ਨਵੀਂ ਦਿੱਲੀ: ਇੱਕ ਭਾਰਤੀ ਟੈਕਸੀ ਡਰਾਈਵਰ ਨਾਲ ਕੁਝ ਪਾਕਿਸਤਾਨੀ ਖਿਡਾਰੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹੈ। ਫ਼ੋਟੋਆਂ ਆਸਟਰੇਲੀਆ ਦੇ ਬ੍ਰਿਸਬੇਨ ਦੀਆਂ ਹਨ, ਜਿੱਥੇ ਪਾਕਿਸਤਾਨ ਅਤੇ ਆਸਟਰੇਲੀਆ ਵਿਚਾਲੇ ਟੈਸਟ ਮੈਚ ਖੇਡਿਆ ਗਿਆ ਸੀ।
ਹੋਰ ਪੜ੍ਹੋ: ਭੱਜੀ ਨੇ ਸੌਰਵ ਗਾਂਗੁਲੀ ਨੂੰ ਚੋਣ ਕਮੇਟੀ ਬਦਲਣ ਦੀ ਕੀਤੀ ਅਪੀਲ
ਦਰਅਸਲ, ਐਲੀਸਨ ਮਿਸ਼ੇਲ ਨੇ ਕਿਹਾ ਕਿ ਇੱਕ ਭਾਰਤੀ ਟੈਕਸੀ ਡਰਾਇਵਰ ਨੇ ਪਾਕਿਸਤਾਨ ਦੇ ਯਾਸੀਰ ਸ਼ਾਹ, ਸ਼ਾਹੀਨ ਅਫ਼ਰੀਦੀ ਅਤੇ ਨਸੀਮ ਸ਼ਾਹ ਦੇ ਨਾਲ ਕੁਝ ਖਿਡਾਰੀਆਂ ਤੋਂ ਟੈਕਸੀ ਦੇ ਪੈਸੇ ਨਹੀਂ ਲਏ ਸਨ। ਡਰਾਈਵਰ ਨੇ ਆਪਣੇ ਆਪ ਨੂੰ ਕ੍ਰਿਕਟ ਪ੍ਰੇਮੀ ਦੱਸਿਆ। ਇਸ ਤੋਂ ਖੁਸ਼ ਹੋ ਕੇ, ਖਿਡਾਰੀਆਂ ਨੇ ਉਸ ਡਰਾਈਵਰ ਨੂੰ ਰਾਤ ਦੇ ਖਾਣੇ ਲਈ ਬੁਲਾਇਆ ਅਤੇ ਡਰਾਈਵਰ ਨੇ ਵੀ ਸੱਦਾ ਸਵੀਕਾਰ ਕਰ ਲਿਆ ਅਤੇ ਇਕੱਠਿਆਂ ਡਿਨਰ ਕੀਤਾ।
ਐਲੀਸਨ ਮਿਸ਼ੇਲ ਨੇ ਮੈਚ ਦੌਰਾਨ ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਨੂੰ ਇਹ ਕਹਾਣੀ ਸੁਣਾਈ । ਉਸਨੇ ਕਿਹਾ, ਜਦ ਮੈਂ ਉਸ ਡਰਾਈਵਰ ਨੂੰ ਮਿਲਿਆ, ਉਸਨੇ ਮੈਨੂੰ ਇਹ ਸਾਰੀ ਕਹਾਣੀ ਦੱਸੀ ਅਤੇ ਆਪਣੇ ਮੋਬਾਈਲ ਵਿੱਚ ਉਹ ਤਸਵੀਰ ਵੀ ਦਿਖਾਈ, ਜਿਸ ਵਿੱਚ ਭਾਰਤੀ ਟੈਕਸੀ ਡਰਾਈਵਰ ਪਾਕਿਸਤਾਨੀ ਖਿਡਾਰੀਆਂ ਨਾਲ ਰਾਤ ਦਾ ਖਾਣਾ ਖਾਂਦੇ ਵੇਖੇ ਗਏ ਹਨ। ਟੈਕਸੀ ਡਰਾਈਵਰ ਖਿਡਾਰੀਆਂ ਨੂੰ ਇੱਕ ਭਾਰਤੀ ਰੈਸਟੋਰੈਂਟ ਲੈ ਗਏ ਜਿੱਥੇ ਉਨ੍ਹਾਂ ਨੇ ਖਿਡਾਰੀਆਂ ਨਾਲ ਰਾਤ ਦਾ ਖਾਣਾ ਖਾਧਾ।.
ਹੋਰ ਪੜ੍ਹੋ: ਮੋਹਾਲੀ ਵਿੱਚ ਬਣੇਗਾ ਸੂਬੇ ਦਾ ਪਹਿਲਾ ‘ਡੌਗ ਪੌਂਡ’
ਪਾਕਿਸਤਾਨੀ ਖਿਡਾਰੀਆਂ ਨਾਲ ਭਾਰਤੀ ਡਰਾਈਵਰ ਦੀ ਫ਼ੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਨਾਲ ਹੀ, ਪਾਕਿਸਤਾਨ ਦੇ ਖਿਡਾਰੀਆਂ ਦੇ ਇਸ ਕਦਮ ਦੀ ਲੋਕਾਂ ਵੱਲੋਂ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ। ਆਸਟਰੇਲੀਆ ਨੇ ਪਹਿਲੇ ਟੈਸਟ ਮੈਚ ਵਿੱਚ ਪਾਕਿਸਤਾਨ ਨੂੰ ਇੱਕ ਪਾਰੀ ਅਤੇ 5 ਦੌੜਾਂ ਨਾਲ ਹਰਾਇਆ ਸੀ। ਇਸ ਮੈਚ ਵਿੱਚ, ਆਸਟਰੇਲੀਆ ਦੀ ਮਾਰਨਾਸ ਨੇ ਸ਼ਾਨਦਾਰ 154 ਦੌੜਾਂ ਬਣਾਈਆਂ, ਜਿਸ ਦੇ ਅਧਾਰ 'ਤੇ ਉਹ ਮੈਚ ਦਾ ਪਲੇਅਰ ਚੁਣਿਆ ਗਿਆ।