ਅੱਜ ਦੇ ਸਮੇਂ 'ਚ ਲੋਕ ਚਾਹ ਪੀਣਾ ਜ਼ਿਆਦਾ ਪਸੰਦ ਕਰਦੇ ਹਨ। ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਗ੍ਰੀਨ ਟੀ ਜਾਂ ਬਲੈਕ ਕੌਫ਼ੀ ਪੀਣਾ ਪਸੰਦ ਹੋਵੇਗਾ। ਕੀ ਤੁਸੀਂ ਬਲੈਕ ਕੌਫੀ ਪੀਣਾ ਪਸੰਦ ਕਰਦੇ ਹੋ? ਦੱਸ ਦੇਈਏ ਕਿ ਬਲੈਕ ਕੌਫੀ ਗਰਮ ਪੀਣ ਵਾਲੇ ਪਦਾਰਥਾਂ ਵਿੱਚੋਂ ਇੱਕ ਹੈ। ਬਲੈਕ ਕੌਫੀ ਨੂੰ ਐਂਟੀਆਕਸੀਡੈਂਟਸ ਦਾ ਪਾਵਰਹਾਊਸ ਕਿਹਾ ਜਾਂਦਾ ਹੈ। ਕੌਫੀ ਤਣਾਅ ਮੁਕਤੀ ਦਾ ਕੰਮ ਵੀ ਕਰਦੀ ਹੈ। ਇਸ ਕਾਰਨ ਕਈ ਲੋਕ ਚਾਹ ਦੀ ਜਗ੍ਹਾਂ ਬਲੈਕ ਕੌਫ਼ੀ ਪੀਣਾ ਪਸੰਦ ਕਰਦੇ ਹਨ।
ਸ਼ੂਗਰ ਦੀ ਬਿਮਾਰੀ ਕੀ ਹੈ?
ਸ਼ੂਗਰ ਇੱਕ ਲੰਬੀ ਮਿਆਦ ਦੀ ਬਿਮਾਰੀ ਹੈ। ਇਹ ਬਿਮਾਰੀ ਜੀਵਨ ਭਰ ਨਾਲ ਰਹਿੰਦੀ ਹੈ। ਅਜਿਹੇ 'ਚ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੇ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ 'ਚ ਬਦਲਾਅ ਕਰਨ ਦੀ ਲੋੜ ਹੁੰਦੀ ਹੈ। ਜੇਕਰ ਸ਼ੂਗਰ ਦੇ ਮਰੀਜ਼ ਅਜਿਹਾ ਨਹੀਂ ਕਰਦੇ ਤਾਂ ਇਹ ਬਿਮਾਰੀ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇੱਥੋਂ ਤੱਕ ਕਿ ਬਲੱਡ ਸ਼ੂਗਰ ਕੰਟਰੋਲ ਨਾ ਹੋਣ ਕਾਰਨ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।
ਕਿਹੜੇ ਲੋਕਾਂ ਨੂੰ ਹੁੰਦੀ ਸ਼ੂਗਰ ਦੀ ਬਿਮਾਰੀ?
ਸ਼ੂਗਰ ਇੱਕ ਅਜਿਹੀ ਸਮੱਸਿਆ ਹੈ ਜੋ ਉਮਰ ਦੀ ਪਰਵਾਹ ਕੀਤੇ ਬਿਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਇੱਕ ਵਾਰ ਤੁਹਾਨੂੰ ਸ਼ੂਗਰ ਹੋ ਜਾਵੇ, ਤਾਂ ਤੁਹਾਨੂੰ ਸਾਰੀ ਉਮਰ ਦਵਾਈਆਂ ਦੇ ਸਹਾਰੇ ਰਹਿਣਾ ਪੈਂਦਾ ਹੈ। ਇਸ ਤੋਂ ਇਲਾਵਾ, ਸ਼ੂਗਰ ਦੇ ਮਰੀਜ਼ਾਂ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਉਹ ਕੀ ਅਤੇ ਕਿੰਨਾ ਖਾਂਦੇ-ਪੀਂਦੇ ਹਨ। ਇਸ ਕ੍ਰਮ ਵਿੱਚ ਉਨ੍ਹਾਂ ਨੂੰ ਰੋਜ਼ਾਨਾ ਚਾਹ ਅਤੇ ਕੌਫੀ ਦਾ ਸੇਵਨ ਘੱਟ ਤੋਂ ਘੱਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਕੀ ਬਲੈਕ ਕੌਫ਼ੀ ਸ਼ੂਗਰ ਦੇ ਮਰੀਜ਼ਾਂ ਲਈ ਚੰਗੀ ਹੈ?
