ETV Bharat / sports

'ਸਮਿਥ ਜਿੰਨਾ ਮਰਜ਼ੀ ਵਧੀਆ ਕਰ ਲੈਣ, ਉਸ ਨੂੰ ਹਮੇਸ਼ਾ ਹੀ ਧੋਖੇਬਾਜ ਕਿਹਾ ਜਾਵੇਗਾ'

ਸਟੀਵ ਹਾਮਰਸਿਨ ਨੇ ਸਟੀਵ ਸਮਿਥ ਦੇ ਇੱਕ ਸਾਲ ਪੁਰਾਣੇ ਬਾਲ ਨਾਲ ਛੇੜਛਾੜ ਮਾਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਮਿਥ ਮੈਦਾਨ ਉੱਤੇ ਕੁੱਝ ਵੀ ਕਰ ਲੈਣ ਪਰ ਉਹ ਹਮੇਸ਼ਾ ਹੀ ਧੋਖੇਬਾਜ ਕਹਿਲਾਉਣਗੇ।

'ਸਮਿਥ ਜਿੰਨਾ ਮਰਜ਼ੀ ਵਧੀਆ ਕਰ ਲੈਣ, ਉਸ ਨੂੰ ਹਮੇਸ਼ਾ ਹੀ ਧੋਖੇਬਾਜ ਕਿਹਾ ਜਾਵੇਗਾ'
author img

By

Published : Sep 8, 2019, 11:16 PM IST

ਮੈਨਚੈਸਟਰ : ਇੰਗਲੈਂਡ ਵਿੱਚ ਜਾਰੀ ਐਸ਼ੇਜ਼ ਲੜੀ ਵਿੱਚ ਆਪਣੇ ਵਧੀਆ ਪ੍ਰਦਰਸ਼ਨ ਕਾਰਨ ਸਟੀਵ ਸਮਿਥ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਅਤੇ ਦਿੱਗਜ਼ਾਂ ਤੋਂ ਤਾਰੀਫ਼ਾਂ ਲੈ ਰਹੇ ਹਨ। ਉਨ੍ਹਾਂ ਨੇ ਹੁਣ ਤੱਕ ਐਸ਼ੇਜ਼ 2019 ਵਿੱਚ ਜਿੰਨੀਆਂ ਵੀ ਪਾਰੀਆਂ ਖੇਡੀਆਂ ਹਨ, ਉਸ ਦਾ ਸਭ ਤੋਂ ਘੱਟ ਸਕੋਰ 82 ਦੌੜਾਂ ਹੈ। ਇਸ ਲੜੀ ਵਿੱਚ ਉਨ੍ਹਾਂ ਨੇ 3 ਸੈਂਕੜੇ ਲਾਏ ਹਨ। ਨਾਲ ਹੀ 211 ਦੌੜਾਂ ਦਾ ਉਸ ਦਾ ਉੱਚ ਸਕੋਰ ਰਿਹਾ ਹੈ।

ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸਟੀਵ ਹਾਰਮਿਸਨ

ਹੁਣ ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸਟੀਵ ਹਾਰਮਿਸਨ ਨੇ ਸਮਿਥ ਨਾਲ ਨਾਰਾਜ਼ਗੀ ਜਾਹਿਰ ਕੀਤੀ ਹੈ। ਉਹ ਬਾਲ ਨਾਲ ਛੇੜਛਾੜ ਮਾਮਲੇ ਤੋਂ ਕਾਫ਼ੀ ਨਿਰਾਸ਼ ਹਨ। ਉਸ ਦਾ ਕਹਿਣਾ ਹੈ ਕਿ ਹੁਣ ਮੈਦਾਨ ਵਿੱਚ ਸਮਿਥ ਜਿੰਨਾ ਮਰਜ਼ੀ ਵਧੀਆ ਖੇਡ ਲੈਣ, ਉਸ ਨੂੰ ਹਮੇਸ਼ਾ ਹੀ ਧੋਖੇਬਾਜ਼ ਕਿਹਾ ਜਾਵੇਗਾ।

ਤੁਹਾਨੂੰ ਦੱਸ ਦਈਏ ਕਿ ਇੰਨੇ ਬੇਮਿਸਾਲ ਪ੍ਰਦਰਸ਼ਨ ਦੇ ਬਾਵਜੂਦ ਵੀ ਇੱਕ ਸਾਲ ਪੁਰਾਣਾ ਵਿਵਾਦ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਸਕਦਾ। ਸੈਂਡਪੇਪਰਗੇਟ ਦੇ ਨਾਂਅ ਨਾਲ ਮਸ਼ਹੂਰ ਵਿਵਾਦ ਦੇ ਕਾਰਨ ਉਸ ਨੂੰ ਇੱਕ ਸਾਲ ਦੀ ਰੋਕ ਦਾ ਵੀ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਇਲਾਵਾ ਡੇਵਿਡ ਵਾਰਨਰ ਅਤੇ ਕੈਮਰੂਨ ਬੈਨਕ੍ਰਾਫ਼ਟ ਵੀ ਕੌਮਾਂਤਰੀ ਕ੍ਰਿਕਟ ਤੋਂ ਹਟਾਇਆ ਗਿਆ ਸੀ।

ਇਹ ਵੀ ਪੜ੍ਹੋ : ਤੈਰਾਕੀ ਚੈਂਪੀਅਨ ਨਾਲ ਜਬਰਜਨਾਹ ਕਰਨ ਵਾਲੇ ਦੋਸ਼ੀ ਨੂੰ 6 ਦਿਨਾਂ ਦੀ ਪੁਲਿਸ ਹਿਰਾਸਤ

ਤਿੰਨਾਂ ਖਿਡਾਰੀਆਂ ਨੂੰ ਮੈਚ ਦੌਰਾਨ ਕਈ ਵਾਰ ਮੈਦਾਨ ਵਿੱਚ ਦਰਸ਼ਕਾਂ ਤੋਂ ਅਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਹੈ। ਵਿਸ਼ਵ ਕੱਪ ਤੋਂ ਲੈ ਕੇ ਐਸ਼ੇਜ਼ ਤੱਕ, ਉਨ੍ਹਾਂ ਨੇ ਕਾਫ਼ੀ ਆਲੋਚਨਾ ਦਾ ਸਾਹਮਣਾ ਕੀਤਾ ਹੈ।

ਭਾਰਤ ਵਿਰੁੱਧ ਮੈਚ ਵਿੱਚ ਉਨ੍ਹਾਂ ਦੀ ਆਲੋਚਨਾ ਕੀਤੀ ਜਾ ਰਹੀ ਸੀ, ਪਰ ਵਿਰਾਟ ਕੋਹਲੀ ਨੇ ਭੀੜ ਨੂੰ ਸ਼ਾਂਤ ਰਹਿਣ ਦਾ ਇਸ਼ਾਰਾ ਕੀਤਾ ਅਤੇ ਉਹ ਸ਼ਾਂਤ ਹੋ ਗਈ।

Intro:Body:

as

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.