ETV Bharat / sitara

ਆਰੀਅਨ ਖਾਨ ਦੀ ਮਾਂ ਗੌਰੀ ਖਾਨ ਦਾ Birthday, ਜਾਣੋ ਸ਼ਾਹਰੁਖ ਦੀ ਪਤਨੀ ਦੀਆਂ 10 ਖ਼ਾਸ ਗੱਲਾਂ - ਗੌਰੀ ਖਾਨ ਦਾ ਬੇਟਾ ਜੇਲ੍ਹ ਵਿੱਚ

ਅੱਜ ਗੌਰੀ ਖਾਨ ਦਾ 51ਵਾਂ ਜਨਮਦਿਨ ਹੈ। ਗੌਰੀ ਖਾਨ ਦਾ ਬੇਟਾ ਜੇਲ੍ਹ ਵਿੱਚ ਹੋਣ ਕਾਰਨ ਉਨ੍ਹਾਂ ਦੇ ਜਨਮਦਿਨ ਦਾ ਜਸ਼ਨ ਮਨਾਉਣਾ ਰੱਦ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਗੌਰੀ ਦੇ 51 ਵੇਂ ਜਨਮਦਿਨ 'ਤੇ ਸ਼ਾਨਦਾਰ ਸਮਾਰੋਹ ਦੀ ਤਿਆਰੀ ਸੀ।

ਗੌਰੀ ਖਾਨ ਦਾ Birthday
ਗੌਰੀ ਖਾਨ ਦਾ Birthday
author img

By

Published : Oct 8, 2021, 10:34 AM IST

ਹੈਦਰਾਬਾਦ: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਪਤਨੀ, ਫਿਲਮ ਨਿਰਮਾਤਾ, ਪਹਿਰਾਵਾ, ਇੰਟੀਰਿਅਰ ਡਿਜ਼ਾਈਨਰ ਅਤੇ ਡਰੱਗਜ਼ ਦੇ ਮਾਮਲੇ ਵਿੱਚ ਗ੍ਰਿਫਤਾਰ ਆਰੀਅਨ ਖਾਨ ਦੀ ਮਾਂ ਗੌਰੀ ਖਾਨ ਦਾ ਅੱਜ 51 ਵਾਂ ਜਨਮਦਿਨ ਹੈ। ਗੌਰੀ ਖਾਨ ਦਾ ਬੇਟਾ ਜੇਲ੍ਹ ਵਿੱਚ ਹੈ, ਇਸ ਲਈ ਜਨਮਦਿਨ ਦਾ ਜਸ਼ਨ ਰੱਦ ਕਰ ਦਿੱਤਾ ਗਿਆ ਹੈ। ਗੌਰੀ ਦੇ 51ਵੇਂ ਜਨਮਦਿਨ 'ਤੇ ਸ਼ਾਨਦਾਰ ਸਮਾਰੋਹ ਦੀ ਤਿਆਰੀ ਕੀਤੀ ਗਈ ਸੀ। ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ 'ਤੇ ਵੀ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਹੈ। 8 ਅਕਤੂਬਰ ਸ਼ਾਹਰੁਖ ਖਾਨ ਦੇ ਪਰਿਵਾਰ ਲਈ ਇੱਕ ਮਹੱਤਵਪੂਰਨ ਦਿਨ ਹੈ। ਇਸ ਮੌਕੇ ਗੌਰੀ ਖਾਨ ਨਾਲ ਜੁੜੀਆਂ ਕੁਝ ਗੱਲਾਂ ਜਾਣੋ...

