ਦਿੱਲੀ: ਐਮਰਜਿੰਗ ਏਸ਼ੀਆ ਕੱਪ 2023 ਦੇ ਗਰੁੱਪ ਬੀ ਵਿੱਚ, ਭਾਰਤ ਏ ਨੇ ਪਾਕਿਸਤਾਨ ਏ ਨੂੰ 8 ਵਿਕਟਾਂ ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਅੱਜ ਦੇ ਮੈਚ ਵਿੱਚ ਸਾਈ ਸੁਦਰਸ਼ਨ ਨੇ ਸ਼ਾਨਦਾਰ ਨਾਬਾਦ ਸੈਂਕੜਾ ਜੜਿਆ। ਸਾਈ ਦੀ ਇਸ ਪਾਰੀ ਦੀ ਬਦੌਲਤ ਭਾਰਤ-ਏ ਟੀਮ ਨੇ 36.4 ਓਵਰਾਂ 'ਚ 2 ਵਿਕਟਾਂ 'ਤੇ 210 ਦੌੜਾਂ ਬਣਾਈਆਂ। ਭਾਰਤ ਨੇ ਗਰੁੱਪ ਗੇੜ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ ਹੈ। ਟੀਮ ਇੰਡੀਆ ਇਸ ਜਿੱਤ ਨਾਲ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਕਾਬਜ਼ ਹੈ। ਭਾਰਤ ਦੇ ਤਿੰਨ ਮੈਚਾਂ ਵਿੱਚ ਛੇ ਅੰਕ ਹਨ।
-
Make that 3️⃣ wins in a row for India 'A' in the #ACCMensEmergingTeamsAsiaCup!
— BCCI (@BCCI) July 19, 2023 " class="align-text-top noRightClick twitterSection" data="
A formidable eight-wicket win over Pakistan 'A' 👏🏻👏🏻
Scorecard - https://t.co/6vxep2BpYw #ACC pic.twitter.com/0iAiO8VkoY
">Make that 3️⃣ wins in a row for India 'A' in the #ACCMensEmergingTeamsAsiaCup!
— BCCI (@BCCI) July 19, 2023
A formidable eight-wicket win over Pakistan 'A' 👏🏻👏🏻
Scorecard - https://t.co/6vxep2BpYw #ACC pic.twitter.com/0iAiO8VkoYMake that 3️⃣ wins in a row for India 'A' in the #ACCMensEmergingTeamsAsiaCup!
— BCCI (@BCCI) July 19, 2023
A formidable eight-wicket win over Pakistan 'A' 👏🏻👏🏻
Scorecard - https://t.co/6vxep2BpYw #ACC pic.twitter.com/0iAiO8VkoY
ਇਸ ਦੇ ਨਾਲ ਹੀ ਪਾਕਿਸਤਾਨ ਨੂੰ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੇ ਹੁਣ ਤਿੰਨ ਮੈਚਾਂ ਵਿੱਚ ਚਾਰ ਅੰਕ ਹੋ ਗਏ ਹਨ। ਨੇਪਾਲ ਦੋ ਅੰਕਾਂ ਨਾਲ ਗਰੁੱਪ ਬੀ ਵਿੱਚ ਤੀਜੇ ਸਥਾਨ ’ਤੇ ਹੈ। ਯੂਏਈ ਦੀ ਟੀਮ ਇੱਕ ਵੀ ਮੈਚ ਨਹੀਂ ਜਿੱਤ ਸਕੀ। ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਹੁਣ 21 ਜੁਲਾਈ ਨੂੰ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। ਇਸ ਦੇ ਨਾਲ ਹੀ ਇਕ ਹੋਰ ਸੈਮੀਫਾਈਨਲ 'ਚ ਪਾਕਿਸਤਾਨ ਦੀ ਟੀਮ ਉਸੇ ਦਿਨ ਸ਼੍ਰੀਲੰਕਾ ਖਿਲਾਫ ਖੇਡੇਗੀ।
