆ।
ਫੇਸਬੁੱਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਈਪੀਐਲ ਨਾਲ ਜੁੜੇ ਇੱਕ ਕਰੋੜ ਤੋਂ ਵੱਧ ਪੋਸਟਾਂ ਫੇਸਬੁੱਕ 'ਤੇ ਦਰਜ ਕੀਤੀਆਂ ਗਈਆਂ ਹਨ। ਆਈਪੀਐਲ 'ਤੇ ਚਰਚਾ ਕਰਨ ਵਾਲੇ ਲਗਭਗ 74 ਫ਼ੀਸਦ ਲੋਕ 18 ਤੋਂ 34 ਸਾਲ ਦੀ ਉਮਰ ਦੇ ਸੀ। ਮੁੰਬਈ ਇੰਡੀਅਨਜ਼ ਇਸ ਚਰਚਾ ਵਿੱਚ ਸਭ ਤੋਂ ਉੱਪਰ ਰਹੀ। ਉਸ ਤੋਂ ਬਾਅਦ ਰਾਇਲ ਚੈਲੇਂਜਰਜ਼ ਬੈਂਗਲੋਰ ਅਤੇ ਤੀਜੇ ਸਥਾਨ ਉੱਤੇ ਚੇਨਈ ਸੁਪਰ ਕਿੰਗਜ਼ ਰਹੀ।
ਖਿਡਾਰੀਆਂ ਦੇ ਮਾਮਲੇ ਵਿੱਚ ਵਿਰਾਟ ਕੋਹਲੀ ਪਹਿਲੇ ਸਥਾਨ 'ਤੇ ਰਹੇ। ਉਸ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੇ ਮਹਿੰਦਰ ਸਿੰਘ ਧੋਨੀ ਅਤੇ ਤੀਜੇ ਸਥਾਨ ਉੱਤੇ ਮੁੰਬਈ ਇੰਡੀਅਨਜ਼ ਦੇ ਰੋਹਿਤ ਸ਼ਰਮਾ ਰਹੇ।