ਗੌਰੀ ਖਾਨ
ਗੌਰੀ ਖਾਨ
  • ਗੌਰੀ ਖਾਨ ਦਾ ਜਨਮ 8 ਅਕਤੂਬਰ 1971 ਨੂੰ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਗੌਰੀ ਖਾਨ ਦੇ ਪਿਤਾ ਰਮੇਸ਼ ਚੰਦਰ ਛਿੱਬਰ ਕਰਨਲ ਸਨ।
  • ਗੌਰੀ ਦੇ ਪਿਤਾ ਦਾ ਕਈ ਵਾਰ ਤਬਾਦਲਾ ਹੋਇਆ ਸੀ, ਪਰ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਦਿੱਲੀ ਵਿੱਚ ਰੱਖਿਆ ਅਤੇ ਗੌਰੀ ਦਾ ਬਚਪਨ ਦਿੱਲੀ ਵਿੱਚ ਬੀਤਿਆ।
    ਗੌਰੀ ਖਾਨ
    ਗੌਰੀ ਖਾਨ
  • ਗੌਰੀ ਖਾਨ ਨੇ ਲੇਡੀ ਸ਼੍ਰੀ ਰਾਮ ਕਾਲਜ, ਦਿੱਲੀ ਤੋਂ ਇਤਿਹਾਸ ਵਿੱਚ ਆਪਣੀ ਬੈਚਲਰ ਡਿਗਰੀ ਕੀਤੀ। ਗੌਰੀ ਫਿਲਮ ਪ੍ਰੋਡਕਸ਼ਨ ਰੈੱਡ ਚਿਲੀਜ਼ ਐਂਟਰਟੇਨਮੈਂਟ ਦੀ ਸਹਿ-ਸੰਸਥਾਪਕ ਹੈ।
  • ਗੌਰੀ ਖਾਨ ਪੌਪ ਗਾਇਕ ਜਸਟਿਰ ਬੀਬਰ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ ਅਤੇ ਜਸਟਿਨ ਦੇ ਗਾਣੇ ਸੁਣਨਾ ਪਸੰਦ ਕਰਦੀ ਹੈ।
    ਗੌਰੀ ਖਾਨ
    ਗੌਰੀ ਖਾਨ
  • ਗੌਰੀ ਸ਼ਾਹਰੁਖ ਖਾਨ ਤੋਂ ਲੁਕ ਕੇ ਮੁੰਬਈ ਚਲੀ ਗਈ ਸੀ, ਉੱਥੇ ਹੀ ਉਨ੍ਹਾਂ ਦੇ ਪਿੱਛੇ-ਪਿੱਛੇ ਸ਼ਾਹਰੁਖ ਖਾਨ ਵੀ ਮੁੰਬਈ ਆ ਗਏ ਸੀ। ਇਨ੍ਹੀਂ ਦਿਨਾਂ ’ਚ ਗੌਰੀ ਦੀ ਸ਼ਾਹਰੁਖ ਨਾਲ ਬਹੁਤ ਤਕਰਾਰ ਸੀ।
    ਗੌਰੀ ਅਤੇ ਸ਼ਾਹਰੁਖ
    ਗੌਰੀ ਅਤੇ ਸ਼ਾਹਰੁਖ
  • ਗੌਰੀ ਖਾਨ ਦੀ ਸਭ ਤੋਂ ਚੰਗੀ ਦੋਸਤ ਫਿਲਮ ਨਿਰਮਾਤਾ ਕਰਨ ਜੌਹਰ ਹੈ। ਕਰਨ ਜੌਹਰ ਨੂੰ ਸ਼ਾਹਰੁਖ ਅਤੇ ਗੌਰੀ ਦਾ ਸਾਥ ਚੰਗਾ ਲਗਦਾ ਹੈ।
    ਗੌਰੀ ਖਾਨ
    ਗੌਰੀ ਖਾਨ
  • ਗੌਰੀ ਖਾਨ ਇੱਕ ਇੰਟੀਰੀਅਰ ਡਿਜ਼ਾਈਨਰ ਹੈ ਅਤੇ ਉਸਨੇ ਅੰਬਾਨੀ ਪਰਿਵਾਰ ਤੋਂ ਲੈ ਕੇ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਲਈ ਇੰਟੀਰੀਅਰ ਡਿਜ਼ਾਈਨ ਕੀਤਾ ਹੈ। ਦੱਸ ਦਈਏ ਕਿ ਗੌਰੀ ਨੇ ਆਪਣੇ ਘਰ ਮੰਨਤ ਨੂੰ ਖੁਦ ਡਿਜ਼ਾਈਨ ਕੀਤਾ ਹੈ। ਇਸ ਦੇ ਨਾਲ ਹੀ ਗੌਰੀ ਨੇ ਕਰਨ ਜੌਹਰ ਲਈ ਨਰਸਰੀ ਡਿਜ਼ਾਈਨ ਕੀਤੀ ਸੀ।
    ਗੌਰੀ ਖਾਨ
    ਗੌਰੀ ਖਾਨ
