ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਖਿਡਾਰੀ ਗੌਤਮ ਗੰਭੀਰ ਦਾ ਕਹਿਣਾ ਹੈ ਕਿ ਨਵਦੀਪ ਸੈਣੀ ਦਾ ਹੁਨਰ ਅਤੇ ਵਿਰਾਟ ਕੋਹਲੀ ਦੀ ਅਗਵਾਈ ਟੀਮ ਇੰਡੀਆ ਲਈ ਕਾਫ਼ੀ ਚੰਗੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕਿਸੇ ਹੀਰੋ ਨਾਲੋਂ ਘੱਟ ਨਹੀਂ ਹਨ।
ਹੋਰ ਪੜ੍ਹੋ: ISL-6 : ਜਿੱਤ ਦੀ ਹੈਟ੍ਰਿਕ ਦੇ ਨਾਲ ਟਾਪ-4 ਵਿੱਚ ਪਹੁੰਚਣਾ ਚਹਾਉਂਦੀ ਹੈ ਓਡੀਸ਼ਾ ਐਫਸੀ
ਉਨ੍ਹਾਂ ਨੇ ਨਵਦੀਪ ਨੂੰ ਭਾਰਤੀ ਤੇਜ਼ ਗੇਂਦਬਾਜ਼ੀ ਖਜ਼ਾਨੇ ਦਾ ਬੇਸ਼ਕੀਮਤੀ ਨਗੀਨਾ ਦੱਸਿਆ ਹੈ। ਕਿਉਂਕਿ ਉਨ੍ਹਾਂ ਨੇ ਸ੍ਰੀਲੰਕਾ ਦੇ ਨਾਲ ਹੋਏ ਮੈਚ ਵਿੱਚ ਚੰਗੀ ਗੇਂਦਬਾਜ਼ੀ ਕਰ ਸਾਰਿਆ ਦਾ ਦਿਲ ਜਿੱਤਿਆ ਹੈ। ਇਸ ਤੋਂ ਪਹਿਲਾ ਨਵਦੀਪ ਨੇ ਲਸਿਥ ਮਲਿੰਗ ਦੀ ਟੀਮ ਦੇ ਖ਼ਿਲਾਫ਼ ਇੰਦੌਰ ਅਤੇ ਹੁਣ ਪੁਣੇ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰ ਭਾਰਤੀ ਕ੍ਰਿਕੇਟ ਟੀਮ ਦਾ ਨਾਂਅ ਰੌਸ਼ਨ ਕੀਤਾ ਹੈ।
ਹੋਰ ਪੜ੍ਹੋ: ਸਚਿਨ ਨੇ ਦਿੱਤੀ ਦ੍ਰਵਿੜ ਨੂੰ ਜਨਮਦਿਨ ਦੀ ਵਧਾਈ, ਕਿਹਾ- ਤੁਸੀਂ ਗੇਂਦਬਾਜ਼ਾਂ ਲਈ ਸਿਰਦਰਦ ਸੀ।
ਨਵਦੀਪ ਦੀ ਸ਼ਲਾਘਾ ਕਰਦੇ ਹੋਏ ਗੰਭੀਰ ਨੇ ਕਿਹਾ," ਨਵਦੀਪ ਸੈਣੀ ਦੀ ਵਰਤਮਾਨ ਪ੍ਰੋਫੋਰਮੈਂਸ ਇਹ ਦੱਸਦੀ ਹੈ ਕਿ ਭਾਰਤੀ ਕ੍ਰਿਕੇਟ ਸਹੀਂ ਦਿਸ਼ਾ ਵੱਲ ਜਾ ਰਹੀ ਹੈ। 2007 ਅਤੇ 2011 ਦੇ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਗੰਭੀਰ ਦਾ ਮੰਣਨਾ ਹੈ ਕਿ ਨਵਦੀਪ ਸੈਣੀ ਦੇ ਸ੍ਰੀਲੰਕਾ ਖ਼ਿਲਾਫ਼ ਪ੍ਰਦਰਸ਼ਨ ਤੋਂ ਵਿਰਾਟ ਕੋਹਲੀ ਨੂੰ ਲੱਗਦਾ ਹੋਵੇਗਾ ਕਿ ਉਹ ਕਰੋੜਪਤੀ ਹੋ ਗਏ ਹਨ। "