ਇੰਝ ਰਹੀ ਪਾਰੀ: ਭਾਰਤੀ ਗੇਂਦਬਾਜ਼ਾਂ ਨੇ ਪਾਕਿਸਤਾਨੀ ਟੀਮ ਨੂੰ 205 ਦੌੜਾਂ 'ਤੇ ਢੇਰ ਕਰ ਦਿੱਤਾ। ਪਾਕਿਸਤਾਨ ਨੇ 48 ਓਵਰਾਂ 'ਚ 10 ਵਿਕਟਾਂ 'ਤੇ 205 ਦੌੜਾਂ ਬਣਾਈਆਂ। ਭਾਰਤ ਲਈ ਰਾਜਵਰਧਨ ਹੰਗਰਗੇਕਰ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਮਾਨਵ ਨੇ 3 ਅਤੇ ਨਿਸ਼ਾਂਤ ਸਿੰਧੂ ਨੇ ਇੱਕ ਵਿਕਟ ਲਈ। ਪਾਕਿਸਤਾਨ ਲਈ ਕਾਸਿਮ ਅਕਰਮ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਅਕਰਮ ਨੇ 63 ਗੇਂਦਾਂ ਵਿੱਚ 48 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ 'ਚ 5 ਚੌਕੇ ਲਗਾਏ। ਇਸ ਤੋਂ ਬਾਅਦ ਸਾਹਿਬਜ਼ਾਦਾ ਫਰਹਾਨ ਨੇ 36 ਗੇਂਦਾਂ ਵਿੱਚ 35 ਦੌੜਾਂ ਅਤੇ ਮੁਬਾਸਿਰ ਖਾਨ ਨੇ 38 ਗੇਂਦਾਂ ਵਿੱਚ 28 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਮਹਿਰਾਨ ਮੁਮਤਾਜ਼ 26 ਗੇਂਦਾਂ 'ਤੇ 25 ਦੌੜਾਂ ਬਣਾ ਕੇ ਨਾਟ ਆਊਟ ਰਹੇ।
ਪਾਵਰ ਪਲੇਅ 'ਚ ਹੀ ਗਈਆਂ ਵਿਕਟਾਂ: ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਪਾਕਿਸਤਾਨ ਏ ਟੀਮ ਨੇ ਪਾਵਰਪਲੇ 'ਚ ਹੀ ਆਪਣੀਆਂ 2 ਵਿਕਟਾਂ ਗੁਆ ਦਿੱਤੀਆਂ ਹਨ। ਇਸ ਨਾਲ ਪਾਕਿਸਤਾਨ ਦਾ ਸਕੋਰ 10 ਓਵਰਾਂ ਤੋਂ ਬਾਅਦ 2 ਵਿਕਟਾਂ 'ਤੇ 40 ਦੌੜਾਂ ਹੋ ਗਿਆ ਹੈ। ਰਾਜਵਰਧਨ ਹੰਗੇਰਗੇਕਰ ਨੇ ਭਾਰਤ ਨੂੰ ਦੋ ਸਫਲਤਾਵਾਂ ਦਿਵਾਉਂਦੇ ਹੋਏ ਪਾਕਿਸਤਾਨ ਦੇ ਕਪਤਾਨ ਸੈਮ ਅਯੂਬ ਅਤੇ ਯੂਸਫ ਨੂੰ ਪੈਵੇਲੀਅਨ ਭੇਜ ਦਿੱਤਾ ਹੈ। ਸੈਮ ਅਤੇ ਯੂਸਫ ਬਿਨਾਂ ਖਾਤਾ ਖੋਲ੍ਹੇ ਜ਼ੀਰੋ 'ਤੇ ਆਊਟ ਹੋ ਗਏ। ਹੰਗਰਗੇਕਰ ਨੇ ਇਹ ਦੋਵੇਂ ਵਿਕਟ ਇੱਕੋ ਓਵਰ ਵਿੱਚ ਲਏ। ਇਸ ਤੋਂ ਬਾਅਦ ਕ੍ਰੀਜ਼ 'ਤੇ ਸ਼ਾਹਿਬਜ਼ਾਦਾ ਫਰਹਾਨ ਅਤੇ ਹਸੀਬੁੱਲਾ ਖਾਨ ਨੇ ਪਾਰੀ ਨੂੰ ਸੰਭਾਲਿਆ।
-
Innings Break!
— BCCI (@BCCI) July 19, 2023 " class="align-text-top noRightClick twitterSection" data="
A fifer from Rajvardhan Hangargekar helps India 'A' restrict Pakistan 'A' to 205 👏🏻
Stay tuned for the chase!
Scorecard - https://t.co/6vxep2BpYw#ACCMensEmergingTeamsAsiaCup | #ACC pic.twitter.com/YQHAZquMIQ
">Innings Break!
— BCCI (@BCCI) July 19, 2023
A fifer from Rajvardhan Hangargekar helps India 'A' restrict Pakistan 'A' to 205 👏🏻
Stay tuned for the chase!
Scorecard - https://t.co/6vxep2BpYw#ACCMensEmergingTeamsAsiaCup | #ACC pic.twitter.com/YQHAZquMIQInnings Break!
— BCCI (@BCCI) July 19, 2023
A fifer from Rajvardhan Hangargekar helps India 'A' restrict Pakistan 'A' to 205 👏🏻
Stay tuned for the chase!
