ਜੋਰਡਨ ਸੰਧੂ ਨੇ ਵੀ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਮਨ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੈ । ਇਸ ਫਿਲਮ 'ਚ ਬੀਨੂੰ ਢਿੱਲੋਂ ਨੂੰ ਆਪਣੇ ਰੰਗ ਦੇ ਕਾਰਨ ਕਾਫੀ ਕੁਝ ਸਹਿਣਾ ਵੀ ਪਿਆ ਹੈ । ਫ਼ਿਲਮ ਦੀ ਕਹਾਣੀ ਲਵ
ਟਰਾਇਐਂਗਲ ਦੇ ਵਿਸ਼ੇ ਤੇ ਅਧਾਰਿਤ ਹੈ ,ਸਰਗੁਨ ਮਹਿਤਾ ਦਾ ਵਿਆਹ ਕਿਸ ਦੇ ਨਾਲ ਹੁੰਦਾ ਹੈ ਇਸ ਦੇ ਇਰਧ- ਗਿਰਧ ਹੀ ਕਹਾਣੀ ਚਲਦੀ ਹੈ ।
ਕਰਮਜੀਤ ਅਨਮੋਲ , ਹਾਰਬੀ ਸੰਘਾ ਇਸ ਫ਼ਿਲਮ ਵਿੱਚ ਬੀਨੂੰ ਢਿੱਲੋਂ ਦੇ ਦੋਸਤ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ ਤੇ ਕਾਮੇਡੀ ਦਾ ਤੜਕਾ ਫ਼ਿਲਮ ਵਿੱਚ ਬੜੇ ਬਾਖ਼ੂਬੀ ਢੰਗ ਦੇ ਨਾਲ ਉਹਨਾਂ ਨੇ ਲਗਾਇਆ ਹੈ ।
ਕੁੱਲ੍ਹ ਮਿਲਾ ਕੇ ਦਰਸ਼ਕਾਂ ਨੂੰ ਇਹ ਫ਼ਿਲਮ ਪਸੰਦ ਆ ਰਹੀ ਹੈ ।