ਨਵੀਂ ਦਿੱਲੀ: ਐਤਵਾਰ ਨੂੰ ਭਾਰਤ ਤੇ ਬੰਗਲਾਦੇਸ਼ ਵਿਚਕਾਰ ਅੰਡਰ-19 ਵਿਸ਼ਵ ਕੱਪ ਫਾਈਨਲ ਮੈਚ ਖੇਡਿਆ ਗਿਆ ਜਿਸ ਵਿੱਚ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਿੱਤ ਦੇ ਜਸ਼ਨ ਵਿੱਚ ਬੰਗਲਾਦੇਸ਼ ਦੇ ਖਿਡਾਰੀਆਂ ਨੇ ਭਾਰਤੀ ਟੀਮ ਦੇ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਅੰਡਰ-19 ਟੀਮ ਦੇ ਮੈਨੇਜਰ ਅਨਿਲ ਪਟੇਲ ਨੇ ਪੁਸ਼ਟੀ ਕੀਤੀ ਸੀ ਕਿ ਬੰਗਲਾਦੇਸ਼ ਟੀਮ ਦੇ ਖਿਡਾਰੀਆਂ ਦੇ ਅਜਿਹੇ ਵਿਵਹਾਰ ਖ਼ਿਲਾਫ਼ ਆਈਸੀਸੀ ਕਾਰਵਾਈ ਕਰੇਗੀ।
ਜ਼ਿਕਰਯੋਗ ਹੈ ਕਿ ਫੀਲਡਿੰਗ ਦੌਰਾਨ ਕਈ ਵਾਰ ਗੁੱਸਾ ਦਿਖਾ ਚੁੱਕੇ ਖਿਡਾਰੀਆਂ ਨੇ ਮੈਚ ਦੇ ਬਾਅਦ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ। ਉਨ੍ਹਾਂ ਨੇ ਭਾਰਤੀ ਖਿਡਾਰੀਆਂ ਦੇ ਸਾਹਮਣੇ ਜਾ ਕੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ, ਜਿਸ ਤੋਂ ਬਾਅਦ ਦੋਵੇਂ ਟੀਮਾਂ ਆਪਸ ਵਿੱਚ ਭਿੜ ਗਈਆਂ। ਅਨਿਲ ਪਟੇਲ ਨੇ ਕਿਹਾ ਕਿ ਰੈਫਰੀ ਹੁਣ ਫਟੇਜ ਖੇਡਣਗੇ ਤੇ ਸੋਮਵਾਰ ਨੂੰ ਆਪਣਾ ਬਿਆਨ ਜਾਰੀ ਕਰਨਗੇ।
ਇਸ ਤੋਂ ਇਲਾਵਾ ਆਈਸੀਸੀ ਵੀ ਉਸ ਸਮੇਂ ਦੀ ਫੁਟੇਜ ਦੇਖ ਕੇ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਵੇਗੀ। ਪਟੇਲ ਨੇ ਕਿਹਾ,"ਸਾਨੂੰ ਪਤਾ ਨਹੀਂ ਚੱਲ ਸਕਿਆ ਕਿ ਹੋਇਆ ਸੀ। ਸਾਰਿਆਂ ਨੂੰ ਹੈਰਾਨੀ ਹੈ ਤੇ ਸਾਨੂੰ ਪਤਾ ਹੀ ਨਹੀਂ ਚੱਲਿਆ ਕਿ ਅਸਲ ਵਿੱਚ ਹੋਇਆ ਕੀ ਸੀ। ਆਈਸੀਸੀ ਦੇ ਅਧਿਕਾਰੀ ਹੁਣ ਇਸ ਫੁਟੇਜ ਨੂੰ ਦੇਖਣਗੇ ਤੇ ਫ਼ੈਸਲਾ ਸੁਣਾਉਣਗੇ। ਰੈਫਰੀ ਵੀ ਮੇਰੇ ਕੋਲ ਆਏ.. ਉਹ ਉਸ ਕਿੱਸੇ ਦੇ ਲਈ ਸ਼ਰਮਿੰਦਾ ਸਨ। ਉਨ੍ਹਾਂ ਨੇ ਸਾਫ਼ ਕੀਤਾ ਕਿ ਆਈਸੀਸੀ ਇਸ ਨੂੰ ਕਾਫ਼ੀ ਗੰਭੀਰਤਾ ਨਾਲ ਲਵੇਗੀ।"
ਅਕਬਰ ਨੇ ਪ੍ਰੈਸ ਕਾਂਨਫਰੈਂਸ ਵਿੱਚ ਕਿਹਾ, "ਸਾਡੇ ਕੁਝ ਗੇਂਦਬਾਜ਼ ਭਾਵਨਾ ਵਿੱਚ ਸੀ ਤੇ ਜ਼ਿਆਦਾ ਉਤਸ਼ਾਹਿਤ ਹੋ ਗਏ ਸਨ ਮੈਚ ਦੇ ਬਾਅਦ ਜੋ ਹੋਇਆ ਉਹ ਚੰਗਾ ਨਹੀਂ ਸੀ। ਮੈਂ ਭਾਰਤ ਨੂੰ ਵਧਾਈ ਦੇਣਾ ਚਾਹਾਂਗਾ। ਇਹ ਸੁਪਨਾ ਪੂਰਾ ਹੋਣ ਵਰਗਾ ਹੈ। ਅਸੀਂ ਪਿਛਲੇ ਦੋ ਸਾਲ ਵਿੱਚ ਬਹੁਤ ਮਿਹਨਤ ਕੀਤੀ ਹੈ ਤੇ ਇਹ ਉਸ ਦਾ ਹੀ ਨਤੀਜਾ ਹੈ।"