ETV Bharat / bharat

ਪ੍ਰੇਮੀ ਨੂੰ ਮਾਰਨ ਲਈ ਚਾਕੂ ਲੈ ਕੇ ਦੌੜਿਆ ਪਿਓ, ਧੀ ਨੇ ਕਰ ਲਈ ਖੁਦਕੁਸ਼ੀ - ANDHRA PRADESH GIRL KILLED HERSELF

ਇੱਕ ਦੁਖਦਾਈ ਪ੍ਰੇਮ ਕਹਾਣੀ, ਲੜਕੀ ਦੇ ਪਿਤਾ ਨੇ ਲੜਕੇ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਲੜਕੀ ਨੇ ਖੁਦਕੁਸ਼ੀ ਕਰ ਲਈ।

ANDHRA PRADESH GIRL KILLED HERSELF
ANDHRA PRADESH GIRL KILLED HERSELF (Etv Bharat)
author img

By ETV Bharat Punjabi Team

Published : Jan 29, 2025, 5:52 PM IST

ਆਂਧਰਾ ਪ੍ਰਦੇਸ਼/ਵਾਰੰਗਲ: ਆਂਧਰਾ ਪ੍ਰਦੇਸ਼ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਪ੍ਰੇਮ ਕਹਾਣੀ ਦਾ ਦਰਦਨਾਕ ਅੰਤ ਹੋ ਗਿਆ। ਪ੍ਰੇਮੀ ਲੜਕੇ 'ਤੇ ਪ੍ਰੇਮਿਕਾ ਦੇ ਪਿਤਾ ਨੇ ਚਾਕੂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਉਹ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਵਿਚਕਾਰ ਲਟਕ ਰਿਹਾ ਹੈ। ਪਿਤਾ ਦੇ ਇਸ ਕਦਮ ਤੋਂ ਦੁਖੀ ਹੋ ਕੇ ਲੜਕੀ ਨੇ ਖੁਦਕੁਸ਼ੀ ਕਰ ਲਈ। ਇਸ ਦਿਲ ਦਹਿਲਾ ਦੇਣ ਵਾਲੀ ਇਸ ਘਟਨਾ 'ਚ ਪ੍ਰੇਮ ਕਹਾਣੀ ਦਾ ਅਜਿਹਾ ਅੰਤ ਹੋਇਆ ਕਿ ਜਿਸ ਨੂੰ ਸੁਣ ਕੇ ਇਲਾਕੇ ਵਿੱਚ ਸਨਸਨੀ ਫੈਲ ਗਈ।

ਕੀ ਹੈ ਮਾਮਲਾ : ਇਹ ਘਟਨਾ ਵਾਰੰਗਲ ਦੇ ਹਨੁਮਾਕੋਂਡਾ ਦੀ ਹੈ। ਘਟਨਾ ਮੰਗਲਵਾਰ ਸ਼ਾਮ ਦੀ ਹੈ। ਪੁਲਿਸ ਮੁਤਾਬਿਕ ਲੜਕੀ ਇੰਟਰਮੀਡੀਏਟ ਦੇ ਦੂਜੇ ਸਾਲ ਦੀ ਵਿਦਿਆਰਥਣ ਸੀ। ਲੜਕੇ ਨਾਲ ਕੁਝ ਸਮੇਂ ਤੋਂ ਰਿਸ਼ਤੇ ਵਿੱਚ ਸੀ। ਘਟਨਾ ਵਾਲੇ ਦਿਨ ਉਸ ਨੇ ਲੜਕੇ ਨੂੰ ਆਪਣੇ ਘਰ ਬੁਲਾਇਆ। ਉਸ ਦੇ ਮਾਤਾ-ਪਿਤਾ ਘਰ ਨਹੀਂ ਸਨ। ਲੜਕੀ ਦਾ ਪਿਤਾ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ। ਲੜਕੀ ਦੇ ਪਿਤਾ ਦਾ ਘਰ ਆਉਣ ਦਾ ਸਮਾਂ ਨਹੀਂ ਹੋਇਆ ਸੀ ਪਰ ਉਸ ਦਿਨ ਉਹ ਸਮੇਂ ਤੋਂ ਪਹਿਲਾਂ ਘਰ ਵਾਪਿਸ ਆ ਗਏ।

