ETV Bharat / sports

ਵੈਸਟ ਇੰਡੀਜ਼ ਦੇ ਖਿਡਾਰੀਆਂ ਤੇ ਸਟਾਫ਼ ਦੀਆਂ ਤਨਖ਼ਾਹਾਂ 'ਚ ਕਟੌਤੀ - west indies cuts salaries

ਕ੍ਰਿਕਟ ਵੈਸਟ ਇੰਡੀਜ਼ ਨੇ ਸਟਾਫ਼ ਅਤੇ ਖਿਡਾਰੀਆਂ ਦੀ ਤਨਖ਼ਾਹ ਵਿੱਚ ਕਟੌਤੀ ਦਾ ਕਾਰਨ ਕੋਵਿਡ-19 ਦੌਰਾਨ ਅੰਤਰਰਾਸ਼ਟਰੀ ਕ੍ਰਿਕਟ ਗਤੀਵਿਧਿਆਂ ਦੀ ਕਮੀ ਨੂੰ ਦੱਸਿਆ ਹੈ।

ਵੈਸਟ ਇੰਡੀਜ਼ ਦੇ ਖਿਡਾਰੀਆਂ ਅਤੇ ਸਟਾਫ਼ ਦੀਆਂ ਤਨਖ਼ਾਹਾਂ 'ਚ ਕਟੌਤੀ

author img

By

Published : May 31, 2020, 6:25 AM IST

ਸੇਂਟ ਜੋਹਨਜ਼: ਕ੍ਰਿਕਟ ਵੈਸਟ ਇੰਡੀਜ਼ ਨੇ ਟਾਪੂ ਦੇ ਪਾਰ ਦੇ ਖਿਡਾਰੀਆਂ ਅਤੇ ਸਟਾਫ਼ ਦੀਆਂ ਤਨਖ਼ਾਹਾਂ ਅਤੇ ਕ੍ਰਿਕਟ ਫੰਡਿੰਗ ਨੂੰ ਅੱਧਾ ਕਰਨ ਦਾ ਫ਼ੈਸਲਾ ਕੀਤਾ ਹੈ। ਬੋਰਡ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਕਟੌਤੀ ਜੁਲਾਈ ਤੋਂ ਲਾਗੂ ਹੋ ਜਾਵੇਗੀ, ਜੋ ਕਿ 3 ਤੋਂ 6 ਮਹੀਨਿਆਂ ਦੇ ਲਈ ਹੀ ਜਾਰੀ ਰਹੇਗੀ।

ਕ੍ਰਿਕਟ ਵੈਸਟ ਇੰਡੀਜ਼ ਦੇ ਨਿਰਦੇਸ਼ਕ ਬੋਰਡ ਨੇ ਇੱਕ ਡੂੰਘੇ ਪਛਤਾਵੇ ਦੇ ਨਾਲ ਇਸ ਯੋਜਨਾ ਦੇ ਲਈ ਸਹਿਮਤੀ ਪ੍ਰਗਟਾਈ ਹੈ। ਅਸੀਂ ਆਸ ਕਰਦੇ ਹਾਂ ਕਿ ਇਲਾਕੇ ਦੀ ਕ੍ਰਿਕਟ ਕਮਿਊਨਟੀ ਵਿੱਚ ਨੌਕਰੀ ਲਈ ਜਾਂ ਠੇਕੇ ਉੱਤੇ ਕੰਮ ਲਈ ਰੱਖੇ ਲੋਕਾਂ ਲਈ ਘੱਟੋ-ਘੱਟ ਪੱਧਰ ਦੀ ਨੌਕਰੀ ਦੀ ਸੁਰੱਖਿਆ ਦੇ ਸਕੀਏ, ਜਿਸ ਨਾਲ ਕਿ ਕ੍ਰਿਕਟ ਵੈਸਟ ਇੰਡੀਜ਼ ਦਾ ਭਵਿੱਖ ਸੁਰੱਖਿਅਤ ਰਹਿ ਸਕੇ।

ਕ੍ਰਿਕਟ ਵੈਸਟ ਇੰਡੀਜ਼ ਦੇ ਸੀਈਓ ਜੌਨੀ ਗ੍ਰੇਵਜ਼ ਨੇ ਕਿਹਾ ਕਿ ਇਹ ਮਹਾਂਮਾਰੀ ਸਾਰਿਆਂ ਦੀ ਜ਼ਿੰਦਗੀ ਨੂੰ ਪ੍ਰੇਸ਼ਾਨ ਕਰ ਰਹੀ ਹੈ। ਸਾਡੇ ਜੀਵਨ ਕਾਲ ਦਾ ਸਭ ਤੋਂ ਭੈੜਾ ਸੰਕਟ ਅਤੇ ਮੌਜੂਦਾ ਸਮੇਂ, ਅਸੀਂ ਨਿਸ਼ਚਿਤ ਨਹੀਂ ਕਰ ਸਕਦੇ ਕਿ ਸਥਿਤੀ ਵਿੱਚ ਕਦੋਂ ਸੁਧਾਰ ਆਵੇਗਾ।

ਅਸੀਂ ਜਾਣਦੇ ਹਾਂ ਕਿ ਇਹ ਸਾਡੇ ਸਾਰੇ ਕੈਰੇਬੀਅਨ ਸਟਾਫ਼, ਖਿਡਾਰੀਆਂ, ਕੋਚ ਅਤੇ ਅੰਪਾਇਰਾਂ ਦੇ ਲਈ ਪ੍ਰੇਸ਼ਾਨੀ ਦਾ ਕਾਰਨ ਬਣੇਗਾ, ਪਰ ਮਾਰਚ ਦੇ ਸ਼ੁਰੂ ਹੋਣ ਤੋਂ ਬਾਅਦ ਸਾਰਿਆਂ ਨੂੰ ਪੂਰੀ ਤਨਖ਼ਾਹ ਦਿੱਤੀ ਗਈ ਹੈ। ਸਾਡੇ ਕੋਲ ਅਗਲੇ ਮਹੀਨੇ ਤੋਂ ਫ਼ੈਸਲਾਕੁੰਨ ਕਦਮ ਚੁੱਕਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.