ਧਰਮਸ਼ਾਲਾ: ਭਾਰਤ ਅਤੇ ਦੱਖਣੀ ਅਫ਼ਰੀਕਾ ਦੇ ਵਿਚਕਾਰ ਐਤਵਾਰ ਨੂੰ ਖੇਡਿਆ ਜਾਣ ਵਾਲਾ ਪਹਿਲਾ ਟੀ-20 ਮੁਕਾਬਲਾ ਮੀਂਹ ਕਾਰਨ ਰੱਦ ਕਰਨਾ ਪਿਆ। ਲਗਾਤਾਰ ਮੀਂਹ ਪੈਣ ਨਾਲ ਟਾਸ ਵੀ ਨਹੀਂ ਹੋ ਸਕੀ।
ਮੀਂਹ ਰੁਕਣ ਨਾ ਕਾਰਨ ਮੈਚ ਅਧਿਕਾਰੀਆਂ ਨੇ ਕਾਫੀ ਇੰਤਜ਼ਾਰ ਕਰਨ ਤੋਂ ਬਾਅਦ 7 ਵੱਜ ਕੇ 45 ਮਿੰਟ 'ਤੇ ਮੈਚ ਰੱਦ ਕਰਨ ਦਾ ਫੈਸਲਾ ਲਿਆ। ਨਿਰੰਤਰ ਹੋ ਰਹੀ ਬਾਰਿਸ਼ ਕਾਰਨ ਮੈਦਾਨ ਵਿੱਚ ਕਾਫ਼ੀ ਪਾਣੀ ਭਰ ਗਿਆ ਸੀ। ਮੈਚ ਰੱਦ ਹੋਣ ਨਾਲ ਕਈ ਦਰਸ਼ਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਸਟੇਡੀਅਮ ਵਿੱਚ ਕਈ ਲੋਕ ਮੈਚ ਵੇਖਣ ਆਏ ਸਨ। ਮੈਚ ਰੱਦ ਹੋਣ ਤੋਂ ਬਾਅਦ ਫੈਂਸ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜਾਹਰ ਕੀਤਾ। ਲੋਕਾਂ ਨੇ ਬੀਸੀਸੀਆਈ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਇਸ ਮੌਸਮ ਵਿੱਚ ਧਰਮਸ਼ਾਲਾ ਵਿੱਚ ਮੈਚ ਕਰਵਾਉਣ ਦਾ ਫ਼ੈਸਲਾ ਕਿਉ ਲਿਆ ਗਿਆ।
ਦੱਸਣਯੋਗ ਹੈ ਕਿ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਟੀ -20 ਸੀਰੀਜ਼ ਦਾ ਦੂਜਾ ਮੁਕਾਬਲਾ 18 ਸਤੰਬਰ ਨੂੰ ਮੋਹਾਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤੀਜਾ ਮੈਚ 22 ਸਤੰਬਰ ਨੂੰ ਬੈਂਗਲੁਰੂ ਵਿੱਚ ਹੋਵੇਗਾ।
ਟੀਮ ਇਸ ਤਰਾਂ ਹੈ:
ਭਾਰਤ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਸ਼੍ਰੇਅਸ, ਰਿਸ਼ਭ ਪੰਤ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਾਹੁਲ ਚਾਹਰ, ਨਵਦੀਪ ਸੈਨੀ, ਦੀਪਕ ਚਾਹਰ।
ਦੱਖਣੀ ਅਫਰੀਕਾ: ਕਵਿੰਟਨ ਡੀਕਾਕ (ਕਪਤਾਨ), ਰੀਜਾ ਹੈਂਡ੍ਰਿਰਕਸ, ਰਾਸੀ ਵੈਨ ਡੇਰ ਡੂਸ਼ਨ, ਟੇਮਬਾ ਬਾਵੁਮਾ, ਡੇਵਿਡ ਮਿਲਰਸ ਐਂਡਿਲੇ, ਡਵਾਈਨ ਪ੍ਰੀਟੋਰੀਅਸ, ਕੈਗਿਸੋ ਰਬਾਡਾ, ਬੇਯੂਰਨ ਹੇਂਡ੍ਰਿਕ, ਜੂਨੀਅਰ ਡਾਲਾ, ਤਬਰੇਜ ਸ਼ਮਸੀ।