ਸਿਡਨੀ: ਆਸਟਰੇਲੀਆ ਦੇ ਸਾਬਕਾ ਆਲਰਾਊਂਡਰ ਟੌਮ ਮੂਡੀ ਚੌਥੀ ਵਾਰ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਅਰਜ਼ੀ ਦੇ ਸਕਦੇ ਹਨ। Foxsports.com.au ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਸਮਝਿਆ ਜਾਂਦਾ ਹੈ ਕਿ ਸਾਬਕਾ ਵਿਸ਼ਵ ਕੱਪ ਜੇਤੂ ਅਤੇ ਹੁਣ ਮਸ਼ਹੂਰ ਕੋਚ ਦੀ ਨਜ਼ਰ ਭਾਰਤੀ ਟੀਮ ਦੇ ਕੋਚ ਅਹੁਦੇ 'ਤੇ ਹੈ। ਜੋ ਟੀ-20 ਵਿਸ਼ਵ ਕੱਪ ਤੋਂ ਬਾਅਦ ਰਵੀ ਸ਼ਾਸਤਰੀ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਬਾਅਦ ਖਾਲੀ ਹੋ ਰਿਹਾ ਹੈ।
ਇਸ ਸਮੇਂ ਇੰਡੀਅਨ ਪ੍ਰੀਮੀਅਰ ਲੀਗ(ਆਈਪੀਐਲ) ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਨਾਲ ਕ੍ਰਿਕਟ ਦੇ ਡਾਇਰੈਕਟਰ ਵਜੋਂ ਕੰਮ ਕਰ ਰਹੇ 56 ਸਾਲ ਦੇ ਮੂਡੀ ਪਿਛਲੇ ਦਿਨੀਂ ਭਾਰਤੀ ਟੀਮ ਦੇ ਕੋਚ ਬਣਨ ਵਿੱਚ ਦਿਲਚਸਪੀ ਦਿਖਾ ਚੁੱਕੇ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ 2017 ਅਤੇ 2019 ਸਮੇਤ ਤਿੰਨ ਵਾਰ ਭਾਰਤੀ ਕੋਚ ਦੇ ਅਹੁਦੇ ਲਈ ਅਰਜ਼ੀ ਦਿੱਤੀ ਸੀ, ਪਰ ਉਨ੍ਹਾਂ ਦੇ ਨਾਂ 'ਤੇ ਕਦੇ ਵਿਚਾਰ ਨਹੀਂ ਕੀਤਾ ਗਿਆ।
ਭਾਰਤੀ ਮੁੱਖ ਕੋਚ ਵਜੋਂ ਸ਼ਾਸਤਰੀ ਦਾ ਕਾਰਜਕਾਲ ਸਿਰਫ ਟੀ-20 ਵਿਸ਼ਵ ਕੱਪ ਤੱਕ ਹੀ ਹੈ। 59 ਸਾਲਾ ਸਾਬਕਾ ਕ੍ਰਿਕਟਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਐਕਸਟੈਨਸ਼ਨ ਦੀ ਮੰਗ ਨਹੀਂ ਕਰਨਗੇ। ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਹੁਣ ਨਵੇਂ ਕੋਚ ਦੀ ਤਲਾਸ਼ ਕਰ ਰਿਹਾ ਹੈ।