Scorecard - https://t.co/6vxep2BpYw#ACCMensEmergingTeamsAsiaCup | #ACC pic.twitter.com/YQHAZquMIQ
- World Cup 2023: ਸੌਰਭ ਗਾਂਗੁਲੀ ਨੇ ਪ੍ਰਗਟਾਈ ਇੱਛਾ, ਕਿਹਾ- 'ਯਸ਼ਸਵੀ ਨੂੰ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਹਿੱਸਾ ਹੋਣਾ ਚਾਹੀਦਾ ਹੈ'
- ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੂੰ ਏਸ਼ੀਅਨ ਖੇਡਾਂ ਲਈ ਬਿਨਾਂ ਟਰਾਇਲ ਮਿਲੀ ਐਂਟਰੀ, ਯੋਗੇਸ਼ਵਰ ਦੱਤ ਨੇ ਚੋਣ ਪ੍ਰਕਿਰਿਆ 'ਤੇ ਚੁੱਕੇ ਸਵਾਲ
- Praise Of Kohli : ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨੇ ਕੋਹਲੀ ਦੀ ਕੀਤੀ ਤਾਰੀਫ, ਨੌਜਵਾਨਾਂ ਨੂੰ ਕਿਹਾ- ਵਿਰਾਟ ਤੋਂ ਸਿੱਖੋ ਬੱਲੇਬਾਜ਼ੀ
ਦੱਸ ਦਈਏ ਅੱਜ ਪੁਰਸ਼ਾਂ ਦੇ ਐਮਰਜਿੰਗ ਏਸ਼ੀਆ ਕੱਪ 2023 ਟੂਰਨਾਮੈਂਟ ਦਾ 12ਵਾਂ ਮੈਚ ਭਾਰਤ ਏ ਅਤੇ ਪਾਕਿਸਤਾਨ ਏ ਟੀਮ ਵਿਚਕਾਰ ਖੇਡਿਆ ਜਾ ਰਿਹਾ ਹੈ। ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਯਸ਼ ਦੁਲ ਦੀ ਕਪਤਾਨੀ ਹੇਠ ਭਾਰਤ-ਏ ਦੀ ਨੌਜਵਾਨ ਟੀਮ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਭਾਰਤ ਏ ਟੀਮ ਨੇ ਇਸ ਟੂਰਨਾਮੈਂਟ ਵਿੱਚ ਪੰਜ ਮੈਚ ਜਿੱਤੇ ਹਨ। ਭਾਰਤ-ਏ ਟੀਮ ਅੱਜ ਆਪਣੀ ਛੇਵੀਂ ਜਿੱਤ ਲਈ ਯਤਨਸ਼ੀਲ ਹੈ। ਇਸ ਦੇ ਨਾਲ ਹੀ ਪਾਕਿਸਤਾਨ ਏ ਟੀਮ ਅੱਜ ਭਾਰਤ ਨੂੰ ਹਰਾ ਕੇ ਲਗਾਤਾਰ ਤੀਜੀ ਜਿੱਤ ਹਾਸਲ ਕਰਨਾ ਚਾਹੇਗੀ।
ਦੋਵਾਂ ਟੀਮਾਂ ਦੀ ਪਲੇਇੰਗ 11 ਇਸ ਤਰ੍ਹਾਂ ਹੈ-
ਪਾਕਿਸਤਾਨ ਏ ਟੀਮ: ਸੈਮ ਅਯੂਬ (ਕਪਤਾਨ), ਹਸੀਬੁੱਲਾ ਖਾਨ, ਮੁਹੰਮਦ ਹੈਰਿਸ (ਵਿਕਟ ਕੀਪਰ), ਕਾਮਰਾਨ ਗੁਲਾਮ, ਸਾਹਿਬਜ਼ਾਦਾ ਫਰਹਾਨ, ਓਮੇਰ ਯੂਸਫ, ਕਾਸਿਮ ਅਕਰਮ, ਮੁਬਾਸਿਰ ਖਾਨ, ਮੇਹਰਾਨ ਮੁਮਤਾਜ਼, ਮੁਹੰਮਦ ਵਸੀਮ ਜੂਨੀਅਰ, ਸ਼ਾਹਨਵਾਜ਼ ਦਹਾਨੀ।
ਇੰਡੀਆ ਏ ਟੀਮ: ਸਾਈ ਸੁਦਰਸ਼ਨ, ਅਭਿਸ਼ੇਕ ਸ਼ਰਮਾ, ਨਿਕਿਨ ਜੋਸ, ਯਸ਼ ਧੂਲ (ਸੀ), ਰਿਆਨ ਪਰਾਗ, ਨਿਸ਼ਾਂਤ ਸਿੰਧੂ, ਧਰੁਵ ਜੁਰੇਲ (ਵਿਕੇਟ), ਮਾਨਵ ਸੁਥਾਰ, ਹਰਸ਼ਿਤ ਰਾਣਾ, ਨਿਤੀਸ਼ ਰੈੱਡੀ, ਆਰਐਸ ਹੰਗਰਗੇਕਰ।