ETV Bharat / sports

ਐਡੀਲੇਡ ਆਇਆ ਕੋਰੋਨਾ ਦੀ ਚਪੇਟ 'ਚ, ਟਿਮ ਪੇਨ ਸਣੇ ਕਈ ਆਸਟਰੇਲੀਆਈ ਖਿਡਾਰੀ ਹੋਏ ਇਕਾਂਤਵਾਸ - ਦੱਖਣੀ ਆਸਟ੍ਰੇਲੀਆ ਦੇ ਨਾਲ ਆਪਣੀਆਂ ਸਰਹੱਦਾਂ ਬੰਦ

ਕ੍ਰਿਕਟ ਆਸਟਰੇਲੀਆ ਨੇ ਕਿਹਾ ਹੈ ਕਿ ਅਗਲੇ ਮਹੀਨੇ ਤੋਂ ਖੇਡੀ ਜਾਣ ਵਾਲੀ ਬਾਰਡਰ-ਗਾਵਸਕਰ ਟੈਸਟ ਸੀਰੀਜ਼ 'ਤੇ ਇਸ ਦਾ ਕੋਈ ਖ਼ਤਰਾ ਨਹੀਂ ਹੈ।

india tour of australia covid cases active in adelaide tim paine in self isolation
ਐਡੀਲੇਡ ਨੂੰ ਹੋਇਆ ਕੋਰੋਨਾ, ਟਿਮ ਪੇਨ ਅਤੇ ਕਈ ਆਸਟਰੇਲੀਆਈ ਖਿਡਾਰੀਆਂ ਨੇ ਖੁੱਦ ਨੂੰ ਇਕਾਂਤਵਾਸ
author img

By

Published : Nov 16, 2020, 10:26 PM IST

ਹੈਦਰਾਬਾਦ: ਆਸਟਰੇਲੀਆ ਦੌਰੇ ਦੇ ਲਈ ਭਾਰਤੀ ਕ੍ਰਿਕਟ ਟੀਮ ਸਿਡਨੀ ਪਹੁੰਚ ਗਈ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ 17 ਦਸੰਬਰ ਨੂੰ ਐਡੀਲੇਡ ਮੈਦਾਨ ਵਿੱਚ 4 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਟੈਸਟ ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਸ਼ੰਸਕਾਂ ਦੇ ਲਈ 1 ਵੱਡੀ ਖਬਰ ਆ ਰਹੀ ਹੈ।

ਐਡੀਲੇਡ ਵਿੱਚ ਕੋਰੋਨਾ ਮਹਾਂਮਾਰੀ ਬਹੁਤ ਜਿਆਦਾ ਵੱਧ ਗਈ ਹੈ। ਕੋਰੋਨਾ ਦੇ ਵੱਧ ਰਹੇ ਕੇਸ ਦੇ ਕਾਰਨ ਆਸਟਰੇਲੀਆ ਦੀ ਟੈਸਟ ਟੀਮ ਦੇ ਕਪਤਾਨ ਟਿਮ ਪੇਨ ਦੇ ਨਾਲ-ਨਾਲ ਕਈ ਆਸਟਰੇਲੀਆਈ ਖਿਡਾਰੀਆਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ।

ਕ੍ਰਿਕਟ ਆਸਟਰੇਲੀਆ
ਕ੍ਰਿਕਟ ਆਸਟਰੇਲੀਆ

ਹਾਲਕਿ ਇਸ ਦੇ ਬਾਵਜੂਦ ਵੀ ਕ੍ਰਿਕਟ ਆਸਟਰੇਲੀਆ ਨੇ ਇਹ ਵਿਸ਼ਵਾਸ ਜ਼ਾਹਰ ਕੀਤਾ ਹੈ ਕਿ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਜਾਣ ਵਾਲਾ ਪਹਿਲਾ ਮੈਚ ਐਡੀਲੇਡ ਵਿੱਚ ਹੋਵੇਗਾ।

