ਨਵੀਂ ਦਿੱਲੀ: ਭਾਰਤੀ ਬੈਡਮਿੰਟਨ ਯੂਨੀਅਨ ਨੇ ਆਗਾਮੀ ਡੈਨਮਾਰਕ ਜੂਨੀਅਰ ਇੰਟਰਨੈਸ਼ਨਲ ਤੇ ਜਰਮਨ ਜੂਨੀਅਰ 2020 ਦੇ ਲਈ ਸ਼ਨੀਵਾਰ ਨੂੰ 16 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ। ਡੈਨਮਾਰਕ ਜੂਨੀਅਰ ਇੰਟਰਨੈਸ਼ਨਲ ਦਾ ਆਯੋਜਨ 26 ਫਰਵਰੀ ਤੋਂ 1 ਮਾਰਚ ਤੱਕ ਨੀਦਰਲੈਂਡ ਵਿੱਚ ਜਦਕਿ ਜਰਮਨ ਜੂਨੀਅਰ 2020 ਦਾ ਆਯੋਜਨ 4 ਤੋਂ 8 ਮਾਰਚ ਤੱਕ ਬਰਲਿਨ ਵਿੱਚ ਕੀਤਾ ਜਾਵੇਗਾ।
ਹੋਰ ਪੜ੍ਹੋ: ਖੇਲੋ ਇੰਡੀਆ ਦੇ ਬਜਟ ਵਿੱਚ ਹੋਇਆ ਵਾਧਾ, ਖਿਡਾਰੀਆਂ ਤੇ NSF ਦੇ ਖਾਤੇ ਵਿੱਚ ਹੋਈ ਕਟੌਤੀ
ਇਨ੍ਹਾਂ ਟੂਰਨਾਮੈਂਟਾਂ ਵਿੱਚ ਹਰਿਆਣਾ ਤੋਂ ਰਵੀ ਅਤੇ ਉੱਤਰ ਪ੍ਰਦੇਸ਼ ਤੋਂ ਮਾਨਸੀ ਸਿੰਘ ਲੜੀਵਾਰ ਪੁਰਸ਼ ਅਤੇ ਮਹਿਲਾ ਵਰਗ ਵਿੱਚ ਭਾਰਤ ਦੀ ਅਗਵਾਈ ਕਰਨਗੇ। ਰਵੀ ਚੰਡੀਗੜ੍ਹ ਵਿੱਚ ਪਹਿਲੇ ਚੋਣ ਟੂਰਨਾਮੈਂਟ ਵਿੱਚ ਪਹਿਲੇ ਸਥਾਨ ਉਤੇ ਰਹੇ ਸਨ, ਜਦਕਿ ਬੈਂਗਲੁਰੂ ਵਿੱਚ ਦੂਸਰੇ ਚੋਣ ਟੂਰਨਾਮੈਂਟ ਵਿੱਚ ਉਹ ਰਨਰ-ਅਪ ਰਹੇ ਸਨ। ਕੁੜੀਆਂ ਦੇ ਸਿੰਗਲ ਵਰਗ ਵਿੱਚ ਲਖਨਾਊ ਦੀ ਮਾਨਸੀ ਦੋਨਾਂ ਚੋਣ ਟੂਰਨਾਮੈਂਟ ਵਿੱਚ ਪਹਿਲੇ ਸਥਾਨ ਉੱਤੇ ਰਹੀ ਸੀ।
ਟੀਮ:
ਮੁੰਡਿਆਂ ਦੀ ਟੀਮ: ਰਵੀ, ਰਿਤਵਿਕ ਸੰਜੀਵਨੀ ਐਸ, ਰੋਹਨ ਗੁਰਬਾਣੀ, ਹਰਸ਼ ਅਰੌੜਾ, ਅਚੁਤਾਦਿਤਯ ਰਾਓ ਦੋਰਾਪੂ, ਐਡਵਿਨ ਜੋਏ, ਗਿਰੀਸ਼ ਨਾਇਡੂ ਬੀ ਤੇ ਸ਼ੰਕਰਕੁਮਾਰ ਉਦੈਕੁਮਾਰ।
ਕੁੜੀਆਂ ਦੀ ਟੀਮ: ਮਾਨਸੀ ਸਿੰਘ, ਤਸਨੀਮ ਮੀਰ, ਅਦਿੱਤਿ ਭੱਟ, ਉਤਸਵ ਪਾਲਿਨ, ਸ਼ਰੁਤੀ ਮਿਸ਼ਰਾ, ਸ਼ੈਲਜਾ ਸ਼ੁਕਲਾ, ਤ੍ਰਿਸਾ ਜੌਲੀ ਤੇ ਤਨਿਆ ਹੇਮੰਤ।