ਹੈਦਰਾਬਾਦ: ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੇ 3 ਮੈਂਬਰਾਂ ਦੇ ਇੰਗਲੈਂਡ ਟ੍ਰੇਨਿੰਗ ਕੈਂਪ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੋਰੋਨਾ ਵਾਇਰਸ ਟੈਸਟ ਪੌਜ਼ੀਟਿਵ ਆਈ ਹੈ। ਉਨ੍ਹਾਂ 3 ਮੈਂਬਰਾਂ ਵਿੱਚੋਂ 2 ਖਿਡਾਰੀ ਤੇ 1 ਸਟਾਫ਼ ਦਾ ਮੈਂਬਰ ਹੈ, ਜਿਨਾਂ ਨੂੰ ਕ੍ਰਿਕਟ ਦੱਖਣੀ ਅਫਰੀਕਾ (ਸੀਐਸਏ) ਨੇ ਕੈਂਪ ਤੋਂ ਬਾਹਰ ਕਰ ਦਿੱਤਾ ਹੈ। ਇਹ ਕੈਂਪ ਪ੍ਰੇਟੋਰੀਆ ਵਿੱਚ 27 ਜੁਲਾਈ ਨੂੰ ਸ਼ੁਰੂ ਹੋਵੇਗਾ।
ਸੀਐਸਏ ਨੇ ਕਿਹਾ, "ਸਾਡੇ ਟੀਮ ਦੇ 3 ਮੈਂਬਰ ਕੋਰੋਨਾ ਸੰਕਰਮਿਤ ਹਨ। ਜੋ ਖਿਡਾਰੀ ਅਤੇ ਸਟਾਫ਼ ਮੈਂਬਰ ਸੰਕਰਮਿਤ ਹਨ ਉਹ 10 ਦਿਨਾਂ ਲਈ ਸੈਲਫ਼-ਆਈਸੋਲੇਟ ਰਹਿਣਗੇ ਅਤੇ ਟ੍ਰੇਨਿੰਗ ਕੈਂਪ ਵਿੱਚ ਹਿੱਸਾ ਨਹੀਂ ਲੈਣਗੇ।"
ਬੋਰਡ ਨੇ ਕਿਹਾ, "ਉਨ੍ਹਾਂ 'ਚ ਲੱਛਣ ਬਹੁਤ ਹੀ ਘੱਟ ਹਨ, ਸਾਡੀ ਮੈਡੀਕਲ ਟੀਮ ਉਨ੍ਹਾਂ ਦੀ ਕਰੀਬ ਤੋਂ ਜਾਂਚ ਕਰ ਰਹੀ ਹੈ। ਸਾਰੇ ਖਿਡਾਰੀ ਟ੍ਰੇਨਿੰਗ ਅਤੇ ਖੇਡਣ ਦੇ ਲਈ ਉਦੋਂ ਹੀ ਆਉਣਗੇ ਜਦੋਂ ਸਾਡੀ ਮੈਡੀਕਲ ਟੀਮ ਕਹੇਗੀ।"
ਮਹੱਤਵਪੂਰਣ ਗੱਲ ਇਹ ਹੈ ਕਿ ਸੀਐਸਏ ਨੇ ਖਿਡਾਰੀਆਂ ਅਤੇ ਸਟਾਫ਼ ਮੈਂਬਰਾਂ 'ਤੇ 34 ਟੈਸਟ ਕੀਤੇ ਸੀ। ਹੁਣ ਉਨ੍ਹਾਂ ਦਾ ਟੈਸਟ ਦੁਬਾਰਾ ਦੂਸਰੇ ਟ੍ਰੇਨਿੰਗ ਕੈਂਪ ਤੋਂ ਪਹਿਲਾਂ ਕੀਤਾ ਜਾਵੇਗਾ, ਜੋ 16 ਅਗਸਤ ਤੋਂ ਸ਼ੁਰੂ ਹੋਵੇਗਾ। ਦੱਖਣੀ ਅਫਰੀਕਾ ਇੰਗਲੈਂਡ ਦੌਰੇ ਦੀ ਤਿਆਰੀ ਕਰ ਰਿਹਾ ਹੈ, ਜੋ ਉਨ੍ਹਾਂ ਦੇ ਲਈ ਅਗਲੇ ਸਾਲ ਸਤੰਬਰ ਵਿੱਚ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ਦੀ ਤਿਆਰੀ ਦਾ ਹਿੱਸਾ ਹੈ।