ਜੇਕਰ ਤੁਸੀਂ ਸਵੇਰੇ ਇੱਕ ਕੱਪ ਕੌਫੀ ਪੀਂਦੇ ਹੋ ਤਾਂ ਤੁਸੀਂ ਦਿਨ ਭਰ ਐਕਟਿਵ ਰਹਿ ਸਕਦੇ ਹੋ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਥੱਕਿਆ ਹੋਇਆ ਹੈ ਤਾਂ ਕੌਫੀ ਪੀਣ ਨਾਲ ਆਰਾਮ ਮਿਲ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਕੱਲ ਬਲੈਕ ਕੌਫੀ ਪੀਣ ਵਾਲੇ ਲੋਕਾਂ ਦੀ ਗਿਣਤੀ ਆਮ ਕੌਫੀ ਪੀਣ ਵਾਲੇ ਲੋਕਾਂ ਦੇ ਮੁਕਾਬਲੇ ਵੱਧ ਰਹੀ ਹੈ, ਕਿਉਂਕਿ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸ਼ੂਗਰ ਦੇ ਮਰੀਜ਼ਾਂ ਲਈ ਚੰਗੀ ਹੈ।
ਅਧਿਐਨ 'ਚ ਕੀ ਆਇਆ ਸਾਹਮਣੇ?
ਇੱਕ ਅਧਿਐਨ ਨੇ ਦਿਖਾਇਆ ਹੈ ਕਿ ਬਲੈਕ ਕੌਫੀ ਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਲਈ ਦੁੱਧ ਦੇ ਨਾਲ ਕੌਫੀ ਨਾਲੋਂ ਵਧੇਰੇ ਫਾਇਦੇਮੰਦ ਹੁੰਦਾ ਹੈ, ਕਿਉਂਕਿ ਬਲੈਕ ਕੌਫੀ ਵਿੱਚ ਕੈਲੋਰੀ ਅਤੇ ਕਾਰਬੋਹਾਈਡ੍ਰੇਟ ਨਹੀਂ ਹੁੰਦੇ ਅਤੇ ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੁੰਦੇ ਹਨ। ਬਲੈਕ ਕੌਫੀ ਦੇ ਸੇਵਨ ਨਾਲ ਬਲੱਡ ਸ਼ੂਗਰ ਦਾ ਪੱਧਰ ਘੱਟ ਜਾਂਦਾ ਹੈ।
ਕਿੰਨੀ ਵਾਰ ਬਲੈਕ ਕੌਫ਼ੀ ਪੀਣੀ ਚਾਹੀਦੀ?
ਬਹੁਤ ਸਾਰੇ ਅਧਿਐਨਾਂ ਨੇ ਦਿਖਾਇਆ ਹੈ ਕਿ ਬਲੈਕ ਕੌਫੀ ਦਾ ਨਿਯਮਤ ਸੇਵਨ ਟਾਈਪ 2 ਡਾਇਬਟੀਜ਼ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੀ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਇਹ ਪਾਇਆ ਗਿਆ ਹੈ ਕਿ ਦਿਨ ਵਿੱਚ 3 ਜਾਂ ਇਸ ਤੋਂ ਵੱਧ ਵਾਰ ਬਲੈਕ ਕੌਫੀ ਪੀਣ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਖੋਜ 3,497 ਪ੍ਰੀ-ਡਾਇਬੀਟਿਕ ਮਰੀਜ਼ਾਂ 'ਤੇ ਕੀਤੀ ਗਈ। ਹਾਲਾਂਕਿ, ਖੋਜਕਾਰਾਂ ਦਾ ਕਹਿਣਾ ਹੈ ਕਿ ਬਿਨ੍ਹਾਂ ਕਰੀਮ ਜਾਂ ਖੰਡ ਮਿਲਾ ਕੇ ਬਲੈਕ ਕੌਫੀ ਪੀਣ ਨਾਲ ਸ਼ੂਗਰ ਲੈਵਲ ਨੂੰ ਘੱਟ ਕੀਤਾ ਜਾ ਸਕਦਾ ਹੈ। ਪਰ ਇਸ ਨੂੰ ਪੀਣ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਨਾਲ ਸਲਾਹ ਕਰਨਾ ਬਿਹਤਰ ਹੈ। ਕਿਹਾ ਜਾ ਰਿਹਾ ਹੈ ਕਿ ਇਸ 'ਤੇ ਅਜੇ ਹੋਰ ਖੋਜ ਦੀ ਲੋੜ ਹੈ।
