ਸਿਡਨੀ: ਆਸਟ੍ਰੇਲੀਆ ਨੇ ਸਿਡਨੀ ਕ੍ਰਿਕਟ ਗਰਾਊਂਡ (ਐਸਸੀਜੀ) ਵਿਖੇ ਐਤਵਾਰ ਨੂੰ ਖੇਡੇ ਜਾ ਰਹੇ ਦੂਸਰੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਵਿਰੁੱਧ 50 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 389 ਦੌੜਾਂ ਦਾ ਵੱਡਾ ਸਕੋਰ ਬਣਾਇਆ।
ਇਹ ਭਾਰਤ ਵਿਰੁੱਧ ਇੱਕ ਰੋਜ਼ਾ ਮੈਚਾਂ ਵਿੱਚ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸਕੋਰ ਹੈ। ਸ਼ੁੱਕਰਵਾਰ ਨੂੰ ਆਸਟ੍ਰੇਲੀਆ ਨੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ 374 ਦੌੜਾਂ ਬਣਾ ਕੇ ਇਹ ਰਿਕਾਰਡ ਬਣਾਇਆ ਸੀ ਅਤੇ ਦੂਜੇ ਮੈਚ ਵਿੱਚ ਇਸ ਸਕੋਰ ਨੂੰ ਪਛਾੜ ਕੇ ਇੱਕ ਨਵਾਂ ਅੰਕੜਾ ਬਣਾਇਆ ਹੈ।
ਆਸਟ੍ਰੇਲੀਆ ਲਈ ਡੇਵਿਡ ਵਾਰਨਰ, ਐਰੋਨ ਫਿੰਚ ਅਤੇ ਸਟੀਵ ਸਮਿਥ ਨੇ ਫਿਰ ਸ਼ਾਨਦਾਰ ਬੱਲੇਬਾਜ਼ੀ ਕੀਤੀ।
ਵਾਰਨਰ ਨੇ 77 ਗੇਂਦਾਂ 'ਤੇ ਸੱਤ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 83 ਦੌੜਾਂ ਬਣਾਈਆਂ। ਫਿੰਚ ਨੇ 69 ਗੇਂਦਾਂ ਵਿੱਚ 60 ਦੌੜਾਂ ਬਣਾਈਆਂ ਅਤੇ ਛੇ ਚੌਕੇ ਅਤੇ ਇੱਕ ਛੱਕਾ ਮਾਰਿਆ।
ਸਟੀਵ ਸਮਿਥ ਨੇ ਇਸ ਲੜੀ ਵਿੱਚ ਆਪਣਾ ਲਗਾਤਾਰ ਦੂਜਾ ਸੈਂਕੜਾ ਬਣਾਇਆ। ਸੱਜੇ ਹੱਥ ਦੇ ਬੱਲੇਬਾਜ਼ ਨੇ 64 ਗੇਂਦਾਂ 'ਤੇ 104 ਦੌੜਾਂ ਬਣਾਈਆਂ। ਸਮਿਥ ਨੇ ਆਪਣੀ ਪਾਰੀ ਵਿੱਚ 64 ਚੌਕੇ ਅਤੇ ਦੋ ਛੱਕੇ ਲਗਾਏ। ਮਾਰਨਸ ਲਾਬੂਸ਼ੈਨ ਵੀ ਅਰਧ ਸੈਂਕੜਾ ਲਗਾਉਣ ਵਿੱਚ ਸਫ਼ਲ ਰਹੇ। ਉਨ੍ਹਾਂ ਨੇ 61 ਗੇਂਦਾਂ ਵਿੱਚ 70 ਦੌੜਾਂ ਬਣਾਈਆਂ।
ਗਲੇਨ ਮੈਕਸਵੈਲ 29 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਹੋਰ ਛੱਕਿਆਂ ਦੀ ਮਦਦ ਨਾਲ 63 ਦੌੜਾਂ ਬਣਾ ਕੇ ਨਾਬਾਦ ਪਰਤੇ।
ਭਾਰਤ ਲਈ ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਹਾਰਦਿਕ ਪਾਂਡਿਆ ਨੇ ਇੱਕ-ਇੱਕ ਵਿਕਟ ਲਏ।