ਮੁੰਬਈ: ਆਈਸੀਸੀ ਨੇ ਤਿਮਾਹੀ ਮੀਟਿੰਗ ਵਿੱਚ ਬੀਸੀਸੀਆਈ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਟੀ-20 ਵਿਸ਼ਵ ਕੱਪ 2021 ਅਤੇ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਕਰਨੀ ਹੈ ਤਾਂ ਉਸ ਨੂੰ ਕਰ ਵਿੱਚ ਛੂਟ ਦਿੱਤੀ ਜਾਵੇ। ਜੇ ਬੀਸੀਸੀਆਈ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਮੇਜ਼ਬਾਨੀ ਛੱਡਣੀ ਪੈ ਸਕਦੀ ਹੈ।
ਹਾਲਾਂਕਿ ਆਈਸੀਸੀ ਵੱਲੋਂ ਦਿੱਤੀ ਗਈ ਇਸ ਚੇਤਾਵਨੀ ਦਾ ਬੀਸੀਸੀਆਈ 'ਤੇ ਕੋਈ ਅਸਰ ਨਹੀਂ ਹੋਇਆ। ਉਸ ਨੇ ਕਿਹਾ ਕਿ ਆਈਸੀਸੀ ਚਾਹੇ ਤਾਂ ਵਿਸ਼ਵ ਕੱਪ ਤੋਂ ਭਾਰਤ ਨੂੰ ਬਾਹਰ ਕਰ ਸਕਦੀ ਹੈ।
ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਈਸੀਸੀ ਚਾਹੇ ਤਾਂ ਭਾਰਤ ਤੋਂ ਵਿਸ਼ਵ ਕੱਪ ਦੀ ਮੇਜ਼ਬਾਨੀ ਖੋਹ ਸਕਦਾ ਹੈ ਕਿਉਂਕਿ ਇਸ ਦੇ ਲਈ ਸਰਕਾਰ ਦੀ ਮੰਨਜ਼ੂਰੀ ਦੀ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ ਦੇ ਬਾਹਰੀ ਦਬਾਅ ਇਸ ਵਿੱਚ ਕੋਈ ਮਦਦ ਨਹੀਂ ਕਰ ਸਕਦੇ।
ਅਧਿਕਾਰੀ ਨੇ ਕਿਹਾ ਕਿ ਜੇ ਆਈਸੀਸੀ ਉਨ੍ਹਾਂ ਨੂੰ ਟੂਰਨਾਮੈਂਟ ਤੋਂ ਬਾਹਰ ਕਰਦੀ ਹੈ ਤਾਂ ਕੋਈ ਗੱਲ ਨਹੀਂ, ਫ਼ਿਰ ਬੀਸੀਸੀਆਈ ਆਪਣਾ ਰੈਵਿਨਿਊ ਵੀ ਵਾਪਸ ਲੈ ਲਵੇਗਾ ਤੇ ਫ਼ਿਰ ਵੇਖਦੇ ਹਾਂ ਕਿ ਕਿਸ ਦਾ ਨੁਕਸਾਨ ਹੁੰਦਾ ਹੈ।
ਉਨ੍ਹਾਂ ਉਦਾਹਰਣ ਦੇ ਤੌਰ 'ਤੇ ਕਿਹਾ ਕਿ ਕ੍ਰਿਕਟ ਆਸਟ੍ਰੇਲੀਆ ਨੂੰ ਸਿਰਫ਼ ਕਰ ਵਿੱਚ ਛੋਟ ਹਾਸਲ ਕਰਨ ਦੀ ਕੋਸ਼ਿਸ਼ ਵਾਸਤੇ ਕਿਹਾ ਜਾਂਦਾ ਹੈ ਪਰ ਬੀਸੀਸੀਆਈ ਨੂੰ ਇਸ ਬਾਰੇ ਨਿਸ਼ਚਿਤ ਕਰਨ ਨੂੰ ਕਿਹਾ ਜਾਂਦਾ ਹੈ ਕਿ ਉਹ ਕਰ ਵਿੱਚ ਛੋਟ ਹਾਸਲ ਕਰੇ।
ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਕਿ ਬੀਸੀਸੀਆਈ ਇਸ 'ਤੇ ਰਾਜ਼ੀ ਹੋ ਜਾਵੇ। ਇੱਕ ਪਾਸੇ ਤਾਂ ਆਈਸੀਸੀ ਦਾ ਮਕਸਦ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ ਤੇ ਦੂਜੇ ਪਾਸੇ ਉਹ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।
![undefined](https://s3.amazonaws.com/saranyu-test/etv-bharath-assests/images/ad.png)