ਨਵੀਂ ਦਿੱਲੀ: ਔਸਕਰ ਦੇ ਲਈ ਨਾਮਜ਼ਦ ਫ਼ਿਲਮ ਨਿਰਦੇਸ਼ਕ ਤੇ ਅਨੁਭਵੀ ਐਨੀਮੈਟਰ ਜੌਨ ਸਟੀਵੇਨਸਨ ਹੁਣ ਭਾਰਤ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਹਨ। ਦੱਸ ਦੇਈਏ ਕਿ ਉਨ੍ਹਾਂ ਨੇ ਪਹਿਲਾ Kung fu panda ਅਤੇ Sherlock Gnomes ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ, ਜੋ ਵਿਸ਼ਵ ਭਰ ਵਿੱਚ ਕਾਫ਼ੀ ਪ੍ਰਸਿੱਧ ਹੋਈਆ।
ਹੋਰ ਪੜ੍ਹੋ: 'ਸਭ ਫ਼ੜੇ ਜਾਣਗੇ' ਗੀਤ ਢੁੱਕ ਰਿਹਾ ਏ ਪਰਮੀਸ਼ ਦੇ ਹਾਲਾਤਾਂ 'ਤੇ
'ਸਮਾਈਲ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਰ ਚਿਲਡਰਨ ਐਂਡ ਯੂਥ' (Siffcy) ਦੇ ਪੰਜਵੇਂ ਐਡੀਸ਼ਨ ਦੇ ਉਦਘਾਟਨ ਸਮਾਗਮ ਦੌਰਾਨ ਜੌਨ ਨੇ ਦੱਸਿਆ ਕਿ, 'ਚਾਹੇ ਭਾਰਤ ਹੋਵੇ ਚਾਹੇ ਕੀਤੇ ਹੋਰ, ਮੈਂ ਕੰਮ ਕਰਨ ਅਤੇ ਕੁਝ ਚੰਗਾ ਬਣਾਉਣ ਵਿੱਚ ਰੁਚੀ ਰੱਖਦਾ ਹਾਂ। ਜੇ ਮੈਨੂੰ ਭਾਰਤ ਵਿੱਚ ਚੰਗਾ ਮੌਕਾ ਮਿਲਦਾ ਹੈ, ਤਾਂ ਮੈਂ ਇਸ ਬਾਰੇ ਵਿੱਚ ਜ਼ਰੂਰ ਸੋਚਾਗਾਂ ਅਤੇ ਕੁਝ ਨਵਾਂ ਲੱਭਣ ਦੀ ਕੋਸ਼ਿਸ਼ ਕਰਾਗਾਂ।' ਇਸ ਸਮਾਗਮ ਵਿੱਚ ਜੌਨ ਨੇ ਬੱਚਿਆਂ ਉੱਤੇ ਫ਼ਿਲਮਾਂ ਬਣਾਉਣ 'ਤੇ ਜ਼ੋਰ ਦਿੱਤਾ ਤੇ ਉਸ ਦੀ ਮੱਹਤਤਾ ਬਾਰੇ ਵੀ ਦੱਸਿਆ।
ਹੋਰ ਪੜ੍ਹੋ: ਕਪਿਲ ਸ਼ਰਮਾ ਦੇ ਘਰ ਆਈਆਂ ਖੁਸ਼ੀਆਂ,ਬਣੇ ਬੇਟੀ ਦੇ ਪਿਤਾ
ਨਾਲ ਹੀ ਉਨ੍ਹਾਂ ਨੇ ਕਿਹਾ ਕਿ, 'ਮੈਂ ਮੁੱਖ ਰੂਪ ਤੋਂ ਹਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਕੰਮ ਕਰਦਾ ਹਾਂ ਅਤੇ ਉਹ ਵੀ ਪ੍ਰੋਫੈਸ਼ਲਮ ਫ਼ਿਲਮਾਂ ਵਿੱਚ। ਇਹ ਅਸੰਭਵ ਨਹੀਂ ਹੈ, ਪਰ ਉਨ੍ਹਾਂ ਚੀਜ਼ਾ ਨੂੰ ਪਾਉਣ ਦੀ ਕੋਸ਼ਿਸ਼ ਕਰਨਾ ਚੁਣੋਤੀਪੂਰਨ ਹੈ, ਜਿਸ ਨੂੰ ਤੁਸੀ ਵਿਅਕਤੀਗਤ ਰੂਪ ਵਿੱਚ ਫ਼ਿਲਮਾਂ ਵਿੱਚ ਲਾਗੂ ਕਰਨ ਦਾ ਸੋਚਦੇ ਹੋਂ।'