ਨਵੀਂ ਦਿੱਲੀ: ਸਾਊਦੀ ਅਰਬ ਦੇ ਪੱਛਮੀ ਖੇਤਰ 'ਚ ਜੀਜ਼ਾਨ ਨੇੜੇ ਇੱਕ ਸੜਕ ਹਾਦਸੇ 'ਚ 9 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਜੇਦਾਹ ਸਥਿਤ ਭਾਰਤੀ ਵਣਜ ਸਫ਼ਾਰਤਖਾਨੇ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਪੂਰੀ ਮਦਦ ਦਾ ਭਰੋਸਾ ਦਿੱਤਾ ਅਤੇ ਇਹ ਵੀ ਕਿਹਾ ਹੈ ਕਿ ਉਹ ਸਥਾਨਕ ਅਧਿਕਾਰੀਆਂ ਅਤੇ ਪਰਿਵਾਰਾਂ ਦੇ ਸੰਪਰਕ ਵਿੱਚ ਹੈ।
We deeply mourn the tragic loss of 9 Indian nationals in a road accident, near Jizan, in the Western Region of the Kingdom of Saudi Arabia. Our heartfelt condolences to the families affected. The Consulate General of India in Jeddah is providing full support and is in touch with…
— India in Jeddah (@CGIJeddah) January 29, 2025
ਜੇਦਾਹ ਸਥਿਤ ਭਾਰਤੀ ਵਣਜ ਦੂਤਘਰ ਨੇ ਐਕਸ 'ਤੇ ਕਿਹਾ, "ਅਸੀਂ ਸਾਊਦੀ ਅਰਬ ਦੇ ਪੱਛਮੀ ਖੇਤਰ ਵਿਚ ਜੀਜ਼ਾਨ ਨੇੜੇ ਇੱਕ ਸੜਕ ਹਾਦਸੇ ਵਿੱਚ ਨੌਂ ਭਾਰਤੀ ਨਾਗਰਿਕਾਂ ਦੀ ਦੁਖਦਾਈ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹਾਂ।" ਸਫ਼ਾਰਤਖਾਨੇ ਨੇ ਕਿਹਾ ਕਿ ਕੌਂਸਲੇਟ ਪੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਅਤੇ ਅਧਿਕਾਰੀਆਂ ਅਤੇ ਪਰਿਵਾਰਾਂ ਦੇ ਸੰਪਰਕ ਵਿੱਚ ਹੈ। ਦੂਤਾਵਾਸ ਨੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਵੀ ਕਾਮਨਾ ਕੀਤੀ ਹੈ ਅਤੇ ਪੁੱਛਗਿੱਛ ਲਈ ਇੱਕ ਹੈਲਪਲਾਈਨ ਸਥਾਪਿਤ ਕੀਤੀ ਹੈ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਬਿਆਨ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਾਊਦੀ ਅਰਬ 'ਚ ਸੜਕ ਹਾਦਸੇ 'ਚ 9 ਭਾਰਤੀ ਨਾਗਰਿਕਾਂ ਦੀ ਦਰਦਨਾਕ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਪੂਰੀ ਮਦਦ ਦਾ ਭਰੋਸਾ ਵੀ ਦਿੱਤਾ।
Grieved to learn of this accident and the loss of lives. Spoke with our Consul General in Jeddah, who is in touch with the concerned families. He is extending fullest support in this tragic situation. https://t.co/MHmntScjOT
— Dr. S. Jaishankar (@DrSJaishankar) January 29, 2025
ਵਿਦੇਸ਼ ਮੰਤਰੀ ਜੈਸ਼ੰਕਰ ਨੇ ਐਕਸ 'ਤੇ ਲਿਖਿਆ, "ਇਸ ਹਾਦਸੇ ਅਤੇ ਜਾਨ-ਮਾਲ ਦੇ ਨੁਕਸਾਨ ਬਾਰੇ ਜਾਣ ਕੇ ਦੁਖੀ ਹਾਂ। ਜੇਦਾਹ ਵਿੱਚ ਸਾਡੇ ਕੌਂਸਲੇਟ ਜਨਰਲ ਨਾਲ ਗੱਲ ਕੀਤੀ, ਜੋ ਸਬੰਧਿਤ ਪਰਿਵਾਰਾਂ ਦੇ ਸੰਪਰਕ ਵਿੱਚ ਹਨ। ਉਹ ਇਸ ਦੁਖਦਾਈ ਸਥਿਤੀ ਵਿੱਚ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ।
- 176 ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਲੱਗੀ ਅੱਗ, ਜਾਣੋ ਕਿਵੇਂ ਬਚੀਆਂ ਜਾਨਾਂ
- 200 ਕੰਪਨੀਆਂ ਨੇ ਸ਼ੁਰੂ ਕੀਤਾ 4 ਦਿਨ ਦਾ ਕੰਮਕਾਜੀ ਹਫ਼ਤਾ, ਕਰਮਚਾਰੀਆਂ ਨੂੰ ਤਿੰਨ ਦਿਨ ਦੀ ਮਿਲੇਗੀ ਛੁੱਟੀ
- ਟਰੰਪ ਦੀ ਗਾਜ਼ਾ ਤੋਂ ਫਲਸਤੀਨੀਆਂ ਨੂੰ ਕੱਢਣ ਸਬੰਧੀ ਯੋਜਨਾ, ਜਾਰਡਨ ਅਤੇ ਮਿਸਰ ਨਾਲ ਕੀਤੀ ਗੱਲ
- ਲੇਬਨਾਨ: ਇਜ਼ਰਾਇਲੀ ਫੌਜ ਨੇ ਆਪਣੇ ਘਰਾਂ ਨੂੰ ਪਰਤਣ ਦੀ ਕੋਸ਼ਿਸ਼ ਕਰ ਰਹੇ ਲੋਕਾਂ 'ਤੇ ਕੀਤੀ ਗੋਲੀਬਾਰੀ, 15 ਦੀ ਮੌਤ, 83 ਜ਼ਖਮੀ