ਕਰਾਚੀ: ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਖਿਡਾਰੀਆਂ ਅਤੇ ਅਧਿਕਾਰੀਆਂ ਨੇ ਨਾਲ ਉਨ੍ਹਾਂ ਪਰਿਵਾਰਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਹੈ, ਪਰ ਅਖ਼ਬਾਰ ਦੀ ਰਿਪੋਰਟ ਮੁਤਾਬਕ ਇੰਗਲੈਂਡ ਦੌਰੇ ਦੀ ਤੁਲਨਾ ਕੀਤੀ ਜਾਵੇ ਤਾਂ ਇਸ ਵਾਰ ਟੀਮ ਮੈਬਰਾਂ ਲਈ ਘੱਟ ਪਾਬੰਦੀਆਂ ਹੋਣਗੀਆਂ।
ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਆਕਲੈਂਡ ’ਚ ਪਹੁੰਚਣ ਤੋਂ ਬਾਅਦ ਪਾਕਿਸਤਾਨੀ ਖਿਡਾਰੀਆਂ ਦੇ ਦਸਤੇ ਨੂੰ 14 ਦਿਨਾਂ ਲਈ ਕੁਆਰਨਟਾਈਨ ਰਹਿਣਾ ਹੋਵੇਗਾ। ਪਾਕਿਸਤਾਨ ਟੀਮ ਤਿੰਨ ਟੀ-20 ਅਤੇ ਦੋ ਟੈਸਟ ਮੈਚ ਖੇਡੇਗੀ। ਨਿਊਜ਼ੀਲੈਂਡ ਬੋਰਡ ਨੇ ਕਿਹਾ ਕਿ ਉਹ ਆਪਣੀ ਸਰਕਾਰ ਦੇ ਸਹਿਯੋਗ ਤੋਂ ਬਾਅਦ ਕੁਝ ਦਰਸ਼ਕਾਂ ਨੂੰ ਇਜਾਜ਼ਤ ਦੇਣ ਦੀ ਕੋਸ਼ਿਸ਼ ’ਚ ਲੱਗਿਆ ਹੋਇਆ ਹੈ। ਇਹ ਲੜੀ ਟੀ-20 ਮੈਚਾਂ ਨਾਲ 18 ਦਸੰਬਰ ਨੂੰ ਸ਼ੁਰੂ ਹੋਵੇਗੀ।
ਸ਼ੁਰੂਆਤ ਕੁਆਰਨਟਾਈਨ ਵਿੱਚ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਨੂੰ ਤਿੰਨ ਦਿਨ ਇੱਕਲਿਆਂ ਰਹਿਣਾ ਹੋਵੇਗਾ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਗਰੁੱਪ ਨੇ ਮੈਂਬਰ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਵਾਰ ਕੁਆਰਨਟਾਈਨ ਦਾ ਸਮਾਂ ਖ਼ਤਮ ਹੋਣ ਉਪਰੰਤ ਇੱਕ ਹੋਰ ਟੈਸਟ ਕੀਤਾ ਜਾਵੇਗਾ ਜਿਸ ਤੋਂ ਬਾਅਦ ਖਿਡਾਰੀ ਅਤੇ ਅਧਿਕਾਰੀ ਆਪਣੀ ਮਰਜ਼ੀ ਅਨੁਸਾਰ ਕਿਤੇ ਵੀ ਆ ਜਾ ਸਕਣਗੇ। ਉੱਥੇ ਹੀ ਇੰਗਲੈਂਡ ’ਚ ਖਿਡਾਰੀਆਂ ਦੇ ਬਹੁਤ ਜ਼ਿਆਦਾ ਕੋਵਿਡ-19 ਟੈਸਟ ਕਰਵਾਏ ਗਏ ਸਨ ਅਤੇ ਲੰਮੇ ਸਮੇਂ ਤੱਕ ਕੁਆਰਨਟਾਈਨ ਵੀ ਰਹਿਣਾ ਪਿਆ ਸੀ।
ਪਾਕਿਸਤਾਨ ਨੂੰ 18, 20 ਅਤੇ 22 ਦਸੰਬਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਟੀ-20 ਅੰਤਰ-ਰਾਸ਼ਟਰੀ ਮੈਚ ਖੇਡਣੇ ਹਨ। ਇਸ ਤੋਂ ਬਾਅਦ 26 ਤੋਂ 30 ਦਿਸੰਬਰ ਵਿਚਾਲੇ ਮਾਊਂਟੀ ਮੌਨਗਾਨੁਈ ਅਤੇ ਤਿੰਨ ਤੋਂ ਸੱਤ ਜਨਵਰੀ ਵਿਚਾਲੇ ਬੀਚ ਕ੍ਰਾਈਸਟਚਰਚ ਵਿਖੇ ਆਈਸੀਸੀ ਵਿਸ਼ਵ ਟੈਸਟ ਚੈਪੀਂਅਨਸ਼ਿਪ ਤਹਿਤ ਟੈਸਟ ਸੀਰੀਜ਼ ਖੇਡੀ ਜਾਵੇਗੀ।