ਇੰਨਾ ਹੀ ਨਹੀਂ, ਲਗਾਤਾਰ ਵੱਧ ਰਹੇ ਮਾਮਲਿਆਂ ਦੇ ਪ੍ਰਭਾਵ ਘਰੇਲੂ ਮੈਚਾਂ 'ਤੇ ਪੈਣ ਦੇ ਬਾਵਜੂਦ ਕ੍ਰਿਕਟ ਆਸਟਰੇਲੀਆ ਨੇ ਕਿਹਾ ਹੈ ਕਿ ਅਗਲੇ ਮਹੀਨੇ ਤੋਂ ਖੇਡੀ ਜਾਣ ਵਾਲੀ ਬਾਰਡਰ-ਗਾਵਸਕਰ ਟੈਸਟ ਸੀਰੀਜ਼ 'ਤੇ ਕੋਈ ਖ਼ਤਰਾ ਨਹੀਂ ਹੈ।

ਭਾਰਤੀ ਕ੍ਰਿਕਟ ਟੀਮ
ਭਾਰਤੀ ਕ੍ਰਿਕਟ ਟੀਮ

ਸੀਏ ਦੇ ਬੁਲਾਰੇ ਨੇ ਇੱਕ ਅਖਬਾਰ ਨਾਲ ਗੱਲਬਾਤ ਕਰਦਿਆਂ ਕਿਹਾ, "ਇਸ 'ਤੇ ਨਜ਼ਰ ਰੱਖੀ ਜਾ ਰਹੀ ਹੈ ਪਰ ਕਹਾਣੀ ਇਥੇ ਹੀ ਖ਼ਤਮ ਹੋ ਜਾਦੀ ਹੈ। "

ਐਡੀਲੇਡ ਵਿੱਚਦੇ ਕਈ ਮਾਮਲਿਆਂ ਤੋਂ ਬਾਅਦ ਪੱਛਮੀ ਆਸਟਰੇਲੀਆ, ਤਸਮਾਨੀਆ ਅਤੇ ਉੱਤਰੀ ਪ੍ਰਦੇਸ਼ ਨੇ ਅਤੇ ਦੱਖਣੀ ਆਸਟ੍ਰੇਲੀਆ ਦੇ ਨਾਲ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ ਅਤੇ ਸੋਮਵਾਰ ਦੁਪਹਿਰ 11 ਵਜਕੇ 59 ਮਿੰਟ ਐਡੀਲੇਡ ਤੋਂ ਪਹੁੰਚਣ ਵਾਲੇ ਸਾਰੇ ਲੋਕਾਂ ਦੇ ਲਈ 14 ਦਿਨਾਂ ਦਾ ਇਕਾਂਤਵਾਸ ਕੀਤਾ ਗਿਆ ਹੈ।

ਕ੍ਰਿਕਟ ਆਸਟਰੇਲੀਆ
ਕ੍ਰਿਕਟ ਆਸਟਰੇਲੀਆ

ਦੱਸ ਦੇਈਏ ਕਿ ਤਸਮਾਨੀਆ ਦੀ ਸਿਹਤ ਅਥਾਰਟੀ ਨੇ 9 ਨਵੰਬਰ ਤੋਂ ਬਾਅਦ ਆਸਟਰੇਲੀਆ ਤੋਂ ਆਏ ਲੋਕਾਂ ਨੂੰ ਇਕਾਂਤਵਾਸ ਕੀਤਾ ਹੈ। ਅਜਿਹੀ ਸਥਿਤੀ ਵਿੱਚ ਟਿਮ ਪੇਨ, ਮੈਥਿਊ ਵੇਡ ਅਤੇ ਤਸਮਾਨੀਆ ਦੇ ਬਹੁਤ ਸਾਰੇ ਖਿਡਾਰੀਆਂ ਨੂੰ ਇਕਾਂਤਵਾਸ ਵਿੱਚ ਰਹਿਣਾ ਪਏਗਾ, ਜਿਨ੍ਹਾਂ ਨੇ ਹਾਲ ਹੀ ਵਿੱਚ ਸ਼ੈਫੀਲਡ ਸ਼ੀਲਡ ਦੇ ਸ਼ੁਰੂਆਤੀ ਮੈਚਾਂ ਨੂੰ ਦੱਖਣੀ ਆਸਟਰੇਲੀਆ ਵਿੱਚ ਪੂਰੇ ਕੀਤਾ ਹੈ। ਸਾਰੇ ਖਿਡਾਰੀਆਂ ਦਾ ਮੰਗਲਵਾਰ ਨੂੰ ਕੋਰੋਨਾ ਟੈਸਟ ਕੀਤਾ ਜਾਵੇਗਾ।

