ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਜੀ ਟੀਮ ਕਿੰਗਸ ਇਲੈਵਨ ਪੰਜਾਬ ਨੇ ਆਪਣਾ ਨਾਂਅ ਬਦਲ ਲਿਆ ਹੈ ਅਤੇ ਹੁਣ ਅਗਲੇ ਸੀਜ਼ਨ 'ਚ ਇਹ ਟੀਮ ਪੰਜਾਬ ਕਿੰਗਸ ਦੇ ਨਾਂ ਨਾਲ ਜਾਣੀ ਜਾਵੇਗੀ। ਕਿੰਗਸ ਇਲੈਵਨ ਪੰਜਾਬ ਆਈਪੀਐੱਲ ਦੀ ਉਨ੍ਹਾਂ ਅੱਠ ਟੀਮਾਂ ਚੋਂ ਇਕ ਹੈ ਜਿਸਨੇ ਯੂਏਆਈ ’ਚ ਆਪਣਾ ਪਿਛਲਾ ਸੀਜ਼ਨ ਖੇਡਿਆ ਸੀ।
ਲੰਬੇ ਸਮੇਂ ਤੋਂ ਬਦਲਣ ਬਾਰੇ ਸੋਚ ਰਹੀ ਸੀ ਟੀਮ
ਬੀਸੀਸੀਆਈ ਦੇ ਸੂਤਰਾਂ ਨੇ ਦੱਸਿਆ ਕਿ ਟੀਮ ਲੰਬੇ ਸਮੇਂ ਤੋਂ ਨਾਂਅ ਬਦਲਣ ਬਾਰੇ ਸੋਚ ਰਹੀ ਸੀ। ਜਿਸ ਤੋਂ ਬਾਅਦ ਟੀਮ ਨੂੰ ਲੱਗਿਆ ਕਿ ਇਸ ਆਈਪੀਐੱਲ ਤੋਂ ਪਹਿਲਾਂ ਇਹ ਕਰਨਾ ਸਹੀ ਹੋਵੇਗਾ। ਜਿਸ ਤੋਂ ਬਾਅਦ ਉਨ੍ਹਾਂ ਨੇ ਨਾਂ ਬਦਲ ਲਿਆ। ਪਰ ਇਹ ਫੈਸਲਾ ਅਚਾਨਕ ਲਿਆ ਗਿਆ ਨਹੀਂ ਹੈ।
ਟੀਮ ਇਕ ਵਾਰ ਵੀ ਨਹੀਂ ਜਿੱਤ ਸਕੀ ਹੈ ਆਈਪੀਐੱਲ
ਕਾਬਿਲੇਗੌਰ ਹੈ ਕਿ ਮੋਹਿਤ ਬਰਮਨ, ਨੇਸ ਵਾੜਿਆ, ਪ੍ਰੀਤੀ ਜਿੰਟਾ ਅਤੇ ਕਰਣ ਪੋਲ ਦੀ ਟੀਮ ਹੁਣ ਤੱਕ ਇਕ ਵਾਰ ਵੀ ਆਈਪੀਐੱਲ ਨਹੀਂ ਜਿੱਤ ਸਕੀ ਹੈ। ਟੀਮ ਸਿਰਫ ਇਕ ਵਾਰ ਹੀ ਉਪ ਜੇਤੂ ਰਹੀ ਹੈ ਤੇ ਇਕ ਵਾਰ ਤੀ਼ੇਜੇ ਸਥਾਨ 'ਤੇ ਰਹੀ ਹੈ। ਦੱਸ ਦਈਏ ਕਿ ਅਗਲਾ ਆਈਪੀਐੱਲ ਅਪ੍ਰੈਲ ’ਚ ਸ਼ੁਰੂ ਹੋਵੇਗਾ ਅਤੇ ਇਸਦੇ ਲਈ ਨੀਲਾਮੀ ਵੀਰਵਾਰ ਨੂੰ ਹੋਵੇਗੀ।