ਮੁੰਬਈ: ਟੈਲੀਵਿਜ਼ਨ ਅਦਾਕਾਰਾ ਹੇਲੀ ਸ਼ਾਹ ਟੀਵੀ ਸਟਾਰ ਹੀਨਾ ਖ਼ਾਨ ਦੀ ਇਸ ਗੱਲ ਨਾਲ ਸਹਿਮਤ ਹਨ ਕਿ ਛੋਟੇ ਪਰਦੇ ਦੇ ਅਦਾਕਾਰ ਹਿੰਦੀ ਫਿਲਮ ਇੰਡਸਟਰੀ 'ਚ ਸਹੀ ਮੌਕੇ ਤੋਂ ਵਾਂਝੇ ਰਹਿੰਦੇ ਹਨ।
ਹੇਲੀ ਨੇ ਕਿਹਾ, "ਹੀਨਾ ਨੇ ਹਾਲ ਹੀ ਵਿੱਚ ਜੋ ਕਿਹਾ ਮੈਂ ਉਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਟੀਵੀ ਅਦਾਕਾਰਾਂ ਨੂੰ ਬਾਲੀਵੁੱਡ ਵਿੱਚ ਸਹੀ ਮੌਕਾ ਨਹੀਂ ਮਿਲਦਾ ਹੈ। ਮੈਂ ਆਪ ਇਸਦਾ ਅਨੁਭਵ ਕੀਤਾ ਹੈ। ਮੈਂ ਕਈ ਵਾਰ ਅਡੀਸ਼ਨ ਦਿੱਤੇ ਹਨ ਅਤੇ ਮੈਂ ਵੇਖਿਆ ਹੈ ਕਿ ਉਹ ਦੂਜੇ ਲੋਕਾਂ ਨੂੰ ਜਿਸ ਨਜ਼ਰ ਨਾਲ ਦੇਖਦੇ ਹਨ, ਸਾਨੂੰ ਉਸ ਨਜ਼ਰ ਨਾਲ ਨਹੀਂ ਵੇਖਦੇ।"
ਉਨ੍ਹਾਂ ਅੱਗੇ ਕਿਹਾ ਹੈ, "ਉਨ੍ਹਾਂ ਦਾ ਮੰਨਣਾ ਹੈ ਕਿ ਅਸੀਂ ਉਸ ਕੰਮ ਕਰਨ ਦੇ ਯੋਗ ਨਹੀਂ ਹਾਂ। ਮੇਰਾ ਮੰਨਣਾ ਹੈ ਕਿ ਸਾਨੂੰ ਆਪਣੇ ਆਪ ਨੂੰ ਸਾਬਤ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਸਾਨੂੰ ਇੱਕ ਮੌਕਾ ਦਿਓ, ਅਸੀਂ ਇਸ ਨੂੰ ਸਾਬਤ ਕਰਾਂਗੇ। ਅਸੀਂ ਵੀ ਕਲਾਕਾਰ ਹਾਂ ਅਤੇ ਅਸੀ ਚੰਗੇ ਕੰਮ ਵੀ ਕਰਦੇ ਹਾਂ। ਜਦੋਂ ਸਾਨੂੰ ਸਹੀ ਮੌਕਾ ਨਹੀਂ ਮਿਲਦਾ ਤਾਂ ਬੁਰਾ ਮਹਿਸੂਸ ਹੁੰਦਾ ਹੈ।”
ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਹੀਨਾ ਨੇ ਕਿਹਾ ਸੀ, "ਸਾਡੇ ਵਿੱਚ ਬਰਾਬਰੀ ਦੀ ਘਾਟ ਹੈ। "ਭਰਾ-ਭਤੀਜਾਵਾਦ ਹਰ ਜਗ੍ਹਾ ਹੈ ਅਤੇ ਇਹ ਸਾਡੇ ਇੰਡਸਟਰੀ ਵਿੱਚ ਵੀ ਮੌਜੂਦ ਹੈ। ਜੇ ਤੁਸੀਂ ਇਕ ਸਟਾਰ ਹੋ ਅਤੇ ਤੁਸੀਂ ਆਪਣੇ ਬੱਚੇ ਨੂੰ ਲਾਂਚ ਕਰਨਾ ਚਾਹੁੰਦੇ ਹੋ, ਤਾਂ ਇਸ ਵਿੱਚ ਕੋਈ ਨੁਕਸਾਨ ਨਹੀਂ ਹੈ, ਪਰ ਜਦੋਂ ਆਪ ਤੁਸੀਂ ਬਾਹਰਲੇ ਲੋਕਾਂ ਨੂੰ ਬਰਾਬਰ ਦਾ ਮੌਕੇ ਨਹੀਂ ਦਿੰਦੇ ਤਾਂ ਬੁਰਾ ਲਗਦਾ ਹੈ।
ਹੀਨਾ ਨੇ ਅੱਗੇ ਕਿਹਾ, “ਟੈਲੀਵਿਜ਼ਨ ਦੇ ਅਦਾਕਾਰ ਸ਼ਾਇਦ ਹੀ ਬਾਲੀਵੁੱਡ ਵਿੱਚ ਵੱਡਾ ਨਾਂਅ ਕਮਾ ਪਾਉਂਦੇ ਹਨ ਕਿਉਂਕਿ ਸਾਨੂੰ ਸਹੀ ਮੌਕਾ ਨਹੀਂ ਮਿਲਦਾ। ਘੱਟੋ ਘੱਟ ਸਾਨੂੰ ਆਪਣੇ ਆਪ ਨੂੰ ਸਾਬਤ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ।"