ETV Bharat / sports

ਧੋਨੀ ਜ਼ਮੀਨ ਨਾਲ ਜੁੜੇ ਹੋਏ ਬਿਹਤਰੀਨ ਇਨਸਾਨ: ਵਿਜੇਂਦਰ ਸਿੰਘ - boxer vijender singh

ਹਾਲ ਹੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਮਹਿੰਦਰ ਸਿੰਘ ਧੋਨੀ ਦੀ ਸ਼ਲਾਘਾ ਕਰਦਿਆਂ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਇੱਕ ਬਹੁਤ ਨਿਮਰ ਅਤੇ ਜ਼ਮੀਨ ਨਾਲ ਜੁੜੇ ਹੋਏ ਸ਼ਾਨਦਾਰ ਵਿਅਕਤੀ ਹਨ।

ਵਿਜੇਂਦਰ ਸਿੰਘ
ਵਿਜੇਂਦਰ ਸਿੰਘ
author img

By

Published : Aug 20, 2020, 8:13 PM IST

ਨਵੀਂ ਦਿੱਲੀ: ਪੇਸ਼ੇਵਰ ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਮਹਿੰਦਰ ਸਿੰਘ ਧੋਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਇੱਕ ਬਹੁਤ ਨਿਮਰ ਅਤੇ ਜ਼ਮੀਨ ਨਾਲ ਜੁੜੇ ਹੋਏ ਸ਼ਾਨਦਾਰ ਵਿਅਕਤੀ ਹਨ।

ਧੋਨੀ ਨੇ ਪਿਛਲੇ ਸ਼ਨੀਵਾਰ ਨੂੰ ਦੇਸ਼ ਦੇ 74ਵੇਂ ਸੁਤੰਤਰਤਾ ਦਿਵਸ ਮੌਕੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ।

ਮਹਿੰਦਰ ਸਿੰਘ ਧੋਨੀ
ਮਹਿੰਦਰ ਸਿੰਘ ਧੋਨੀ

ਵਿਜੇਂਦਰ ਨੇ ਆਈਏਐਨਐਸ ਨਾਲ ਗੱਲਬਾਤ ਦੌਰਾਨ ਕਿਹਾ, “ਮੈਂ ਉਨ੍ਹਾਂ ਨੂੰ ਕਈ ਵਾਰ ਮਿਲਿਆ ਹਾਂ ਅਤੇ ਉਹ ਇੱਕ ਰਤਨ ਅਤੇ ਜ਼ਮੀਨ ਨਾਲ ਜੁੜੇ ਹੋਏ ਬਿਹਤਰੀਨ ਵਿਅਕਤੀ ਹਨ। ਮੈਂ ਹਮੇਸ਼ਾ ਉਨ੍ਹਾਂ ਦੀ ਬੱਲੇਬਾਜ਼ੀ ਦੀ ਪ੍ਰਸ਼ੰਸਾ ਕੀਤੀ ਹੈ, ਹਾਲਾਂਕਿ ਮੈਂ ਕ੍ਰਿਕਟ ਦਾ ਬਹੁਤ ਵੱਡਾ ਪ੍ਰਸ਼ੰਸਕ ਨਹੀਂ ਹਾਂ। ਉਨ੍ਹਾਂ ਨੇ ਅਸਲ ਵਿੱਚ ਛੋਟੇ ਸ਼ਹਿਰਾਂ ਦੇ ਮੁੰਡਿਆਂ ਨੂੰ ਵੱਡੇ ਸੁਪਨੇ ਵੇਖਣਾ ਸਿਖਾਇਆ। ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਦੇਸ਼ ਲਈ ਬਹੁਤ ਕੁੱਝ ਕੀਤਾ ਹੈ। ਉਹ ਹਰ ਸਨਮਾਨ ਦੇ ਹੱਕਦਾਰ ਹਨ।"

ਭਾਰਤੀ ਮੁੱਕੇਬਾਜ਼ ਵਿਜੇਂਦਰ ਇਸ ਸਮੇਂ ਭਿਵਾਨੀ ਸਥਿਤ ਆਪਣੇ ਘਰ ਵਿਖੇ ਟ੍ਰੇਨਿੰਗ ਕਰ ਰਹੇ ਹਨ। ਆਪਣੇ ਭਵਿੱਖ ਦੇ ਟੂਰਨਾਮੈਂਟਾਂ ਬਾਰੇ ਗੱਲ ਕਰਦਿਆਂ ਵਿਜੇਂਦਰ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਇਸ ਸਾਲ ਦੇ ਅੰਤ ਤੱਕ ਉਨ੍ਹਾਂ ਦਾ ਮੁਕਾਬਲਾ ਹੋਵੇਗਾ।

ਉਨ੍ਹਾਂ ਕਿਹਾ, “ਅਸੀਂ ਪ੍ਰਬੰਧਕਾਂ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਸਾਲ ਦੇ ਅੰਤ ਤੱਕ ਇੱਕ ਮੁਕਾਬਲਾ ਹੋਵੇਗਾ।"

ਮੁਕਾਬਲੇ ਦੀ ਥਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ, "ਨਿਸ਼ਚਤ ਰੂਪ ਵਿੱਚ ਭਾਰਤ ਵਿੱਚ ਨਹੀਂ। ਅਸੀਂ ਬਾਅਦ ਵਿੱਚ ਇਸ ਬਾਰੇ ਵਿਚਾਰ ਕਰਾਂਗੇ ਅਤੇ ਉਸ ਅਨੁਸਾਰ ਯੋਜਨਾ ਬਣਾਵਾਂਗੇ।"

ETV Bharat Logo

Copyright © 2024 Ushodaya Enterprises Pvt. Ltd., All Rights Reserved.