ਕੈਨਬਰਾ: ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਮੈਨੂਕਾ ਓਵਲ ਵਿਖੇ ਸ਼ੁਰੂ ਹੋਈ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਦਾ ਅੱਜ ਪਹਿਲੇ ਮੈਚ ਦਾ ਟੌਸ ਕੀਤਾ ਗਿਆ। ਆਸਟ੍ਰੇਲੀਆ ਨੇ ਇਹ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਵਿਰਾਟ ਕੋਹਲੀ ਦੀ ਟੀਮ ਅੱਜ ਪਹਿਲਾਂ ਬੱਲੇਬਾਜ਼ੀ ਕਰੇਗੀ। ਅੱਜ ਅੰਤਰ ਰਾਸ਼ਟਰੀ ਟੀ -20 ਵਿੱਚ ਟੀ ਨਟਰਾਜਨ ਦਾ ਡੈਬਿਊ ਵੀ ਹੋਵੇਗਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦੋਹਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਗਈ ਸੀ, ਜਿਸ ਨੂੰ ਆਸਟ੍ਰੇਲੀਆ ਨੇ 2-1 ਨਾਲ ਜਿੱਤ ਲਿਆ ਸੀ। ਅੱਜ ਭਾਰਤੀ ਟੀਮ ਉਸ ਸੀਰੀਜ਼ ਵਿੱਚ ਹੋਈ ਹਾਰ ਦਾ ਬਦਲਾ ਲੈਣਾ ਚਾਹੇਗੀ ਤੇ ਪਹਿਲਾ ਮੈਚ ਜਿੱਤ ਕੇ ਆਤਮ ਵਿਸ਼ਵਾਸ ਹਾਸਲ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆਈ ਟੀਮ ਵਨਡੇ ਸੀਰੀਜ਼ ਦੇ ਆਪਣੇ ਆਖਰੀ ਮੈਚ 'ਚ ਹਾਰਨ ਦੀ ਸੱਟ ਨੂੰ ਭੁੱਲਣਾ ਚਾਹੁੰਦੀ ਹੈ ਅਤੇ ਇਸ ਨੂੰ ਅੱਜ ਇੱਕ ਕੜਾ ਮੁਕਾਬਲਾ ਦੇਣਾ ਚਾਹੇਗੀ।
ਤੁਹਾਨੂੰ ਦੱਸ ਦਈਏ ਕਿ ਇਸ ਮੈਦਾਨ ਵਿੱਚ ਅੱਜ ਤੱਕ ਸਿਰਫ ਇੱਕ ਹੀ ਟੀ-20 ਅੰਤਰ ਰਾਸ਼ਟਰੀ ਮੈਚ ਖੇਡਿਆ ਗਿਆ ਹੈ। ਇਹ ਮੈਚ ਪਿਛਲੇ ਸਾਲ ਆਸਟ੍ਰੇਲੀਆ ਤੇ ਪਾਕਿਸਤਾਨ ਦੇ ਵਿਚਾਲੇ ਹੋਇਆ ਸੀ, ਜੋ ਆਸਟ੍ਰੇਲੀਆ ਨੇ ਜਿੱਤਾ ਸੀ। ਪਹਿਲਾਂ ਬੱਲੇਬਾਜੀ ਕਰ ਪਾਕਿਸਤਾਨ ਨੇ ਆਸਟ੍ਰੇਲੀਆ ਦੇ ਸਾਹਮਣੇ 151 ਦੌੜਾਂ ਦਾ ਟਿੱਚਾ ਰੱਖਿਆ ਸੀ।
ਅੱਜ ਦੇ ਮੈਚ ਦੇ ਖਿਡਾਰੀ :
ਭਾਰਤ - ਸ਼ਿਖਰ ਧਵਨ, ਕੇ. ਐਲ ਰਾਹੁਲ (w), ਵਿਰਾਟ ਕੋਹਲੀ(c), ਮਨੀਸ਼ ਪਾਂਡੇ, ਸੰਜੂ ਸੈਮਸਨ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਦੀਪਕ ਚਾਹਰ, ਮੁਹੰਮਦ ਸ਼ਮੀ, ਟੀ ਨਟਰਾਜਨ।
ਆਸਟ੍ਰੇਲੀਆ- ਐਰੋਨ ਫਿੰਚ, ਡੀ. ਅਰਸੀ ਸ਼ੌਰਟ, ਮੈਥਿਊ ਵੇਡ( W), ਸਟੀਵ ਸਮਿਥ, ਗਲੇਨ ਮੈਕਸਵੈਲ, ਮੋਇਸਜ਼ ਹੈਨਰੀਕਸ, ਸੀਨ ਐਬੋਟ, ਮਿਸ਼ੇਲ ਸਟਾਰਕ, ਮਿਸ਼ੇਲ ਸਵੈਪਸਨ, ਐਡਮ ਜੰਪਾ, ਜੋਸ਼ ਹੇਜ਼ਲਵੁੱਡ।