ਨਵੀਂ ਦਿੱਲੀ: ਆਪਣੀ ਕਪਤਾਨੀ ਵਿੱਚ ਭਾਰਤ ਨੂੰ ਪਹਿਲਾ ਵਿਸ਼ਵ ਕੱਪ ਦਿਵਾਉਣ ਵਾਲੇ ਸਾਬਕਾ ਕਪਤਾਨ ਕਪਿਲ ਦੇਵ ਦਾ ਕਹਿਣਾ ਹੈ ਕਿ ਵਿਕਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਨੂੰ ਖ਼ੁਦ ਹੀ ਆਪਣੇ ਆਲੋਚਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਕਪਿਲ ਨੇ ਇੱਕ ਸਮਾਗਮ ਦੌਰਾਨ ਕਿਹਾ, "ਪੰਤ ਕਾਫ਼ੀ ਸਮਝਦਾਰ ਹਨ ਤੇ ਉਹ ਕਿਸੀ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਹਨ। ਉਨ੍ਹਾਂ ਨੇ ਖ਼ੁਦ ਹੀ ਆਪਣਾ ਕਰੀਅਰ ਸਵਾਰਨਾ ਹੈ। ਉਸ ਲਈ ਇੱਕੋਂ ਇੱਕ ਰਸਤਾ ਹੈ ਕਿ ਉਹ ਦੌੜਾਂ ਬਣਾਉਣ। ਉਹ ਅਜਿਹਾ ਹੀ ਕਰਕੇ ਲੋਕਾਂ ਨੂੰ ਗ਼ਲਤ ਸਾਬਤ ਕਰ ਸਕਦੇ ਹਨ।"
ਹੋਰ ਪੜ੍ਹੋ: ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਟੀ-20 ਸੀਰੀਜ਼ ਦਾ ਦੂਜਾ ਮੈਚ ਕੀਤਾ ਆਪਣੇ ਨਾਂਅ
ਉਨ੍ਹਾਂ ਕਿਹਾ, "ਜਦ ਤੁਸੀਂ ਸਮਝਦਾਰ ਹੋਂ ਤਾਂ ਲੋਕਾਂ ਨੂੰ ਸਾਬਤ ਕਰਨਾ ਤੁਹਾਡਾ ਕੰਮ ਹੁੰਦਾ ਹੈ। ਖਿਡਾਰੀਆਂ ਨੂੰ ਖ਼ੁਦ ਦਾ ਮੁਲਾਂਕਣ ਕਰਨਾ ਹੋਵੇਗਾ। ਖਿਡਾਰੀਆਂ ਨੂੰ ਕਦੇ ਵੀ ਚੋਣਕਾਰਤਵਾਂ ਇਹ ਮੌਕਾ ਨਹੀਂ ਦੇਣਾ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰਨ।"
ਹੋਰ ਪੜ੍ਹੋ: ਮੈਰੀ ਕੌਮ ਨੂੰ ਪਦਮ ਵਿਭੂਸ਼ਣ ਤੇ ਪੀਵੀ ਸਿੰਧੂ ਨੂੰ ਪਦਮ ਭੂਸ਼ਣ ਨਾਲ ਕੀਤਾ ਜਾਵੇਗਾ ਸਨਮਾਨਿਤ
ਜਦ ਕਪਿਲ ਦੇਵ ਤੋਂ ਪੁੱਛਿਆ ਗਿਆ ਕਿ ਟੀਮ ਦੇ ਪ੍ਰਬੰਧਕਾਂ ਵੱਲੋਂ ਪੰਤ ਦੀ ਜਗ੍ਹਾ ਕੇ ਐਲ ਰਾਹੁਲ ਨੂੰ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਤਾਂ ਉਨ੍ਹਾਂ ਕਿਹਾ, "ਇਸ 'ਤੇ ਫ਼ੈਸਲਾ ਲੈਣਾ ਟੀਮ ਮੈਨੇਜਮੈਂਟ ਦਾ ਕੰਮ ਹੈ। ਮੈਨੂੰ ਇਸ ਬਾਰੇ ਨਹੀਂ ਪਤਾ ਹੈ। ਇਹ ਮੇਰਾ ਫ਼ੈਸਲਾ ਨਹੀਂ ਹੈ। ਟੀਮ ਤੈਅ ਕਰਦੀ ਹੈ ਕਿ ਕਿਹੜਾ ਓਪਨਿੰਗ ਕਰੇਗਾ ਤੇ ਕਿਹੜਾ ਤੀਜੇ ਨੰਬਰ ਉੱਤੇ ਬੱਲੇਬਾਜ਼ੀ ਕਰੇਗਾ।"