ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਹਾਰਡੀ ਸੰਧੂ ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਰਹਿੰਦੇ ਹਨ। ਉਹ ਆਪਣੇ ਗਾਣਿਆਂ ਦੇ ਨਾਲ-ਨਾਲ ਆਪਣੇ ਅੰਦਾਜ਼ ਕਾਰਨ ਵੀ ਚਰਚਾ ਵਿੱਚ ਰਹਿੰਦੇ ਹਨ। ਸੰਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਜਿਸ ਨੂੰ ਉਸ ਦੇ ਚਾਹੁੰਣ ਵਾਲਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।
ਦਰਅਸਲ ਵੀਡੀਓ ਵਿੱਚ ਹਾਰਡੀ ਆਪਣੇ ਸਾਥੀਆਂ ਨਾਲ ਇੱਕ ਗੇਮ ਖੇਡਦੇ ਨਜ਼ਰ ਆ ਰਹੇ ਹਨ, ਇਸ ਦੌਰਾਨ ਮੀਂਹ ਵੀ ਪੈ ਰਿਹਾ ਸੀ ਅਤੇ ਖੇਡ ਦੌਰਾਨ ਸੰਧੂ ਦਾ ਦੋ ਵਾਰ ਪੈਰ ਤਿਲਕ ਜਾਂਦਾ ਹੈ ਉਹ ਥੱਲੇ ਡਿੱਗ ਪੈਂਦੇ ਹਨ, ਇਸ ਵੀਡੀਓ ਨੂੰ ਖ਼ੁਦ ਸੰਧੂ ਨੇ ਆਪਣੇ ਇੰਸਟਾਗ੍ਰਾਮ ਖਾਤੇ ਤੇ ਸਾਂਝਾ ਕੀਤਾ ਹੈ।
- " class="align-text-top noRightClick twitterSection" data="
">
ਗਾਇਕ ਨੇ ਵੀਡੀਓ ਸਾਂਝੀ ਕਰ ਕੇ ਕਿਹਾ ਕਿ ਕਿਹਾ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹੈ, accident during this fun game
ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਸੰਧੂ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਨਾਂਅ ਹਨ। ਪਾਲੀਵੁੱਡ ਤੋਂ ਇਲਾਵਾ ਬਾਲੀਵੁੱਡ ਵਿੱਚ ਵੀ ਹਾਰਡੀ ਸੰਧੂ ਦੇ ਗਾਣਿਆਂ ਦੀ ਚਰਚਾ ਹੁੰਦੀ ਰਹਿੰਦੀ ਹੈ।
ਜ਼ਿਕਰ ਕਰ ਦਈਏ ਕਿ ਹਾਰਡੀ ਸੰਧੂ ਛੇਤੀ ਹੀ ਫ਼ਿਲਮ 83 ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਵਿੱਚ ਹਾਰਡੀ ਸੰਧੂ, ਰਣਬੀਰ ਸਿੰਘ, ਦੀਪੀਕਾ ਪਾਦੂਕੋਣ ਸਮੇਤ ਕਈ ਵੱਡੇ ਸਿਤਾਰੇ ਮੌਜੂਦ ਹਨ। ਇਹ ਫ਼ਿਲਮ 1983 ਵਿੱਚ ਵਿਸ਼ਵ ਕੱਪ ਦੌਰਾਨ ਭਾਰਤ ਨੂੰ ਮਿਲੀ ਜਿੱਤ ਦੇ ਅਧਾਰਤ ਹੈ।