  • ਗੌਰੀ ਖਾਨ ਉਬੇਰ ਲਗਜ਼ਰੀ ਫਲੈਗਸ਼ਿਪ ਸਟੋਰ ਦੀ ਮਾਲਕਣ ਹੈ, ਜਿਸ ਨੂੰ ਗੌਰੀ ਖਾਨ ਡਿਜ਼ਾਈਨਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਗੌਰੀ ਖਾਨ ਨੇ ਰੈਸਟੋਰੈਂਟ ਅਰਥ ਦਾ ਡਿਜ਼ਾਈਨ ਵੀ ਕੀਤਾ ਹੈ।
    ਫਿਲਮ ਬਾਜ਼ੀਗਰ
    ਫਿਲਮ ਬਾਜ਼ੀਗਰ
  • ਗੌਰੀ ਖਾਨ ਨੇ ਫਿਲਮ ਬਾਜ਼ੀਗਰ ਦੇ ਸੁਪਰਹਿੱਟ ਗਾਣੇ ਕਾਲੀ-ਕਾਲੀ ਆਂਖੇਂ ਵਿੱਚ ਸ਼ਾਹਰੁਖ ਖਾਨ ਦੀ ਪੁਸ਼ਾਕ ਤਿਆਰ ਕੀਤੀ ਸੀ।
  • ਗੌਰੀ ਖਾਨ ਨੇ ਬਤੌਰ ਫਿਲਮ ਨਿਰਮਾਤਾ ਸ਼ਾਹਰੁਖ ਖਾਨ ਦੇ ਮੈਂ ਹੂੰ ਨਾ (2004) ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਗੌਰੀ ਖਾਨ ਨੇ ਓਮ ਸ਼ਾਂਤੀ ਓਮ, ਚੇਨਈ ਐਕਸਪ੍ਰੈਸ, ਡੀਅਰ ਜ਼ਿੰਦਗੀ ਅਤੇ ਇਤੇਫਾਕ ਵਰਗੀਆਂ ਫਿਲਮਾਂ ਨੂੰ ਪ੍ਰੋਡਿਉਸ ਕਰ ਚੁੱਕੀ ਹੈ।
    ਅਬਰਾਮ ਖਾਨ
    ਅਬਰਾਮ ਖਾਨ
  • ਗੌਰੀ ਖਾਨ ਸ਼ਾਹਰੁਖ ਖਾਨ ਤੋਂ ਬ੍ਰੇਕ ਲੈਣਾ ਚਾਹੁੰਦੀ ਸੀ ਕਿਉਂਕਿ ਸ਼ਾਹਰੁਖ ਗੌਰੀ ਦੇ ਪ੍ਰਤੀ ਬਹੁਤ ਜ਼ਿਆਦਾ ਜਨੂੰਨੀ ਹੋ ਗਏ ਸੀ। ਇਹ ਗੱਲ ਵਿਆਹ ਤੋਂ ਪਹਿਲਾਂ ਦੀ ਹੈ।
  • ਸ਼ਾਹਰੁਖ ਖਾਨ ਅਤੇ ਗੌਰੀ ਦਾ ਵਿਆਹ ਤਿੰਨ ਰੀਤੀ ਰਿਵਾਜਾਂ (ਕੋਰਟ ਮੈਰਿਜ, ਮੁਸਲਿਮ ਰੀਤੀ ਰਿਵਾਜਾਂ ਅਤੇ ਪੰਜਾਬੀ ਰੀਤੀ ਰਿਵਾਜਾਂ) ਅਨੁਸਾਰ ਹੋਇਆ ਸੀ।
    ਗੌਰੀ ਅਤੇ ਸ਼ਾਹਰੁਖ
    ਗੌਰੀ ਅਤੇ ਸ਼ਾਹਰੁਖ
  • ਗੌਰੀ ਖਾਨ ਅਤੇ ਸ਼ਾਹਰੁਖ ਖਾਨ ਅੱਜ ਬਾਲੀਵੁੱਡ ਦੇ ਆਈਕਨ ਜੋੜਿਆਂ ਵਿੱਚੋਂ ਇੱਕ ਹਨ।
  • ਦੱਸ ਦਈਏ ਕਿ ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ। ਵੀਰਵਾਰ ਨੂੰ ਮੁੰਬਈ ਦੀ ਮੈਟਰੋਪੋਲੀਟਨ ਅਦਾਲਤ ਨੇ ਆਰੀਅਨ ਖਾਨ ਸਮੇਤ ਸੱਤ ਲੋਕਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
    ਸੁਹਾਨਾ ਖਾਨ
    ਸੁਹਾਨਾ ਖਾਨ

ਇਹ ਵੀ ਪੜੋ: Drug case : ਆਰੀਅਨ ਖਾਨ ਸਮੇਤ ਸਾਰੇ ਦੋਸ਼ੀ ਨਿਆਇਕ ਹਿਰਾਸਤ 'ਚ ਭੇਜੇ

ETV Bharat Logo

Copyright © 2024 Ushodaya Enterprises Pvt. Ltd., All Rights Reserved.