ETV Bharat / sports

ਸ੍ਰੀਲੰਕਾ ਦੇ ਸਾਬਕਾ ਖੇਡ ਮੰਤਰੀ ਨੇ ਆਈਸੀਸੀ ਨੂੰ ਦਿੱਤੇ 2011 ਵਿਸ਼ਵ ਕੱਪ ਫਿਕਸਿੰਗ ਦੇ ਸਬੂਤ

ਮਹਿੰਦਾਨੰਦਾ ਅਲੂਥਗਾਮਾਗੇ ਨੇ ਕਿਹਾ ਕਿ ਉਨ੍ਹਾਂ ਨੇ ਸਾਲ 2011 ਦੇ ਵਿਸ਼ਵ ਕੱਪ 'ਚ ਹੋਈ ਫਿਕਸਿੰਗ ਬਾਰੇ ਆਈਸੀਸੀ ਨੂੰ ਸਬੂਤ ਦਿੱਤੇ ਹਨ।

Sri Lanka Minister Mahindananda Aluthgamage Offers ICC Evidence To Prove 2011 World Cup Was Fixed
ਸ੍ਰੀਲੰਕਾ ਦੇ ਸਾਬਕਾ ਖੇਡ ਮੰਤਰੀ ਨੇ ਆਈਸੀਸੀ ਨੂੰ ਦਿੱਤੇ 2011 ਵਿਸ਼ਵ ਕੱਪ ਫਿਕਸਿੰਗ ਦੇ ਸਬੂਤ
author img

By

Published : Jul 5, 2020, 11:52 AM IST

ਕੋਲੰਬੋ: ਸ਼੍ਰੀਲੰਕਾ ਦੇ ਸਾਬਕਾ ਖੇਡ ਮੰਤਰੀ ਮਹਿੰਦਾਨੰਦਾ ਅਲੂਥਗਾਮਾਗੇ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਆਈਸੀਸੀ ਨੂੰ ਇਹ ਸਾਬਤ ਕਰਨ ਲਈ ਸਬੂਤ ਦਿੱਤੇ ਹਨ ਕਿ ਸਾਲ 2011 ਦਾ ਵਿਸ਼ਵ ਕੱਪ ਫਿਕਸ ਸੀ। ਸਾਬਕਾ ਖੇਡ ਮੰਤਰੀ ਨੇ ਇੱਕ ਬਿਆਨ ਜਾਰੀ ਕੀਤਾ, ਜਿਸ ਤੋਂ ਇੱਕ ਦਿਨ ਬਾਅਦ ਪੁਲਿਸ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਦੀ ਜਾਂਚ ਨਹੀਂ ਕਰਨਗੇ ਕਿਉਂਕਿ ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ ਕਿ ਸਾਲ 2011 ਦਾ ਵਿਸ਼ਵ ਕੱਪ ਫਿਕਸ ਸੀ।

ਦੱਸ ਦਈਏ ਕਿ ਜਦੋਂ ਅਲੂਥਗਾਮਾਗੇ ਨੇ ਫਿਕਸਿੰਗ ਦੇ ਦੋਸ਼ ਲਗਾਏ ਸਨ ਤਾਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਹਾਲਾਂਕਿ ਉਸ ਸਮੇਂ ਉਹ ਕੋਈ ਸਬੂਤ ਸਾਹਮਣੇ ਨਹੀਂ ਲੈ ਕੇ ਆਏ ਸੀ ਪਰ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਬਿਆਨਾਂ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਨ।

ਅਲੂਥਗਾਮਾਗੇ ਨੇ ਇਹ ਵੀ ਕਿਹਾ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦਾ ਦੇਸ਼ ਫਿਕਸਿੰਗ ਦੀ ਡੂੰਘਾਈ ਵਿੱਚ ਨਹੀਂ ਜਾਵੇਗਾ। ਅਲੂਥਗਾਮਾਗੇ ਨੇ ਕਿਹਾ ਸੀ, "ਅੱਜ ਮੈਂ ਕਹਾਂਗਾ ਕਿ ਅਸੀਂ ਸਾਲ 2011 ਦਾ ਵਿਸ਼ਵ ਕੱਪ ਵੇਚ ਦਿੱਤਾ ਸੀ। 2011 ਵਿੱਚ ਅਸੀਂ ਜਿੱਤਣ ਜਾ ਰਹੇ ਸੀ ਪਰ ਅਸੀਂ ਮੈਚ ਵੇਚ ਦਿੱਤਾ ਸੀ। ਮੈਨੂੰ ਲਗਦਾ ਹੈ ਕਿ ਮੈਂ ਇਸ ਬਾਰੇ ਹੁਣ ਗੱਲ ਕਰ ਸਕਦਾ ਹਾਂ। ਮੈਂ ਖਿਡਾਰੀਆਂ ਦੇ ਨਾਂਅ ਸ਼ਾਮਲ ਨਹੀਂ ਕਰ ਰਿਹਾ ਪਰ ਉਨ੍ਹਾਂ ਦਾ ਕੁੱਝ ਹਿੱਸਾ ਇਸ ਵਿੱਚ ਸ਼ਾਮਲ ਸੀ।”

ਇਹ ਵੀ ਪੜ੍ਹੋ: ਪੀਐਮ ਮੋਦੀ ਦੇ ਲੇਹ ਦੌਰੇ 'ਤੇ ਸ਼ਿਖਰ ਧਵਨ ਦਾ ਟਵੀਟ ਹੋਇਆ ਵਾਇਰਲ

ਦੱਸ ਦਈਏ ਕਿ ਉਨ੍ਹਾਂ ਦੇ ਬਿਆਨ ਤੋਂ ਬਾਅਦ ਖੇਡ ਮੰਤਰਾਲੇ ਨੇ ਬਿਨ੍ਹਾਂ ਦੇਰੀ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਫਿਕਸਿੰਗ ਦਾ ਕੋਈ ਸਬੂਤ ਨਹੀਂ ਮਿਲਿਆ। ਪੁਲਿਸ ਨੇ ਸਾਬਕਾ ਮੁੱਖ ਚੋਣਕਾਰ ਅਰਵਿੰਦਾ ਡੀ ਸਿਲਵਾ, ਸਲਾਮੀ ਬੱਲੇਬਾਜ਼ ਉਪੁਲ ਥਰੰਗਾ ਅਤੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਤੋਂ ਤਕਰੀਬਨ 10 ਘੰਟੇ ਪੁੱਛਗਿੱਛ ਕੀਤੀ ਸੀ।

ਹੁਣ ਸਾਬਕਾ ਖੇਡ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਈਸੀਸੀ ਦੇ ਐਂਟੀ ਕਰੱਪਸ਼ਨ ਚੀਫ਼ ਐਲੈਕਸ ਮਾਰਸ਼ਲ ਨੂੰ ਕਿਹਾ ਸੀ ਕਿ ਉਹ ਇਸ ਗੱਲ ਦਾ ਸਬੂਤ ਦੇਣ ਲਈ ਵੀ ਤਿਆਰ ਹਨ ਕਿ 2011 ਦਾ ਵਿਸ਼ਵ ਕੱਪ ਫਿਕਸ ਸੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਪੁਲਿਸ ਇਸ ਦੀ ਸਹੀ ਜਾਂਚ ਨਹੀਂ ਕਰ ਸਕੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਇਸ ਮਾਮਲੇ 'ਚ ਦਖ਼ਲ ਦੇਣ ਅਤੇ ਆਈਸੀਸੀ ਨੂੰ ਇਸ ਦੀ ਮੁੜ ਤੋਂ ਜਾਂਚ ਕਰਨ ਲਈ ਕਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.