ETV Bharat / sports

ਮਿਤਾਲੀ ਰਾਜ ਨੇ ਲਿਆ ਟੀ-20 ਤੋਂ ਸੰਨਿਆਸ - mithali raj resigned from t20 cricket

ਭਾਰਤੀ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ 88 ਮੈਚਾਂ 'ਚ ਬਣਾਈਆਂ 2364 ਦੌੜਾਂ ਹਨ।

ਮਿਤਾਲੀ ਰਾਜ ਨੇ ਲਿਆ ਟੀ-20 ਤੋਂ ਸੰਨਿਆਸ
author img

By

Published : Sep 3, 2019, 4:31 PM IST

ਹੈਦਰਾਬਾਦ : ਮਹਿਲਾ ਕ੍ਰਿਕਟ ਦੀ 'ਸਚਿਨ ਤੇਂਦੁਲਕਰ' ਕਹੇ ਜਾਣ ਵਾਲੀ ਮਸ਼ਹੂਰ ਖਿਡਾਰੀ ਮਿਤਾਲੀ ਰਾਜ ਨੇ ਟੀ-20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਰਾਜ ਹੁਣ ਇੱਕ ਦਿਨਾਂ ਵਿਸ਼ਵ ਕੱਪ ਉੱਤੇ ਧਿਆਨ ਦੇਵੇਗੀ। ਮਿਤਾਲੀ ਰਾਜ ਨੇ 32 ਟੀ20 ਕੌਮਾਂਤਰੀ ਮੈਚਾਂ ਵਿੱਚ ਕਪਤਾਨ ਦੇ ਤੌਰ 'ਤੇ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ। ਇਸ ਵਿੱਚ 3 ਵੂਮੈਨ ਟੀ20 ਵਿਸ਼ਵ ਕੱਪ ਵੀ ਸ਼ਾਮਲ ਹਨ।

ਖੱਬੇ ਹੱਥ ਦੀ ਬੱਲੇਬਾਜ਼ ਮਿਤਾਲੀ ਰਾਜ ਨੇ ਭਾਰਤੀ ਟੀਮ ਦੀ ਕਪਤਾਨੀ ਸਾਲ 2012, ਸਾਲ 2014 ਵਿੱਚ ਅਤੇ ਸਾਲ 2016 ਦੇ ਟੀ20 ਵਿਸ਼ਵ ਕੱਪ ਵਿੱਚ ਕੀਤੀ ਸੀ, ਉਸ ਦੀ ਕਪਤਾਨੀ ਵਿੱਚ ਭਾਰਤ ਇੱਕ ਵੀ ਵਿਸ਼ਵ ਕੱਪ ਨਹੀਂ ਜਿੱਤ ਸਕਿਆ।

ਇਹ ਵੀ ਪੜ੍ਹੋ : ਗੀਤਾ ਫੋਗਾਟ ਨੇ ਸਾਂਝੇ ਕੀਤੇ ਮਾਂ ਬਣਨ ਦੇ ਜਜ਼ਬਾਤ

88 ਟੀ20 ਕੌਮਾਂਤਰੀ ਮੈਚਾਂ ਵਿੱਚ ਮਿਤਾਲੀ ਰਾਜ ਨੇ 84 ਪਾਰੀਆਂ ਵਿੱਚ ਬੱਲੇਬਾਜ਼ੀ ਕਰਦੇ ਹੋਏ 2364 ਦੌੜਾਂ ਬਣਾਈਆਂ ਹਨ, ਜਿਸ ਵਿੱਚ ਉਸ ਦੀ ਔਸਤ 37.52 ਦਾ ਰਿਹਾ ਹੈ। ਇਸ ਦੇ ਨਾਲ ਹੀ ਟੀ-20 ਕੌਮਾਂਤਰੀ ਮੈਚਾਂ ਵਿੱਚ ਮਿਤਾਲੀ ਰਾਜ ਨੇ 17 ਅਰਧ-ਸੈਂਕੜੇ ਲਾਏ ਹਨ।

Intro:Body:

t20

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.