ਲੜਕੀ ਦੇ ਪਿਤਾ ਨੇ ਲੜਕੇ 'ਤੇ ਕੀਤਾ ਹਮਲਾ: ਘਰ ਆ ਕੇ ਉਸ ਨੇ ਆਪਣੀ ਲੜਕੀ ਅਤੇ ਲੜਕੇ ਨੂੰ ਅਪੱਤੀਜਨਕ ਹਾਲਤ ਵਿੱਚ ਦੇਖਿਆ, ਜਿਸ ਨੂੰ ਦੇਖ ਕੇ ਲੜਕੀ ਦਾ ਪਿਤਾ ਗੁੱਸੇ ਵਿੱਚ ਆ ਗਿਆ। ਗੁੱਸੇ ਵਿੱਚ ਆ ਕੇ ਉਸ ਨੇ ਲੜਕੇ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਉਸ ਦੀ ਗਰਦਨ 'ਤੇ ਡੂੰਘਾ ਜ਼ਖ਼ਮ ਹੋ ਗਿਆ ਪਰ ਲੜਕਾ ਭੱਜਣ ਵਿੱਚ ਕਾਮਯਾਬ ਹੋ ਗਿਆ। ਲੜਕੀ ਦੇ ਪਿਤਾ ਨੇ ਉਸ ਦਾ ਪਿੱਛਾ ਕੀਤਾ। ਇਸ ਦੌਰਾਨ ਲੜਕੀ ਕਿਸੇ ਅਣਸੁਖਾਵੀਂ ਘਟਨਾ ਦੇ ਡਰ ਕਾਰਨ ਬਹੁਤ ਘਬਰਾ ਗਈ ਅਤੇ ਉਸ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰਕੇ ਖੁਦਕੁਸ਼ੀ ਕਰ ਲਈ।

ਜਦੋਂ ਪਿਤਾ ਲੜਕੇ ਨੂੰ ਨਾ ਫੜ ਸਕਿਆ ਤਾਂ ਉਹ ਵਾਪਸ ਆਪਣੇ ਘਰ ਆ ਗਿਆ। ਵਾਪਿਸ ਆਉਣ ਉਸ ਨੇ ਦੇਖਿਆ ਕਿ ਉਸ ਦੀ ਬੇਟੀ ਦਾ ਕਮਰਾ ਅੰਦਰੋਂ ਬੰਦ ਸੀ। ਫੋਨ ਕਰਨ 'ਤੇ ਵੀ ਨਹੀਂ ਖੁੱਲ੍ਹ ਰਿਹਾ ਹੈ। ਫਿਰ ਉਸ ਦੇ ਪਿਤਾ ਨੇ ਆਸਪਾਸ ਦੇ ਲੋਕਾਂ ਨੂੰ ਬੁਲਾਇਆ। ਜਦੋਂ ਪਿਤਾ ਅਤੇ ਸਥਾਨਕ ਲੋਕਾਂ ਨੇ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਲੜਕੀ ਨੇ ਖੁਦਕੁਸ਼ੀ ਕਰ ਲਈ ਸੀ। ਉੱਥੇ ਹੀ ਹਮਲੇ 'ਚ ਵਾਲ-ਵਾਲ ਬਚੇ ਲੜਕੇ ਦਾ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। KU ਦੇ ਐਸਆਈ ਰਵਿੰਦਰ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।

"ਸਾਨੂੰ ਇਸ ਘਟਨਾ ਬਾਰੇ ਸੂਚਨਾ ਮਿਲੀ ਹੈ। ਜਿਸ ਤੋਂ ਬਾਅਦ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਅਜੇ ਤੱਕ ਕਿਸੇ ਵੀ ਧਿਰ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਜਲਦੀ ਹੀ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾਵੇਗੀ।"- ਰਵਿੰਦਰ, ਕੇ.ਯੂ.ਐਸ.ਆਈ.

ETV Bharat Logo

Copyright © 2025 Ushodaya Enterprises Pvt. Ltd., All Rights Reserved.