ETV Bharat / sitara

ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਦੀ ਟੀਮ ਨੇ ਕੀਤਾ ਮੋਹਾਲੀ ਵਿੱਚ ਪ੍ਰਮੋਸ਼ਨ

author img

By

Published : Dec 5, 2019, 10:02 AM IST

ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਦੀ ਟੀਮ ਨੇ ਮੋਹਾਲੀ ਵਿਖੇ ਪ੍ਰੈਸ ਵਾਰਤਾ ਕੀਤੀ। ਇਸ ਪ੍ਰੈਸ ਵਾਰਤਾ ਵਿੱਚ ਉਨ੍ਹਾਂ ਫ਼ਿਲਮ ਦੀ ਖ਼ਾਸੀਅਤ ਦੇ ਨਾਲ ਨਾਲ ਆਪਣੇ ਫ਼ਿਲਮ ਨੂੰ ਲੈਕੇ ਤਜ਼ੁਰਬੇ ਵੀ ਸਾਂਝੇ ਕੀਤੇ।

movie  Tu Mera Ki Lagda cast
ਫ਼ੋਟੋ

ਮੋਹਾਲੀ: 6 ਦਸੰਬਰ ਨੂੰ ਸਿਨੇਮਾ ਘਰਾਂ ਵਿੱਚ ਰੀਲੀਜ਼ ਹੋਣ ਵਾਲੀ ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਦੀ ਟੀਮ ਨੇ ਪ੍ਰੈਸ ਵਾਰਤਾ ਕੀਤੀ। ਇਸ ਪ੍ਰੈਸ ਵਾਰਤਾ ਵਿੱਚ ਫ਼ਿਲਮ 'ਚ ਮੁੱਖ ਕਿਰਦਾਰ ਅਦਾ ਕਰ ਰਹੇ ਹਰਜੀਤ ਹਰਮਨ, ਸ਼ੈਫਾਲੀ ਸ਼ਰਮਾ, ਗੁਰਮੀਤ ਸਾਜਨ ਮੌਜੂਦ ਸਨ। ਇਸ ਫ਼ਿਲਮ ਵਿੱਚ ਗੁਰਮੀਤ ਸਾਜਨ ਨੇ ਨਾ ਸਿਰਫ਼ ਅਹਿਮ ਕਿਰਦਾਰ ਅਦਾ ਕੀਤਾ ਹੈ ਬਲਕਿ ਇਸ ਫ਼ਿਲਮ ਦਾ ਨਿਰਦੇਸ਼ਨ ਵੀ ਕੀਤਾ ਹੈ।
ਮੀਡੀਆ ਦੇ ਰੂਬਰੂ ਹੁੰਦਿਆਂ ਹਰਜੀਤ ਹਰਮਨ ਨੇ ਕਿਹਾ ਇਸ ਫ਼ਿਲਮ ਵਿੱਚ ਪ੍ਰੇਮ ਕਹਾਣੀ ਤੋਂ ਇਲਾਵਾ ਸਸਪੇਂਸ ਵਿਖਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।

ਹੋਰ ਪੜ੍ਹੋ: ਆਸ਼ਾ ਪਾਰੇਖ ਨੇ ਕੀਤੀ ਦਿਲ ਦੀ ਗੱਲ, ਦੱਸਿਆ ਵਿਆਹ ਨਾ ਕਰਵਾਉਣ ਦਾ ਕਾਰਨ

ਗੁਰਮੀਤ ਸਾਜਨ ਦੀ ਸ਼ਲਾਘਾ ਕਰਦੇ ਹੋਏ ਹਰਜੀਤ ਹਰਮਨ ਨੇ ਕਿਹਾ,"ਉਹ ਨਾ ਸਿਰਫ਼ ਫ਼ਿਲਮਾਂ ਬਣਾਉਣ ਦੇ ਮਾਹਿਰ ਹਨ ਬਲਕਿ ਗੀਤਕਾਰੀ ਵੀ ਚੰਗੀ ਕਰਦੇ ਹਨ।"

ਵੇਖੋ ਵੀਡੀਓ
ਕਲਾਕਾਰ ਨੇ ਇਹ ਵੀ ਦੱਸਿਆ ਕਿ ਗੁਰਮੀਤ ਸਾਜਨ ਬਹੁਤ ਚੰਗੀ ਤੂੰਬੀ ਵਜਾਉਂਦੇ ਹਨ। ਫ਼ਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੀ ਸ਼ੈਫਾਲੀ ਸ਼ਰਮਾ ਨੇ ਫ਼ਿਲਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਰੀ ਟੀਮ ਨੇ ਇਸ ਫ਼ਿਲਮ ਨੂੰ ਵਧੀਆ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਉਹ ਉਮੀਦ ਕਰਦੇ ਹਨ ਦਰਸ਼ਕਾਂ ਨੂੰ ਇਹ ਫ਼ਿਲਮ ਬਹੁਤ ਪਸੰਦ ਆਵੇਗੀ।

