ਨਵੀਂ ਦਿੱਲੀ: ਭਾਰਤੀ ਅੰਡਰ-19 ਵਿਸ਼ਪ ਕੱਪ ਦੀ ਟੀਮ ਦੇ ਲਈ ਚੁਣੇ ਗਏ ਜੋਧਪੁਰ ਜ਼ਿਲ੍ਹੇ ਦੇ ਬਿਰਾਮੀ ਦੇ ਕ੍ਰਿਕੇਟਰ ਰਵੀ ਬਿਸ਼ਨੋਈ ਨੂੰ ਵੀਰਵਾਰ ਨੂੰ ਆਈਪੀਐਲ ਦੀ ਨਿਲਾਮੀ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ 2 ਕਰੋੜ ਦੀ ਬੋਲੀ ਲਾ ਕੇ ਖ਼ਰੀਦ ਲਿਆ ਹੈ।
ਹੋਰ ਪੜ੍ਹੋ: ਮੁੰਬਈ ਟੀ20 : ਭਾਰਤ ਨੇ ਤੀਸਰੇ ਟੀ20 ਮੈਚ ਵਿੱਚ ਵਿੰਡੀਜ਼ ਨੂੰ ਦਰੜ ਕੇ ਲੜੀ ਕੀਤੀ ਆਪਣੇ ਨਾਂਅ
ਘਰ 'ਚ ਖ਼ੁਸ਼ੀ ਦਾ ਮਾਹੌਲ
ਰਵੀ ਵੀਰਵਾਰ ਨੂੰ ਜੋਧਪੁਰ ਤੋਂ ਮੁੰਬਈ ਦੇ ਲਈ ਫਲਾਇਟ ਤੋਂ ਰਵਾਨਾ ਹੋਏ ਸੀ। ਉਨ੍ਹਾਂ ਨੂੰ ਮੁੰਬਈ ਪਹੁੰਚਦਿਆਂ ਹੀ ਕਿੰਗਜ਼ ਇਲੈਵਨ ਪੰਜਾਬ ਵੱਲੋਂ ਉਨ੍ਹਾਂ ਦੇ ਖ਼ਰੀਦੇ ਜਾਣ ਦੀ ਸੂਚਨਾ ਮਿਲੀ, ਜਿਸ ਨੂੰ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਸਾਂਝਾ ਕੀਤਾ। ਇਸ ਤੋਂ ਬਾਅਦ ਰਵੀ ਦੇ ਪਿੰਡ ਬਿਰਾਮੀ ਦੇ ਘਰ ਖ਼ੁਸ਼ੀ ਦਾ ਮਾਹੌਲ ਹੋ ਗਿਆ।
ਇਸ ਦੇ ਨਾਲ ਹੀ ਰਵੀ ਦੀ ਮਾਂ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਕ੍ਰਿਕੇਟ ਖੇਡਣ ਦੇ ਸ਼ੌਕੀਨ ਸੀ। ਜੈਪੁਰ ਖੇਡਣ ਤੋਂ ਬਾਅਦ ਵੀ ਉਹ ਆਪਣੇ ਮੁੱਹਲੇ ਦੀ ਕਲੋਨੀ ਦੇ ਗਰਾਊਂਡ ਵਿੱਚ ਖੇਡਦਾ ਰਹਿੰਦਾ ਸੀ ਤੇ ਬਾਅਦ ਵਿੱਚ ਮੁੰਬਈ ਖੇਡਣ ਦੇ ਲਈ ਚੱਲਾ ਗਿਆ।
ਹੋਰ ਪੜ੍ਹੋ: ਟੋਕਿਓ ਉਲੰਪਿਕ ਦੇ ਮੈਰਾਥਨ ਕੋਰਸ ਦਾ ਹੋਇਆ ਉਦਘਾਟਨ
ਇਸ ਦੇ ਨਾਲ ਹੀ ਰਵੀ ਦੇ ਕੋਚ ਨੇ ਦੱਸਿਆ ਕਿ ਰਵੀ ਤੇਜ਼ ਗੇਂਦਬਾਜ਼ ਬਣਨਾ ਚਾਹੁੰਦੇ ਸਨ। ਪਰ ਰਵੀ ਵਿੱਚ ਇੱਕ ਸਪੀਨਰ ਬਣਨ ਦੀਆਂ ਸਾਰੀਆਂ ਖ਼ੂਬੀਆਂ ਸਨ, ਜਿਸ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਲੇਗ ਸਪਿਨ ਵਿੱਚ ਵਿਸ਼ੇਸ਼ ਕਰਕੇ ਗੁਗਲੀ ਤੇ ਫਿਲਪਰ ਵਿੱਚ ਮਹਾਰਤ ਹਾਸਲ ਕੀਤੀ।