ਬਲੈਕ ਕੌਫੀ ਦੇ ਹੋਰ ਫਾਇਦੇ
ਭਾਰ ਘਟਾਉਣ ਲਈ ਫਾਇਦੇਮੰਦ: ਮਾਹਿਰਾਂ ਦਾ ਕਹਿਣਾ ਹੈ ਕਿ ਬਲੈਕ ਕੌਫੀ ਭਾਰ ਘਟਾਉਣ 'ਚ ਮਦਦ ਕਰਦੀ ਹੈ। ਕੌਫੀ ਵਿੱਚ ਮੌਜੂਦ ਕੈਫੀਨ ਨਾ ਸਿਰਫ਼ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ ਬਲਕਿ ਦਿਨ ਭਰ ਜ਼ਿਆਦਾ ਕੈਲੋਰੀ ਬਰਨ ਕਰਨ ਵਿੱਚ ਵੀ ਤੁਹਾਡੀ ਮਦਦ ਕਰਦੀ ਹੈ।
ਜਿਗਰ ਦੀ ਸਿਹਤ: ਕੁਝ ਖੋਜਾਂ ਨੇ ਦਿਖਾਇਆ ਹੈ ਕਿ ਹਰ ਰੋਜ਼ ਸਵੇਰੇ ਬਲੈਕ ਕੌਫੀ ਪੀਣ ਨਾਲ ਸਿਰੋਸਿਸ ਅਤੇ ਜਿਗਰ ਦੇ ਕੈਂਸਰ ਵਰਗੀਆਂ ਜਿਗਰ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਮਾਨਸਿਕ ਸ਼ਾਂਤੀ: ਬਲੈਕ ਕੌਫੀ 'ਚ ਮੌਜੂਦ ਕੈਫੀਨ ਦਿਮਾਗ ਨੂੰ ਕੁਦਰਤੀ ਆਰਾਮ ਦਿੰਦੀ ਹੈ। ਐਡੀਨੋਸਾਈਨ ਦਿਮਾਗੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਨਿਊਰੋਟ੍ਰਾਂਸਮੀਟਰਾਂ ਨੂੰ ਰੋਕਦਾ ਹੈ ਅਤੇ ਡੋਪਾਮਾਈਨ ਅਤੇ ਨੋਰੇਪਾਈਨਫ੍ਰਾਈਨ ਵਰਗੇ ਮਹਿਸੂਸ ਕਰਨ ਵਾਲੇ ਨਿਊਰੋਟ੍ਰਾਂਸਮੀਟਰਾਂ ਨੂੰ ਜਾਰੀ ਕਰਦਾ ਹੈ, ਜੋ ਤੁਹਾਡੇ ਮੂਡ ਨੂੰ ਬਿਹਤਰ ਬਣਾਉਣ, ਫੋਕਸ ਵਧਾਉਣ ਅਤੇ ਤੁਹਾਡੇ ਦਿਮਾਗ ਨੂੰ ਵਧੇਰੇ ਕਿਰਿਆਸ਼ੀਲ ਬਣਾਉਣ ਵਿੱਚ ਮਦਦ ਕਰਦੇ ਹਨ।
ਦਿਲ ਦੀ ਸਿਹਤ: ਬਲੈਕ ਕੌਫੀ ਵਿੱਚ ਕਲੋਰੋਜਨਿਕ ਐਸਿਡ ਅਤੇ ਮੇਲਾਨੋਇਡਿਨ ਵਰਗੇ ਐਂਟੀਆਕਸੀਡੈਂਟਸ ਸਰੀਰ ਵਿੱਚ ਹਾਨੀਕਾਰਕ ਫ੍ਰੀ ਰੈਡੀਕਲਸ ਨੂੰ ਬੇਅਸਰ ਕਰਨ ਵਿੱਚ ਮਦਦ ਕਰਦੇ ਹਨ। ਇਸ ਨਾਲ ਕੈਂਸਰ ਅਤੇ ਦਿਲ ਦੀ ਬਿਮਾਰੀ ਵਰਗੀਆਂ ਪੁਰਾਣੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਕਿਹਾ ਜਾਂਦਾ ਹੈ ਕਿ ਇਹ ਨਸਾਂ ਨਾਲ ਸਬੰਧਤ ਬਿਮਾਰੀਆਂ ਤੋਂ ਰਾਹਤ ਦਿਵਾਉਂਦਾ ਹੈ ਅਤੇ ਅਲਜ਼ਾਈਮਰ ਅਤੇ ਪਾਰਕਿੰਸਨ ਰੋਗ ਤੋਂ ਬਚਾਉਂਦਾ ਹੈ।
ਇਹ ਵੀ ਪੜ੍ਹੋ:-