ਫ਼ਿਲਮ ਦੇ ਨਿਰਦੇਸ਼ਕ ਅਤੇ ਅਦਾਕਾਰ ਗੁਰਮੀਤ ਸਾਜਨ ਨੇ ਗੱਲਬਾਤ ਵੇਲੇ ਕਿਹਾ ਸ਼ੈਫਾਲੀ ਸ਼ਰਮਾ ਦਾ ਅਦਾਕਾਰੀ ਵਿੱਚ ਚੰਗਾ ਤਜ਼ੁਰਬਾ ਹੈ। ਉਨ੍ਹਾਂ ਨੇ ਨਾ ਸਿਰਫ਼ ਟੀਵੀ ਨਾਟਕਾਂ ਵਿੱਚ ਨਾ ਕਮਾਇਆ ਹੈ ਬਲਕਿ ਪੰਜਾਬੀ ਫ਼ਿਲਮ ਤੂਫ਼ਾਨ ਸਿੰਘ ਵੀ ਕੀਤੀ ਹੋਈ ਹੈ ਜੋ ਕਿ ਕਿਸੇ ਕਾਰਨਾਂ ਕਰਕੇ ਰੀਲੀਜ਼ ਨਹੀਂ ਹੋਈ ਸੀ।

ਜ਼ਿਕਰਯੋਗ ਹੈ ਕਿ ਇਹ ਹਰਜੀਤ ਹਰਮਨ ਦੀ ਇਹ ਚੌਥੀ ਫ਼ਿਲਮ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2012 ਤੋਂ ਕੀਤੀ ਸੀ।

Intro:ਮੋਹਾਲੀ: ਮੁਹਾਲੀ ਪ੍ਰੈੱਸ ਕਲੱਬ ਦੇ ਵਿੱਚ ਤੂੰ ਮੇਰਾ ਕੀ ਲਗਦਾ ਦੀ ਸਟਾਰ ਕਾਸਟ ਨੇ ਪ੍ਰੈੱਸ ਕਾਨਫਰੈਂਸ ਕੀਤੀ।ਇਸ ਪ੍ਰੈੱਸ ਕਾਂਫਰੈਂਸ ਦੇ ਦੌਰਾਨ ਫ਼ਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਹਰਜੀਤ ਹਰਮਨ ਅਤੇ ਸ਼ਿਫਾਲੀ ਸ਼ਰਮਾ ਆਏ। ਫਿਲਮ ਦੇ ਡਾਇਰੈਕਟਰ ਰਾਈਟਰ ਅਤੇ ਬਤੌਰ ਐਕਟਰ ਕੰਮ ਕਰ ਰਹੇ ਗੁਰਜੀਤ ਸਾਜਨ ਵੀ ਮੌਜੂਦ ਸਨ ।

Body:ਈ ਟੀਵੀ ਭਾਰਤ ਦੇ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਫਿਲਮ ਰਿਸ਼ਤਿਆਂ ਦੀ ਗੱਲ ਕਰਦੀ ਹੈ। ਉਹ ਰਿਸ਼ਤੇ ਜੋ ਅਸੀਂ ਆਪਣਿਆਂ ਨਾਲ ਜੋੜੇ ਹੋਏ ਹਨ। ਹਰਜੀਤ ਹਰਮਨ ਨੇ ਵੀ ਗੱਲਬਾਤ ਕਰਦੇ ਦੱਸਿਆ ਕਿ ਜਿਹੜੀ ਅੱਜ ਕੱਲ੍ਹ ਦੀ ਗਾਇਕੀ ਹੈ ਉਸ ਵਿੱਚ ਫੁਕਰਪੁਣਾ ਹੀ ਨਜ਼ਰ ਆ ਰਿਹਾ ਹੈ ਇਸ ਨੂੰ ਮੈਂ ਗਾਇਕੀ ਨਹੀਂ ਮੰਨਦਾ।ਉੱਥੇ ਹੀ ਫਿਲਮ ਦੇ ਡਾਇਰੈਕਟਰ ਗੁਰਮੀਤ ਸਾਜਨ ਨੇ ਦੱਸਿਆ ਕਿ ਅਸੀ ਟੀਮ ਵਿੱਚ ਕੰਮ ਕਰਦੇ ਹਾਂ ਇਸ ਤੋਂ ਪਹਿਲਾਂ ਕੁੜਮਣੀਆਂ ਫ਼ਿਲਮ ਆਪਾਂ ਇਕੱਠੇ ਕੀਤੀ ਸੀ।ਤਾਂ ਮੈਨੂੰ ਲੱਗਿਆ ਕਿ ਸਾਨੂੰ ਇੱਕ ਚੰਗਾ ਸਬਜੈਕਟ ਲੈ ਕੇ ਫ਼ਿਲਮ ਬਣਾਉਣੀ ਚਾਹੀਦੀ ਹੈ ਅਤੇ ਇਸ ਨੂੰ ਮੈਂ ਲਿਖਿਆ ਅਤੇ ਡਾਇਰੈਕਟ ਕੀਤਾ ਹੈ ।ਇਸ ਫ਼ਿਲਮ ਵਿੱਚ ਮੈਂ ਤੁਹਾਨੂੰ ਬਤੌਰ ਐਕਟਰ ਕੰਮ ਕਰਦਾ ਹੋਇਆ ਵੀ ਨਜ਼ਰ ਆਵਾਂਗਾ।

Conclusion:ਤੁਹਾਨੂੰ ਦੱਸ ਦੇ ਕਿ ਤੂੰ ਮੇਰਾ ਕੀ ਲੱਗਦਾ ਫਿਲਮ 07 ਦਸੰਬਰ 2019 ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਣ ਜਾ ਰਹੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.