ਮੂਡੀ ਸਾਲ 2013 ਤੋਂ 2019 ਤੱਕ ਸਨਰਾਈਜ਼ਰਸ ਦੇ ਮੁੱਖ ਕੋਚ ਸਨ ਅਤੇ ਇਸ ਦੌਰਾਨ ਫ੍ਰੈਂਚਾਇਜ਼ੀ ਨੇ 2016 ਵਿੱਚ ਆਪਣਾ ਇਕਲੌਤਾ ਖਿਤਾਬ ਵੀ ਜਿੱਤਿਆ ਸੀ। ਉਸ ਸਮੇਂ ਮੂਡੀ ਦੇ ਹਮਵਤਨ ਡੇਵਿਡ ਵਾਰਨਰ ਉਸ ਦੇ ਕਪਤਾਨ ਸਨ।
ਇਹ ਵੀ ਪੜ੍ਹੋ:ਫੁੱਟਬਾਲ ਵਿਸ਼ਵ ਕੱਪ ਦੇ ਕੁਆਲੀਫਾਈ ‘ਚ ਜਰਮਨੀ ਦੀ ਐਂਟਰੀ
ਉਸ ਦੀ ਜਗ੍ਹਾ ਇੰਗਲੈਂਡ ਦੇ ਵਿਸ਼ਵ ਕੱਪ ਜੇਤੂ ਕੋਚ ਟ੍ਰੇਵਰ ਬੇਲਿਸ ਨੂੰ ਸਨਰਾਈਜ਼ਰਜ਼ ਦਾ ਕੋਚ ਬਣਾਇਆ ਗਿਆ ਸੀ। ਪਰ ਫ੍ਰੈਂਚਾਇਜ਼ੀ ਨੇ ਉਨ੍ਹਾਂ ਨੂੰ ਕ੍ਰਿਕਟ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਸੀ। ਉਹ ਸ਼੍ਰੀਲੰਕਾਈ ਟੀਮ ਦੀ ਕੋਚਿੰਗ ਵੀ ਕਰ ਚੁੱਕੇ ਹਨ।
ਰਿਪੋਰਟ ਦੇ ਅਨੁਸਾਰ, ਭਾਰਤੀ ਟੀਮ ਦੇ ਕੋਚ ਬਣਨ ਦੀ ਮੂਡੀ ਦੀ ਇੱਛਾ ਨੇ ਇਸ ਸੀਜ਼ਨ ਦੇ ਸ਼ੁਰੂ ਵਿੱਚ ਵਾਰਨਰ ਨੂੰ ਕਪਤਾਨੀ ਤੋਂ ਹਟਾਉਣ ਅਤੇ ਫਿਰ ਉਸਨੂੰ ਪਿਛਲੇ ਕੁਝ ਮੈਚਾਂ ਲਈ ਪਲੇਇੰਗ ਇਲੈਵਨ ਤੋਂ ਬਾਹਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ।
ਇਸ ਵਿੱਚ ਕਿਹਾ ਗਿਆ ਹੈ, “ਇਹ ਸਮਝਿਆ ਜਾਂਦਾ ਹੈ ਕਿ ਸਨਰਾਈਜ਼ਰਸ ਦੇ ਮਾਲਕਾਂ ਦਾ ਬੀਸੀਸੀਆਈ ਵਿੱਚ ਕਾਫ਼ੀ ਪ੍ਰਭਾਵ ਹੈ ਅਤੇ ਉਹ ਵਾਰਨਰ ਨੂੰ ਪਿਛਲੇ ਕੁਝ ਮੈਚਾਂ ਤੋਂ ਬਾਹਰ ਰੱਖਣ ਅਤੇ ਨੌਜਵਾਨਾਂ ਨੂੰ ਮੌਕੇ ਦੇਣ ਦੇ ਫੈਸਲੇ ਦੀ ਵਿਆਖਿਆ ਕਰ ਸਕਦੇ ਹਨ।”
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਈ ਹੋਰ ਆਈਪੀਐਲ ਫਰੈਂਚਾਇਜ਼ੀਆਂ ਨੇ ਵੀ ਵਾਰਨਰ ਨਾਲ ਸੰਪਰਕ ਕੀਤਾ ਹੈ। ਜਿਹੜੇ ਇਸ ਧਾਕੜ ਬੱਲੇਬਾਜ਼ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕਰਨ ਦੇ ਫੈਸਲੇ ਤੋਂ ਹੈਰਾਨ ਹਨ।
ਇਹ ਵੀ ਪੜ੍ਹੋ:ਸਾਡੇ ਕ੍ਰਿਕਟ ਨੇ ਕਰ ਦਿੱਤਾ ਸਾਰਿਆਂ ਨੂੰ ਹੈਰਾਨ: ਈਓਨ ਮੌਰਗਨ