ਭਾਰਤੀ ਟੀਮ ਅਤੇ ਯੂਏਈ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਹਿੱਸਾ ਲੈਣ ਵਾਲੇ ਆਸਟਰੇਲੀਆਈ ਖਿਡਾਰੀ ਵੀਰਵਾਰ ਤੋਂ ਸਿਡਨੀ ਵਿੱਚ 14 ਦਿਨਾਂ ਦੇ ਇਕਾਂਤਵਾਸ ਹਨ। ਸਿਡਨੀ ਕ੍ਰਿਕਟ ਮੈਦਾਨ 'ਤੇ 27 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਵਨਡੇ ਕੌਮਾਂਤਰੀ ਲੜੀ ਤੋਂ 1 ਦਿਨ ਪਹਿਲਾਂ ਇਨ੍ਹਾਂ ਦਾ ਇਕਾਂਤਵਾਸ ਪੂਰਾ ਹੋਵੇਗਾ।

ਸਿਡਨੀ ਪਹਿਲੇ 2 ਮੈਚਾਂ ਦੀ ਮੇਜ਼ਬਾਨੀ ਕਰੇਗਾ ਜਿਸ ਤੋਂ ਬਾਅਦ ਕੈਨਬਰਾ ਵਿੱਚ ਤੀਸਰਾ ਵਨਡੇ ਕੌਮਾਂਤਰੀ ਅਤੇ ਪਹਿਲਾ ਟੀ -20 ਅੰਤਰਰਾਸ਼ਟਰੀ ਮੈਚ ਖੇਡਿਆ ਜਾਵੇਗਾ। ਆਖਰੀ 2 ਟੀ -20 ਅੰਤਰਰਾਸ਼ਟਰੀ ਮੈਚ ਸਿਡਨੀ ਵਿੱਚ ਹੋਣਗੇ।

ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤ ਆਸਟਰੇਲੀਆ ਏ ਦੇ ਖਿਲਾਫ ਸਿਡਨੀ ਵਿੱਚ 2 ਅਭਿਆਸ ਮੈਚ ਖੇਡਿਆ ਜਾਵੇਗਾ। ਪਹਿਲਾ ਮੈਚ 6 ਤੋਂ 8 ਦਸੰਬਰ ਅਤੇ ਦੂਜਾ ਸਿਡਨੀ ਵਿੱਚ 11 ਤੋਂ 13 ਦਸੰਬਰ ਤੱਕ ਹੋਵੇਗਾ ਜੋ ਦਿਨ ਅਤੇ ਰਾਤ ਹੋਵੇਗਾ।

ਪਹਿਲੇ ਟੈਸਟ ਵਿੱਚ, ਸਟੇਡੀਅਮ ਦੀ ਕੁੱਲ੍ਹ ਸਮਰੱਥਾ ਦਾ ਲਗਭਗ 50 ਪ੍ਰਤੀਸ਼ਤ ਦਰਸ਼ਕਾ ਨੂੰ ਆਉਣ ਦੀ ਆਗਿਆ ਹੋਵੇਗੀ, ਤਾਂ ਜੋ ਰੋਜ਼ਾਨਾ 27 ਹਜ਼ਾਰ ਟਿਕਟਾਂ ਉਪਲਬਧ ਹੋਣਗੀਆਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.