ਨਵੀਂ ਦਿੱਲੀ: ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗੀਸੋ ਰਬਾਦਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਆਪਣੇ ਦੇਸ਼ ਲਈ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਲਈ ਆਪਣੇ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਣ ਸਕਣਗੇ। ਰਬਾਦਾ ਨੂੰ ਦਿੱਲੀ ਕੈਪੀਟਲਸ ਲਈ ਖੇਡਦਿਆਂ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਲਈ ਪਰਪਲ ਕੈਪ ਮਿਲੀ ਸੀ।
ਹੁਣ ਕਾਗੀਸੋ ਰਬਾਦਾ ਆਪਣੇ ਇੰਗਲੈਂਡ ਖਿਲਾਫ ਆਪਣੇ ਦੇਸ਼ ਲਈ ਖੇਡਣ ਲਈ ਤਿਆਰ ਹਨ। ਉਨ੍ਹਾਂ ਉਮੀਂਦ ਕੀਤੀ, ਕਿ ਉਹ ਉਥੋਂ ਹੀ ਸ਼ੁਰੂਆਤ ਕਰਨ 'ਚ ਸਫਲਤਾ ਹਾਸਲ ਕਰਨਗੇ, ਜਿਥੇ ਆਈਪੀਐਲ ਖ਼ਤਮ ਹੋਇਆ ਸੀ।
![ਕਾਗੀਸੋ ਰਾਬਦਾ ਨੇ ਆਈਪੀਐਲ ਫਾਰਮ ਜਾਰੀ ਰੱਖਣ ਦੀ ਕੀਤੀ ਉਮੀਂਦ](https://etvbharatimages.akamaized.net/etvbharat/prod-images/rabada_2311newsroom_1606142988_356_0112newsroom_1606817392_206.jpg)
ਰਬਾਦਾ ਨੇ ਆਈਪੀਐਲ ਵਿੱਚ ਕੁੱਲ 30 ਵਿਕਟ ਲਏ ਸਨ। ਦਿੱਲੀ ਕੈਪਟੀਲਸ ਦੀ ਟੀਮ ਪਹਿਲੀ ਵਾਰ ਫਾਈਨਲ 'ਚ ਪਹੁੰਚੀ ਸੀ, ਪਰ ਮੁੰਬਈ ਇੰਡੀਅਨਜ਼ ਦੇ ਹੱਥੋਂ ਹਾਰ ਗਈ ਸੀ।
ਕਾਗੀਸੋ ਰਬਾਦਾ ਨੇ ਕਿਹਾ, " ਇੰਗਲੈਂਡ ਦੇ ਨਾਲ ਹੋਣ ਵਾਲੀ ਸੀਰੀਜ਼ ਰੋਮਾਂਚਕ ਹੋਵੇਗੀ।ਮੈਂ ਤਾਂ ਸਿਰਫ ਇਹ ਉਮੀਂਦ ਕਰ ਰਿਹਾ ਹਾਂ ਕਿ ਆਈਪੀਐਲ ਵਾਲਾ ਮੇਰਾ ਮੋਮੈਂਟਮ ਜਾਰੀ ਰਹੇ ਤੇ ਮੈਂ ਦੇਸ਼ ਲਈ ਕੁੱਝ ਵਧੀਆ ਕਰ ਸਕਾਂ।"
![ਕਾਗੀਸੋ ਰਾਬਦਾ ਨੇ ਆਈਪੀਐਲ ਫਾਰਮ ਜਾਰੀ ਰੱਖਣ ਦੀ ਕੀਤੀ ਉਮੀਂਦ](https://etvbharatimages.akamaized.net/etvbharat/prod-images/1597652603_rabada-759-3_0911newsroom_1604904795_592_0112newsroom_1606817392_943.jpg)
ਦੱਖਣੀ ਅਫਰੀਕਾ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ ਹਾਰ ਮਿਲੀ ਹੈ। ਉਹ ਦੋ ਮੈਚ ਹਾਰ ਚੁੱਕੇ ਹਨ। ਰਾਬਦਾ ਨੇ ਦੋ ਮੈਚਾਂ ਵਿੱਚ ਹੁਣ ਤੱਕ ਵਿਕਟ ਹਾਸਲ ਕੀਤੀ ਹੈ।