ਬੈਂਗਲੁਰੂ: ਵਿਸ਼ਵ ਦੀਆਂ ਦੋ ਮਸ਼ਹੂਰ ਕ੍ਰਿਕਟ ਟੀਮਾਂ ਵਿਚਕਾਰ ਐਤਵਾਰ ਨੂੰ ਚੱਲ ਰਹੀ ਇੱਕ ਦਿਨਾਂ ਮੈਚਾਂ ਦੀ ਅੰਤਰਰਾਸ਼ਟਰੀ ਲੜੀ ਦਾ ਅੱਜ ਇੱਕ ਰੁਮਾਂਚਕ ਮੈਚ ਬੈਂਗਲੁਰੂ ਵਿਖੇ ਖੇਡਿਆ ਜਾਣਾ ਹੈ। ਇਸ ਲੜੀ ਦੇ ਅਖ਼ਰੀਲੇ ਮੁਕਾਬਲੇ ਵਿੱਚ ਦੋਨਾਂ ਟੀਮਾਂ ਦੀ ਨਜ਼ਰ ਜਿੱਤ ਵੱਲ ਹੈ। ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਨੇ ਰਾਜਕੋਟ 'ਚ ਹੋਏ ਦੂਜੇ ਮੈਚ ਵਿੱਚ ਜਿੱਤ ਹਾਸਲ ਕੀਤੀ ਸੀ, ਜਿਸ ਵਿੱਚ ਰੋਹਿਤ ਤੇ ਧਵਨ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਸੀ ਤੇ ਦੂਜੇ ਮੈਚ ਦੌਰਾਨ ਦੋਵੇਂ ਖਿਡਾਰੀਆਂ ਨੂੰ ਸੱਟ ਲੱਗ ਗਈ ਸੀ। ਇਸ ਕਾਰਨ ਕਰਕੇ ਦੋਵਾਂ ਖਿਡਾਰੀਆਂ ਵਿੱਚੋਂ ਕੋਈ ਵੀ ਬਾਹਰ ਬੈਠ ਸਕਦਾ ਹੈ ਤੇ ਕੇ.ਐੱਲ ਰਾਹੁਲ ਨੂੰ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲ ਸਕਦਾ ਹੈ।
ਹੋਰ ਪੜ੍ਹੋ: ਸਾਬਕਾ ਭਾਰਤੀ ਆਲਰਾਉਂਡਰ ਬਾਪੂ ਨਾਡਕਰਨੀ ਦੇ ਦੇਹਾਂਤ 'ਤੇ ਗਾਵਸਕਰ-ਤੇਂਦੁਲਕਰ ਨੇ ਜਤਾਇਆ ਸੋਗ
ਪਿਛਲੇ ਮੈਚ ਵਿੱਚ ਕੋਹਲੀ ਚੌਥੇ ਨੰਬਰ ਉੱਤੇ ਸਨ ਤੇ ਉਨ੍ਹਾਂ ਨੇ ਧਵਨ ਦੇ ਨਾਲ ਮੱਹਤਵਪੂਰਨ ਸਾਂਝਦਾਰੀ ਨਿਭਾਈ ਸੀ। ਸ਼੍ਰੇਅਸ ਆਇਅਰ 'ਤੇ ਤੀਸਰੇ ਮੈਚ ਵਿੱਚ ਸਾਰਿਆਂ ਦੀ ਨਜ਼ਰਾਂ ਹੋਣਗੀਆਂ, ਕਿਉਂਕਿ ਦੋਵਾਂ ਮੈਚਾਂ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਕਾਫ਼ੀ ਵਧੀਆ ਰਿਹਾ ਸੀ।
ਮੁੰਬਈ ਵਿੱਚ ਪਹਿਲੇ ਇੱਕ ਦਿਨਾਂ ਮੈਚ ਦੌਰਾਨ ਰਿਸ਼ਭ ਪੰਤ ਦੇ ਹੈਲਮਟ 'ਤੇ ਗੇਂਦ ਲੱਗਣ ਕਾਰਨ ਉਹ ਵਿਕਟਕੀਪਿੰਗ ਲਈ ਮੈਦਾਨ ਵਿੱਚ ਨਹੀਂ ਉਤਰੇ ਸਨ ਤੇ ਉਨ੍ਹਾਂ ਦੀ ਜ਼ਿੰਮੇਵਾਰੀ ਕੇ.ਐਲ ਰਾਹੁਲ ਨੇ ਨਿਭਾਈ ਸੀ। ਦੂਜੇ ਮੈਚ 'ਚ ਵੀ ਕੇ.ਐਲ ਵਿਕਟ ਦੇ ਪਿੱਛੇ ਨਜ਼ਰ ਆਏ। ਹਾਲਾਂਕਿ ਹੁਣ ਤੀਸਰੇ ਮੈਚ ਵਿੱਚ ਰਿਸ਼ਭ ਪੰਤ ਦੇ ਖੇਡਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।
ਇਸ ਤੋਂ ਇਲਾਵਾ ਭਾਰਤੀ ਓਪਨਰ ਸ਼ਿਖਰ ਤੇ ਰੋਹਿਤ ਜੇ ਫਿੱਟ ਰਹੇ ਤਾਂ ਪੰਤ ਖੇਡਣ ਵਾਲੇ 11 ਖਿਡਾਰੀਆਂ ਵਿੱਚ ਜਗ੍ਹਾ ਬਣਾ ਸਕਦੇ ਹਨ। ਕੁਲਦੀਪ ਯਾਦਵ ਦੀ ਪਹਿਲੇ ਤੇ ਦੂਜੇ ਇੱਕ ਦਿਨਾਂ ਮੈਚਾਂ ਵਿੱਚ ਆਸਟ੍ਰੇਲੀਆ ਖ਼ਿਲਾਫ਼ ਕਾਫ਼ੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਖੇਡਣਾ ਤਾਂ ਤੈਅ ਹੈ।
ਭਾਰਤੀ ਟੀਮ ਦੇ ਇਹ ਹੋ ਸਕਦੇ ਹਨ 11 ਖਿਡਾਰੀ
ਵਿਰਾਟ ਕੋਹਲੀ(ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇ.ਐਲ ਰਾਹੁਲ, ਸ਼੍ਰੇਅਸ ਆਇਅਰ, ਮਨੀਸ਼ ਪਾਂਡੇ/ਰਿਸ਼ਭ ਪੰਤ, ਰਵਿੰਦਰ ਜਡੇਜਾ, ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਨਵਦੀਪ ਸੈਣੀ।