ਸਿਡਨੀ : ਕੋਰੋਨਾ ਵਾਇਰਸ ਦਾ ਕਹਿਰ ਪੂਰੇ ਵਿਸ਼ਵ ਵਿੱਚ ਜਾਰੀ ਹੈ। ਇਸ ਦੇ ਕਾਰਨ ਕਈ ਖੇਡਾਂ ਦੇ ਮੁਕਾਬਲੇ ਰੋਕੇ ਜਾ ਚੁੱਕੇ ਹਨ ਅਤੇ ਕਈ ਖਿਡਾਰੀ ਬਿਨਾਂ ਦਰਸ਼ਕਾਂ ਦੀ ਮੌਜੂਦਗੀ ਵਿੱਚ ਖੇਡਣ ਨੂੰ ਮਜ਼ਬੂਰ ਹਨ। ਕੁੱਲ ਮਿਲਾ ਕੇ ਕੋਰੋਨਾ ਦੇ ਕਾਰਨ ਖੇਡਾਂ ਦੇ ਲਈ ਇਹ ਸਾਲ ਮੁਸ਼ਕਿਲਾਂ ਭਰਿਆ ਬਣ ਗਿਆ ਹੈ।
ਭਾਰਤ ਅਤੇ ਦੱਖਣੀ ਅਫ਼ਰੀਕਾ ਦੀ ਲੜੀ ਤੋਂ ਬਾਅਦ ਹੁਣ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਇੱਕ ਰੋਜ਼ਾ ਅਤੇ ਟੀ-20 ਲੜੀ ਵੀ ਰੱਦ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਸਿਡਨੀ ਦੇ ਖਾਲੀ ਸਟੇਡਿਅਮ ਵਿੱਚ ਹੋਏ ਪਹਿਲੇ ਮੈਚ ਵਿੱਚ ਆਸਟ੍ਰੇਲੀਆ ਨੇ 71 ਦੌੜਾਂ ਨਾਲ ਜਿੱਤ ਦਰਜ ਕਰ ਕੇ ਲੜੀ ਰੱਦ ਹੋਣ ਦੇ ਨਾਲ ਹੀ ਕੀਵੀ ਟੀਮ ਆਪਣੇ ਦੇਸ਼ ਵਾਪਸ ਆ ਗਈ।
-
JUST IN: The #AUSvNZ ODI series and Australia's upcoming tour of NZ have both been postponed. More to come. pic.twitter.com/19NCqj4OHF
— cricket.com.au (@cricketcomau) March 14, 2020 ." class="align-text-top noRightClick twitterSection" data="
.">JUST IN: The #AUSvNZ ODI series and Australia's upcoming tour of NZ have both been postponed. More to come. pic.twitter.com/19NCqj4OHF
— cricket.com.au (@cricketcomau) March 14, 2020
.JUST IN: The #AUSvNZ ODI series and Australia's upcoming tour of NZ have both been postponed. More to come. pic.twitter.com/19NCqj4OHF
— cricket.com.au (@cricketcomau) March 14, 2020
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਲਾਕੀ ਫਰਗਿਉਸਨ ਦਾ ਸ਼ੁੱਕਰਵਾਰ ਨੂੰ ਸਿਡਨੀ ਕ੍ਰਿਕਟ ਗਰਾਉਂਡ ਉੱਤੇ ਖੇਡੇ ਗਏ ਆਸਟ੍ਰੇਲੀਆ ਵਿਰੁੱਧ ਪਹਿਲੇ ਇੱਕ ਰੋਜ਼ਾ ਮੈਚ ਤੋਂ ਬਾਅਦ ਕੋਰੋਨਾ ਵਾਇਰਸ ਟੈਸਟ ਕਰਵਾਇਆ ਗਿਆ ਹੈ। ਫ਼ਰਗਸਨ ਦੀਆਂ ਹਾਲੇ ਰਿਪੋਰਟਾਂ ਨਹੀਂ ਆਈਆਂ ਹਨ ਅਤੇ ਫ਼ਿਲਹਾਲ ਉਸ ਨੂੰ ਟੀਮ ਤੋਂ ਵੱਖ ਕਰ ਦਿੱਤਾ ਗਿਆ ਹੈ। ਮੈਚ ਤੋਂ ਬਾਅਦ ਫ਼ਰਗਸਨ ਨੂੰ ਗਲੇ ਦੇ ਦਰਦ ਅਤੇ ਖ਼ੁਸ਼ਕੀ ਦੀ ਸ਼ਿਕਾਇਤ ਹੋਈ ਜਿਸ ਤੋਂ ਬਾਅਦ ਉਨ੍ਹਾਂ ਦਾ ਇਹ ਟੈਸਟ ਕਰਵਾਇਆ ਗਿਆ ਹੈ।
![australia vs new zealand odis and subsequent t20 is suspended due to coronavirus](https://etvbharatimages.akamaized.net/etvbharat/prod-images/6405819_furgeson.jpg)
IPL ਵੀ ਹੋਇਆ ਰੱਦ
ਬੀਸੀਸੀਆਈ ਨੇ ਇੰਡੀਅਨ ਪ੍ਰੀਮਿਅਰ ਲੀਗ (IPL) ਦੇ ਆਗ਼ਾਮੀ ਸੀਜ਼ਨ ਨੂੰ 15 ਅਪ੍ਰੈਲ ਤੱਕ ਦੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਟੂਰਨਾਮੈਂਟ 29 ਮਾਰਚ ਨੂੰ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਇਸ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਹੁਣ ਇਸ ਦੀ ਸ਼ੁਰੂਆਤ 15 ਅਪ੍ਰੈਲ ਤੋਂ ਹੋਵੇਗੀ।
![australia vs new zealand odis and subsequent t20 is suspended due to coronavirus](https://etvbharatimages.akamaized.net/etvbharat/prod-images/6405819_cro.jpg)